ਵਾਸ਼ਿਮ (ਏਜੰਸੀ)- ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦੀ ਇਕ ਅਦਾਲਤ ਨੇ ਵੀਰਵਾਰ ਨੂੰ 2011 ਦੇ ਪੁਲਸ ਹਿਰਾਸਤ 'ਚ ਮੌਤ ਦੇ ਮਾਮਲੇ ’ਚ 9 ਪੁਲਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਰਕਾਰੀ ਵਕੀਲ ਸ਼੍ਰੀਰਾਮ ਕਾਲੂ ਨੇ ਕਿਹਾ ਕਿ ਇਹ ਮਾਮਲਾ ਬੇਗਿਆ ਪਵਾਰ ਦੀ ਮੌਤ ਨਾਲ ਸਬੰਧਤ ਹੈ, ਜਿਸ ਨੂੰ ਜਾਂਚ ਸਬੰਧੀ ਵਾਸ਼ਿਮ ਦੀ ਰਿਸੋਡ ਪੁਲਸ ਵੱਲੋਂ ਹਿਰਾਸਤ ’ਚ ਲਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਜ਼ਿਲਾ ਤੇ ਵਧੀਕ ਸੈਸ਼ਨ ਜੱਜ ਜੇ. ਪੀ. ਝਪਾਟੇ ਨੇ ਰਿਸੋਡ ਪੁਲਸ ਥਾਣੇ ਦੇ ਮੌਕੇ ਦੇ ਇੰਚਾਰਜ ਮਾਧਵ ਧਾਂਡੇ ਸਮੇਤ ਪੁਲਸ ਮੁਲਾਜ਼ਮਾਂ ਮਦਨ ਪਵਾਰ, ਸ਼ਿਵਾਜੀ ਖਿਲਾਰੀ, ਪੰਜਾਬ ਪਾਟਕਰ, ਰਮੇਸ਼ ਪਵਾਰ, ਪ੍ਰਕਾਸ਼ ਤਾਰਮ, ਨਾਗੋਰਾਓ ਖਾਂਡਕੇ, ਅਸ਼ੋਕ ਵੈਦਿਆ ਅਤੇ ਵਸੰਤ ਜਾਧਵ ਨੂੰ ਭਾਰਤੀ ਦੰਡ ਸੰਹਿਤਾ ਅਤੇ ਦੰਡ ਪ੍ਰਕਿਰਿਆ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਪਾਇਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਵੱਲੋਂ ਪੁਲਸ ’ਤੇ ਬੇਗਿਆ ’ਤੇ ਤਸ਼ੱਦਦ ਕਰਨ ਦਾ ਦੋਸ਼ ਲਾਏ ਜਾਣ ਤੋਂ ਬਾਅਦ ਮਾਮਲੇ ਦੀ ਜਾਂਚ ਸੀ.ਆਈ.ਡੀ. ਨੂੰ ਸੌਂਪ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Flipkart ਨੂੰ ਮਿਲਿਆ True Gold Certification, ਜਾਣੋ ਕਿਉਂ ਮਿਲੀ ਕੰਪਨੀ ਨੂੰ ਇਹ ਵੱਡੀ ਉਪਲੱਬਧੀ
NEXT STORY