ਵਾਸ਼ਿੰਗਟਨ— ਮੌਜੂਦਾ ਸਮੇਂ ਵਿਚ ਬੈਕਟੀਰੀਆ ਸਬੰਧੀ ਕਈ ਲਾਗ ਫੈਲ ਰਹੇ ਹਨ। ਅਜਿਹਾ ਹੀ ਇਕ ਮਾਮਲਾ ਅਮਰੀਕਾ 'ਚ ਸਾਹਮਣੇ ਆਇਆ ਹੈ, ਜਿੱਥੇ ਗਾਜਰ ਖਾਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 15 ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਗਾਜਰ ਨੂੰ ਲੈ ਕੇ ਪੂਰੇ ਅਮਰੀਕਾ ਵਿਚ ਡਰ ਫੈਲ ਗਿਆ ਹੈ, ਜਿਸ ਤੋਂ ਬਾਅਦ ਸਟੋਰਾਂ ਤੋਂ ਆਰਗੈਨਿਕ ਗਾਜਰ ਅਤੇ ਬੇਬੀ ਗਾਜਰ ਵਾਪਸ ਮੰਗਵਾਈ ਜਾ ਰਹੀ ਹੈ। ਇਹ ਫ਼ੈਸਲਾ ਈ. ਕੋਲੀ ਦੇ ਪ੍ਰਕੋਪ ਕਾਰਨ ਲਿਆ ਗਿਆ। ਐਤਵਾਰ ਨੂੰ ਯੂ.ਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ) ਨੇ ਗਾਜਰਾਂ ਬਾਰੇ ਇੱਕ ਚਿਤਾਵਨੀ ਜਾਰੀ ਕੀਤੀ ਜੋ ਗ੍ਰੀਮਵੇ ਫਾਰਮਜ਼ ਦੁਆਰਾ ਵੱਡੇ ਸੁਪਰਮਾਰਕੀਟਾਂ ਨੂੰ ਵੇਚੇ ਗਏ ਸਨ।
ਸੀ.ਡੀ.ਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਤੱਕ 18 ਰਾਜਾਂ ਵਿੱਚ ਤਾਜ਼ੇ ਗਾਜਰ ਨਾਲ ਜੁੜੇ ਈ. ਕੋਲੀ ਦੀ ਲਾਗ ਦੇ 39 ਮਾਮਲੇ ਸਾਹਮਣੇ ਆਏ ਹਨ। ਸੀ.ਡੀ.ਸੀ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਵਾਪਸ ਲਈਆਂ ਗਈਆਂ ਗਾਜਰਾਂ ਵਿੱਚੋਂ ਕੋਈ ਵੀ ਨਾ ਖਾਣ। ਜਿਨ੍ਹਾਂ 'ਤੇ ਇਹ ਗਾਜਰ ਸਟੋਰ ਕੀਤੀ ਗਈ ਹੈ ਉਨ੍ਹਾਂ ਸਤਹਾਂ ਨੂੰ ਗਰਮ, ਸਾਬਣ ਵਾਲੇ ਪਾਣੀ ਜਾਂ ਡਿਸ਼ਵਾਸ਼ਰ ਦੀ ਵਰਤੋਂ ਕਰਕੇ ਧੋਣ ਦੀ ਸਿਫਾਰਸ਼ ਕੀਤੀ ਗਈ ਹੈ। ਸੀ.ਡੀ.ਸੀ ਨੇ ਕਿਹਾ ਕਿ ਗਾਜਰ ਹੁਣ ਸਟੋਰਾਂ ਵਿੱਚ ਨਹੀਂ ਹਨ, ਪਰ ਲੋਕਾਂ ਦੇ ਘਰਾਂ ਵਿੱਚ ਹੋ ਸਕਦੀਆਂ ਹਨ ਅਤੇ ਇਸਨੂੰ ਸੁੱਟ ਦਿੱਤਾ ਜਾਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹਾਂਗਕਾਂਗ ਰਾਸ਼ਟਰੀ ਸੁਰੱਖਿਆ ਮਾਮਲੇ 'ਚ 45 ਕਾਰਕੁਨਾਂ ਨੂੰ ਸਜ਼ਾ, ਸਭ ਤੋਂ ਲੰਬੀ ਸਜ਼ਾ 10 ਸਾਲ
ਦੂਜੇ ਦੇਸ਼ਾਂ ਤੋਂ ਵੀ ਵਾਪਸ ਮੰਗਵਾਈਆਂ ਗਈਆਂ ਗਾਜਰਾਂ
ਯੂ.ਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਨੁਸਾਰ ਗ੍ਰੀਮਵੇ ਫਾਰਮਜ਼ ਨੇ ਕੈਨੇਡਾ ਅਤੇ ਪੋਰਟੋ ਰੀਕੋ ਦੇ ਸਟੋਰਾਂ ਤੋਂ ਗਾਜਰਾਂ ਨੂੰ ਸਵੈਇੱਛਤ ਤੌਰ 'ਤੇ ਵਾਪਸ ਬੁਲਾਇਆ ਹੈ। ਖਰੀਦੀਆਂ ਗਈਆਂ ਜੈਵਿਕ ਗਾਜਰਾਂ ਦੀ ਵਰਤੋਂ ਦੀ ਮਿਤੀ 14 ਅਗਸਤ ਤੋਂ 23 ਅਕਤੂਬਰ ਤੱਕ ਸੀ। ਜਦੋਂ ਕਿ ਵਾਪਸ ਮੰਗਵਾਈ ਗੀ ਬੇਬੀ ਗਾਜਰਾਂ ਦੀ ਵਰਤੋਂ ਮਿਤੀ 11 ਸਤੰਬਰ ਤੋਂ 12 ਨਵੰਬਰ ਤੱਕ ਸੀ। ਕੈਲੀਫੋਰਨੀਆ ਸਥਿਤ ਗ੍ਰੀਮਵੇ ਫਾਰਮਜ਼ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਕੰਪਨੀ ਆਪਣੀ ਖੇਤੀ ਅਤੇ ਵਾਢੀ ਦੇ ਅਭਿਆਸਾਂ ਦੀ ਸਮੀਖਿਆ ਕਰ ਰਹੀ ਹੈ ਤੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਪਹਿਲਾਂ ਇਹ ਕੰਪਨੀ ਇੱਕ ਪਰਿਵਾਰ ਦੀ ਮਲਕੀਅਤ ਸੀ। 2020 ਵਿੱਚ ਇਸਨੂੰ ਪ੍ਰਾਈਵੇਟ ਇਕੁਇਟੀ ਫਰਮ ਟੀਸ ਰਿਵਰ ਇਨਵੈਸਟਮੈਂਟਸ ਨੂੰ ਵੇਚ ਦਿੱਤਾ ਗਿਆ ਸੀ।
ਜਾਣੋ E.coli ਬਾਰੇ
Escherichia coli (E. coli) ਇੱਕ ਬੈਕਟੀਰੀਆ ਹੈ। ਸੀ.ਡੀ.ਸੀ ਅਨੁਸਾਰ ਉਨ੍ਹਾਂ ਦੇ ਜ਼ਿਆਦਾਤਰ ਰੂਪ ਮਨੁੱਖਾਂ ਅਤੇ ਜਾਨਵਰਾਂ ਦੀਆਂ ਅੰਤੜੀਆਂ ਵਿੱਚ ਰਹਿੰਦੇ ਹਨ, ਜੋ ਨੁਕਸਾਨਦੇਹ ਹਨ। ਪਰ ਕੁਝ ਅਜਿਹੇ ਵੀ ਹਨ ਜਿਨ੍ਹਾਂ ਦਾ ਸੇਵਨ ਘਾਤਕ ਹੋ ਸਕਦਾ ਹੈ। ਇਸ ਨਾਲ ਗੈਸਟਰੋਇੰਟੇਸਟਾਈਨਲ ਬਿਮਾਰੀਆਂ ਹੋ ਸਕਦੀਆਂ ਹਨ। ਈ ਕੋਲਾਈ ਦੇ ਲੱਛਣਾਂ ਵਿੱਚ ਡੀਹਾਈਡਰੇਸ਼ਨ, ਖੂਨੀ ਦਸਤ, ਉਲਟੀਆਂ, ਪੇਟ ਵਿੱਚ ਕੜਵੱਲ ਅਤੇ ਬੁਖਾਰ ਸ਼ਾਮਲ ਹਨ। ਇਹ ਲਾਗ ਦੇ ਦੋ ਤੋਂ ਅੱਠ ਦਿਨਾਂ ਬਾਅਦ ਦਿਖਾਈ ਦਿੰਦਾ ਹੈ। ਜ਼ਿਆਦਾਤਰ ਲੋਕ ਪੰਜ ਤੋਂ ਸੱਤ ਦਿਨਾਂ ਬਾਅਦ ਬਿਨਾਂ ਇਲਾਜ ਦੇ ਠੀਕ ਹੋ ਜਾਂਦੇ ਹਨ। ਦੁਰਲੱਭ ਮਾਮਲਿਆਂ ਵਿੱਚ ਇਹ ਬਜ਼ੁਰਗ ਬਾਲਗਾਂ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਘਾਤਕ ਹੁੰਦਾ ਦੇਖਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਰੰਪ ਦੀ 'ਪਸੰਦੀਦਾ ਕੈਬਨਿਟ' ਤੋਂ Tension 'ਚ ਪਾਕਿ, ਭਾਰਤੀ ਮੂਲ ਦੀ ਤੁਲਸੀ ਸਣੇ ਇਨ੍ਹਾਂ ਨੇਤਾਵਾਂ ਨੇ ਉਡਾਈ ਨੀਂਦ
NEXT STORY