ਤਹਿਰਾਨ (ਏ. ਪੀ.) - ਸ਼ੱਕੀ ਸਾਈਬਰ ਹਮਲੇ ਕਾਰਨ ਸੋਮਵਾਰ ਨੂੰ ਈਰਾਨ ਦੇ 70 ਫੀਸਦੀ ਗੈਸ ਸਟੇਸ਼ਨਾਂ ’ਤੇ ਕੰਮਕਾਜ ਠੱਪ ਹੋ ਗਿਆ। ਸਾਫਟਵੇਅਰ ’ਚ ਖਰਾਬੀ ਕਾਰਨ ਗੈਸ ਸਟੇਸ਼ਨਾਂ ਦੇ ਕੰਮਕਾਜ ’ਚ ਗੜਬੜੀ ਪਾਈ ਗਈ। ਦੇਸ਼ ਦੇ 30 ਫੀਸਦੀ ਤੋਂ ਵੱਧ ਗੈਸ ਸਟੇਸ਼ਨ ਅਜੇ ਵੀ ਕੰਮ ਕਰ ਰਹੇ ਹਨ। ਦੇਸ਼ ਵਿੱਚ ਲਗਭਗ 33,000 ਗੈਸ ਸਟੇਸ਼ਨ ਹਨ।
ਇਹ ਵੀ ਪੜ੍ਹੋ : ਬਾਜ਼ਾਰ ਤੋਂ ਘੱਟ ਕੀਮਤ 'ਤੇ ਸੋਨਾ ਖ਼ਰੀਦਣ ਦਾ ਮੌਕਾ, ਅੱਜ ਤੋਂ ਸ਼ੁਰੂ ਹੋਵੇਗੀ SGB ਦੀ ਵਿਕਰੀ
ਈਰਾਨ ਦੇ ਗੈਸ ਸਟੇਸ਼ਨ, ਰੇਲਵੇ ਸਿਸਟਮ ਅਤੇ ਉਦਯੋਗ ਹਾਲ ਹੀ ਦੇ ਸਾਲਾਂ ਵਿੱਚ ਕਈ ਵਾਰ ਸਾਈਬਰ ਹਮਲਿਆਂ ਕਾਰਨ ਪ੍ਰਭਾਵਿਤ ਹੋਏ ਹਨ। ਇੱਥੋਂ ਤੱਕ ਕਿ ਜੇਲਾਂ ਸਮੇਤ ਸਰਕਾਰੀ ਇਮਾਰਤਾਂ ਦੀ ਨਿਗਰਾਨੀ ਲਈ ਲਗਾਏ ਗਏ ਕੈਮਰੇ ਵੀ ਹੈਕ ਕੀਤੇ ਜਾ ਚੁੱਕੇ ਹਨ। ਇਜ਼ਰਾਈਲੀ ਮੀਡੀਆ ਨੇ ਇਸ ਸਮੱਸਿਆ ਲਈ ‘ਗੋਂਜੇਸ਼ਕੇ ਦਰਾਂਡੇ’ ਜਾਂ ‘ਪ੍ਰੀਡੇਟਰੀ ਸਪੈਰੋ’ ਨਾਂ ਦੇ ਹੈਕਰ ਸਮੂਹ ਦੇ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ।
ਇਹ ਵੀ ਪੜ੍ਹੋ : ਅਬੋਹਰ ਤੇ ਹੁਸ਼ਿਆਰਪੁਰ ਦੇ 'ਕਿੰਨੂ' ਨੂੰ ਮਿਲੀ ਨਵੀਂ ਪਛਾਣ, ਪੰਜਾਬ ਐਗਰੋ ਦੇ 'ਜਿਨ' ਨੂੰ ਮਿਲਿਆ ਦੂਜਾ ਸਥਾਨ
2022 ਵਿੱਚ ‘ਗੋਂਜੇਸ਼ਕੇ ਦਰਾਂਡੇ’ ਨੇ ਈਰਾਨ ਦੇ ਦੱਖਣ-ਪੱਛਮ ਵਿੱਚ ਸਥਿਤ ਇਕ ਵੱਡੀ ਸਟੀਲ ਕੰਪਨੀ ਦੇ ਕੰਪਿਊਟਰ ਸਿਸਟਮ ਨੂੰ ਵੀ ਹੈਕ ਕਰ ਲਿਆ ਸੀ। 2021 ’ਚ ਈਰਾਨ ਦੀ ਈਂਧਣ ਵੰਡ ਪ੍ਰਣਾਲੀ ’ਤੇ ਵੀ ਸਾਈਬਰ ਹਮਲਾ ਹੋਇਆ ਸੀ, ਜਿਸ ਕਾਰਨ ਦੇਸ਼ ਭਰ ਦੇ ਗੈਸ ਸਟੇਸ਼ਨਾਂ ’ਤੇ ਕੰਮਕਾਜ ਠੱਪ ਹੋ ਗਿਆ ਸੀ।
ਇਹ ਵੀ ਪੜ੍ਹੋ : ਅਮਰੀਕਾ 'ਚ ਮਾਂ ਦੀ ਕਾਰ ਦੇ ਪਿੱਛੇ ਪਿਸ਼ਾਬ ਕਰਨ ਦੇ ਦੋਸ਼ 'ਚ 10 ਸਾਲਾ ਬੱਚੇ ਨੂੰ ਜੇਲ੍ਹ ਦੀ ਸਜ਼ਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿ ਦੇ ਗੁ. ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ਪੰਜ ਮੰਜ਼ਿਲਾ ‘ਦਰਸ਼ਨ ਰਿਜ਼ਾਰਟ’, ਮਿਲਣਗੀਆਂ ਇਹ ਸਹੂਲਤਾਂ
NEXT STORY