ਕਵੇਟਾ : ਸਰਕਾਰ ਵਲੋਂ ਅਚਾਨਕ ਪੂਰੇ ਜ਼ਿਲੇ ਅੰਦਰ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ, ਜਿਸ ਕਾਰਨ ਹਜ਼ਾਰਾਂ ਉਪਭੋਗਤਾਵਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੇ ਇੰਟਰਨੈੱਟ ਸੇਵਾਵਾਂ ਉੱਤੇ ਰੋਕ ਕਿਉਂ ਲਗਾਈ ਹੈ, ਫਿਲਹਾਲ ਸਰਕਾਰ ਵਲੋਂ ਕੁਝ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ, ਇਹ ਰੋਕ ਕਦੋਂ ਤਕ ਰਹੇਗੀ ਇਸ ਬਾਰੇ ਵੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਜਾਣਕਾਰੀ ਮੁਤਾਬਕ ਪਾਕਿਸਤਾਨੀ ਸਰਕਾਰ ਵਲੋਂ ਕਵੇਟਾ ਅੰਦਰ ਪੂਰੀ ਤਰ੍ਹਾਂ ਨਾਲ ਇੰਟਰਨੈੱਟ ਸੇਵਾਵਾਂ ਉੱਤੇ ਰੋਕ ਲਗਾ ਦਿੱਤੀ ਗਈ ਹੈ। ਜਿਸ ਕਾਰਨ ਵਿਦਿਆਰਥੀਆਂ, ਫਰੀਲਾਂਸਰਾਂ, ਕਾਰੋਬਾਰੀਆਂ ਅਤੇ ਪੇਸ਼ੇਵਰਾਂ ਨੂੰ ਵੱਡੇ ਪੱਧਰ ਉੱਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲੋਚਿਸਤਾਨ ਨੇ ਇਸ ਬੰਦ ਦਾ ਕੋਈ ਕਾਰਨ ਸਪੱਸ਼ਟ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਹੈ, ਜਿਸ ਕਾਰਨ ਲੋਕ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ।
ਉਧਰ ਦੂਜੇ ਪਾਸੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਪਾਕਿਸਤਾਨੀ ਫੌਜ ਇਸ ਵੇਲੇ ਇਲਾਕੇ ਅੰਦਰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ, ਪਹਿਲਾਂ ਟਰੇਨ ਹਾਈਜੈੱਕ ਕਰ ਲਈ ਗਈ ਸੀ ਤੇ ਫਿਰ ਫੌਜੀ ਕਾਫਲੇ ਉੱਤੇ ਹਮਲਾ ਹੋਇਆ, ਇਸ ਪਿੱਛੋਂ ਨਮਾਜ ਵੇਲੇ ਪੇਸ਼ਾਵਰ ਵਿੱਚ ਬੰਬ ਧਮਾਕਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਇਸੇ ਕਾਰਨ ਹੀ ਬਲੂਚਿਸਤਾਨ ਦੇ ਕਵੇਟਾ ਵਿੱਚ ਇੰਟਰਨੈੱਟ ਬੰਦ ਕਰਨ ਲਈ ਪਾਕਿਸਤਾਨੀ ਫੌਜ ਮੁੱਖੀ ਵਲੋਂ ਆਦੇਸ਼ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ''ਜਗ ਬਾਣੀ'' ''ਚ ਨਾਈਟ ਸ਼ਿਫਟ ''ਤੇ ਕੰਮ ਕਰਨ ਲਈ ਕੰਪਿਊਟਰ ਆਪਰੇਟਰ ਦੀ ਜ਼ਰੂਰਤ
ਪਾਕਿਸਤਾਨ ਦੇ ਕਵੇਟਾ ਅੰਦਰ ਹਾਲਤ ਕੁਝ ਸਹੀ ਨਹੀ ਹਨ। ਜਾਣਕਾਰੀ ਮੁਤਾਬਕ ਇਥੇ ਫੌਜ ਵਲੋਂ ਨਿਰਦੋਸ਼ ਲੋਕਾਂ ਤੇ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ। ਜਿਸ ਦੀ ਖ਼ਬਰ ਫੈਲਦੇ ਹੀ ਇਸ ਇਲਾਕੇ ਅੰਦਰ ਮਾਹੌਲ ਤਨਾਅਪੂਰਨ ਹੋ ਗਿਆ ਤੇ ਬਲੋਚਿਸਤਾਨ ਦੇ ਹੋਰਾਂ ਇਲਾਕਿਆਂ ਤੋਂ ਹਜ਼ਾਰਾਂ ਬਲੋਚਾਂ ਦੇ ਕਵੇਟਾ ਪਹੁੰਚਣ ਦੀ ਸੰਭਾਵਨਾ ਹੈ। ਕਵੇਟਾ ਰਹਿੰਦੇ ਬਲੋਚੀ ਪਰਿਵਾਰਾਂ ਦੀ ਹਾਲਤ ਇਸ ਵੇਲੇ ਫੌਜੀ ਕਾਰਵਾਈਆਂ ਦੇ ਕਾਰਨ ਬਹੁੱਤ ਮੰਦੀ ਹੈ, ਫੌਜ ਵਲੋਂ ਨਾ ਸਿਰਫ ਬੱਚਿਆਂ ਸਣੇ ਨਿਰਦੋਸ਼ ਲੋਕਾਂ ਦਾ ਕਤਲ ਕੀਤਾ ਗਿਆ ਸਗੋਂ ਫੌਜ ਉਨ੍ਹਾਂ ਦੀਆਂ ਲਾਸ਼ਾਂ ਨੂੰ ਵੀ ਆਪਣੇ ਨਾਲ ਲੈ ਗਈ। ਜਿਸ ਕਾਰਨ ਲੋਕਾਂ ਅੰਦਰ ਰੋਸ ਹੋਰ ਵੱਧ ਗਿਆ। ਇਸ ਮਾਮਲੇ ਦੀਆਂ ਕੁਝ ਵੀਡੀਓਜ਼ ਵੀ ਸ਼ੋਸਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
ਪਾਕਿਸਤਾਨੀ ਫੌਜ ਨੇ ਕਵੇਟਾ ਵਿੱਚ ਬਲੋਚ ਦੇ ਧਰਨੇ ਵਾਲੀ ਥਾਂ 'ਤੇ ਹਮਲਾ ਕੀਤਾ ਅਤੇ ਕੱਲ੍ਹ ਮਾਰੇ ਗਏ ਬੱਚਿਆਂ ਸਮੇਤ ਮਾਸੂਮ ਬਲੋਚ ਨਾਗਰਿਕਾਂ ਦੀਆਂ ਲਾਸ਼ਾਂ ਚੁੱਕ ਕੇ ਲੈ ਗਏ। ਬਲੋਚ ਕਾਰਕੁਨ ਮਹਰੰਗ ਬਲੋਚ ਨੂੰ ਪਾਕਿਸਤਾਨੀ ਫੌਜ ਦੇ ਹੁਕਮਾਂ 'ਤੇ ਫੌਜ ਨੇ ਅਗਵਾ ਕਰ ਲਿਆ ਦੱਸਿਆ ਜਾ ਰਿਹਾ ਹੈ। ਪਾਕਿਸਤਾਨੀ ਸੂਬੇ ਦੇ ਇਸ ਰਾਜਧਾਨੀ ਵਿੱਚ ਜੇਕਰ ਫੌਜ ਇਸੇ ਤਰੀਕੇ ਨਿਰਦੋਸ਼ਾਂ ਉੱਤੇ ਕਾਰਵਾਈ ਕਰਦੀ ਰਹੀ ਤਾਂ ਇਸ ਇਲਾਕੇ ਅੰਦਰ ਅਸ਼ਾਂਤੀ ਹੋਰ ਵੱਧ ਸਕਦੀ ਹੈ।
UNICEF ਨੇ ਤਾਲਿਬਾਨ ਨੂੰ ਕੁੜੀਆਂ ਦੀ ਸਿੱਖਿਆ 'ਤੇ ਪਾਬੰਦੀ ਹਟਾਉਣ ਦੀ ਕੀਤੀ ਅਪੀਲ
NEXT STORY