ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਲਾਹੌਰ ਵਿੱਚ ਸਥਿਤ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ ਇੱਕ ਇਤਿਹਾਸਕ ਗੁਰਦੁਆਰਾ ਸਾਹਿਬ ਦੇਸ਼ ਦੀ ਵੰਡ, ਭਾਵ 1947 ਤੋਂ ਬਾਅਦ ਪਹਿਲੀ ਵਾਰ ਸ਼ਰਧਾਲੂਆਂ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਇਸ ਗੁਰਦੁਆਰਾ ਸਾਹਿਬ ਦੇ ਖੁੱਲ੍ਹਣ ਨਾਲ ਸਿੱਖ ਸੰਗਤ ਦਾ ਲਗਭਗ 79 ਸਾਲਾਂ ਦਾ ਲੰਮਾ ਇੰਤਜ਼ਾਰ ਆਖ਼ਿਰਕਾਰ ਖ਼ਤਮ ਹੋ ਗਿਆ ਹੈ।
ਗੁਰਦੁਆਰਾ ਪਾਤਸ਼ਾਹੀ ਛੇਵੀਂ, ਜੋ ਕਿ ਲਾਹੌਰ-ਕਸੂਰ ਰੋਡ 'ਤੇ ਸਥਿਤ ਇਤਿਹਾਸਕ ਪਿੰਡ 'ਅਮਰ ਸਿੱਧੂ' ਵਿਖੇ ਸਥਿਤ ਹੈ, ਨੂੰ ਇਮਾਰਤ ਦੀ ਮੁਰੰਮਤ ਅਤੇ ਰੈਨੋਵੇਸ਼ਨ ਤੋਂ ਬਾਅਦ ਰਸਮੀ ਤੌਰ 'ਤੇ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਇਤਿਹਾਸਕ ਮੌਕੇ 'ਤੇ ਸਥਾਨਕ ਸਿੱਖ ਭਾਈਚਾਰੇ ਨੇ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਅਰਦਾਸ ਦੀ ਮਰਿਆਦਾ ਨਿਭਾਈ।
ਇਹ ਵੀ ਪੜ੍ਹੋ- ਬਹਿਰੀਨ 'ਤੇ ਹੋ ਗਿਆ ਹਮਲਾ ! ਪੂਰੇ ਦੇਸ਼ 'ਚ ਕਈ ਥਾਈਂ ਹੋਏ ਧਮਾਕੇ, ਸਾਈਰਨ ਵਜਾ ਕੇ ਲੋਕਾਂ ਨੂੰ ਕੀਤਾ ਗਿਆ Alert
ਇਹ ਅਸਥਾਨ ਲਾਹੌਰ ਦੇ ਉਨ੍ਹਾਂ ਤਿੰਨ ਇਤਿਹਾਸਕ ਗੁਰਦੁਆਰਿਆਂ 'ਚੋਂ ਇੱਕ ਹੈ ਜਿਨ੍ਹਾਂ ਦਾ ਸਬੰਧ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੈ। ਇਤਿਹਾਸ ਮੁਤਾਬਕ, ਗੁਰੂ ਸਾਹਿਬ ਕਸ਼ਮੀਰ ਦੇ ਦੌਰੇ ਤੋਂ ਅੰਮ੍ਰਿਤਸਰ ਪਰਤਦੇ ਸਮੇਂ ਇਸ ਸਥਾਨ 'ਤੇ ਰੁਕੇ ਸਨ। ਇਹ ਅਸਥਾਨ ਮਾਤਾ ਕੌਲਾਂ ਜੀ ਨਾਲ ਵੀ ਜੁੜਿਆ ਹੋਇਆ ਹੈ, ਜੋ ਕਿ ਇਸ ਯਾਤਰਾ ਦੌਰਾਨ ਸਿੱਖ ਸੰਗਤ ਦੇ ਨਾਲ ਗੁਰੂ ਸਾਹਿਬ ਦੇ ਨਾਲ ਆਏ ਸਨ।
ਵੰਡ ਤੋਂ ਬਾਅਦ ਲੰਮੇ ਸਮੇਂ ਤੋਂ ਬੰਦ ਪਏ ਇਸ ਪਵਿੱਤਰ ਅਸਥਾਨ ਦਾ ਦੁਬਾਰਾ ਖੁੱਲ੍ਹਣਾ ਦੁਨੀਆ ਭਰ ਦੀਆਂ ਸਿੱਖ ਸੰਗਤਾਂ ਅਤੇ ਖਾਸ ਕਰ ਕੇ ਪਾਕਿਸਤਾਨ ਵਿੱਚ ਰਹਿ ਰਹੇ ਸਿੱਖ ਪਰਿਵਾਰਾਂ ਲਈ ਇੱਕ ਭਾਵੁਕ ਅਤੇ ਖੁਸ਼ੀਆਂ ਭਰਿਆ ਪਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'India ਨੂੰ ਬਣਾਇਆ ਜਾਵੇ UNSC ਦਾ ਸਥਾਈ ਮੈਂਬਰ' ; ਨਿਊਜ਼ੀਲੈਂਡ ਨੇ ਭਾਰਤੀ ਦਾਅਵੇ ਦਾ ਕੀਤਾ ਸਮਰਥਨ
NEXT STORY