ਇੰਟਰਨੈਸ਼ਨਲ ਡੈਸਕ (ਬਿਊਰੋ): ਸਾਲ 2021 ਦੇ 'ਟਾਈਮ ਕਿਡ ਆਫ ਦੀ ਯੀਅਰ' ਦੇ ਜੇਤੂ ਦਾ ਐਲਾਨ ਹੋ ਚੁੱਕਾ ਹੈ। 11 ਸਾਲ ਦਾ ਓਰੀਅਨ ਜੀਨ ਜੇਤੂ ਘੋਸ਼ਿਤ ਕੀਤਾ ਗਿਆ ਹੈ। ਓਰੀਅਨ ਦਾ ਕਹਿਣਾ ਹੈ ਕਿ ਅਸੀਂ ਦੂਜਿਆਂ ਨੂੰ ਦਿਆਲੂ ਹੋਣ ਲਈ ਮਜਬੂਰ ਨਹੀਂ ਕਰ ਸਕਦੇ ਪਰ ਖੁਦ ਦਿਆਲੂ ਹੋ ਕੇ ਬਾਕੀ ਲੋਕਾਂ ਨੂੰ ਚੈਰਿਟੀ ਜਾਂ ਦਾਨ ਲਈ ਪ੍ਰੇਰਿਤ ਤਾਂ ਕਰ ਹੀ ਸਕਦੇ ਹਾਂ। 'ਅੰਬੈਸੇਡਰ ਫੌਰ ਕਾਈਨਡਨੈੱਸ' ਦੇ ਤੌਰ 'ਤੇ ਮਸ਼ਹੂਰ ਓਰੀਅਨ ਟੈਕਸਾਸ ਦੇ ਪਰਿਵਾਰਾਂ ਨੂੰ 'ਰੇਸ ਫੌਰ ਕਾਈਨਡਨੈੱਸ' ਪਹਿਲ ਦੇ ਤਹਿਤ 1 ਲੱਖ ਫੂਡ ਪੈਕੇਟ ਅਤੇ ਲੋੜਵੰਦ ਬਚਿਆਂ ਨੂੰ 5 ਲੱਖ ਕਿਤਾਬਾਂ ਦੇ ਚੁੱਕੇ ਹਨ। ਉਸ ਨੇ ਬੱਚਿਆਂ ਵਿਚ ਲੀਡਰਸ਼ਿਪ 'ਤੇ ਕਿਤਾਬਾਂ ਵੀ ਲਿਖੀਆਂ ਹਨ। ਓਰੀਅਨ ਤੋਂ ਏਂਜੇਲਿਨਾ ਜੋਲੀ ਨੇ ਕਈ ਮੁੱਦਿਆਂ 'ਤੇ ਚਰਚਾ ਕੀਤੀ। ਇਹਨਾਂ ਵਿਚੋਂ ਕੁਝ ਮਹੱਤਵਪੂਰਨ ਅੰਸ਼ ਇਸ ਤਰ੍ਹਾਂ ਹਨ।
ਮਿਸ਼ਨ 'ਤੇ ਕਹੀ ਇਹ ਗੱਲ- ਓਰੀਅਨ ਨੇ ਦੱਸਿਆ ਕਿ ਮੈਂ ਪਹਿਲੀ ਜੇਤੂ ਰਾਸ਼ੀ (38 ਹਜ਼ਾਰ ਰੁਪਏ) ਹਸਪਤਾਲ ਨੂੰ ਦਿੱਤੀ ਸੀ। ਮਹਾਮਾਰੀ ਕਾਰਨ ਨੌਕਰੀਆਂ ਜਾਣ ਲੱਗੀਆਂ, ਖਾਣਾ-ਰਹਿਣ ਤੱਕ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਪਾ ਰਹੀਆਂ ਸਨ। ਮੈਂ ਮਦਦ ਕਰਨਾ ਚਾਹੁੰਦਾ ਸੀ ਪਰ ਮੌਕਾ ਉਦੋਂ ਮਿਲਿਆ ਜਦੋਂ ਨੈਸ਼ਨਲ ਕਾਈਨਡਨੈੱਸ ਸਪੀਚ ਮੁਕਾਬਲਾ ਜਿੱਤਿਆ। ਜੇਤੂ ਰਾਸ਼ੀ ਨਾਲ 'ਰੇਸ ਟੂ ਕਾਈਨਡਨੈੱਸ' ਪਹਿਲ ਸ਼ੁਰੂ ਕੀਤੀ। ਲੋਕ ਜਦੋਂ ਇਕੱਲਾ ਮਹਿਸੂਸ ਕਰ ਰਹੇ ਸਨ ਉਦੋਂ ਮੈਂ ਅਜਿਹੀ ਦੁਨੀਆ ਦੀ ਕਲਪਨਾ ਕੀਤੀ ਜਿੱਥੇ ਲੋੜਵੰਦਾਂ ਲਈ ਲੋਕ ਖੁਦ ਅੱਗੇ ਆਉਣ ਅਤੇ ਅਜਿਹਾ ਹੋਇਆ ਵੀ।
ਦਿਆਲੁਤਾ 'ਤੇ ਦੱਸੀ ਇਹ ਗੱਲ- ਓਰੀਅਨ ਮੁਤਾਬਕ ਬਹੁਤ ਸਾਰੇ ਲੋਕਾਂ ਕੋਲ ਮਹਾਨ ਆਈਡੀਆ ਹੁੰਦੇ ਹਨ ਪਰ ਉਹ ਉਹਨਾਂ 'ਤੇ ਅਮਲ ਨਹੀਂ ਕਰਦੇ। ਇਸ ਕੰਮ ਦੀ ਸ਼ੁਰੂਆਤ ਤੁਸੀਂ ਕਦੇ ਵੀ ਕਰ ਸਕਦੇ ਹੋ। ਜੇਕਰ ਕੋਈ ਸਮੱਸਿਆ ਹੈ ਤਾਂ ਅਤੇ ਤੁਸੀਂ ਹੱਲ ਕਰਨੀ ਚਾਹੁੰਦੇ ਹੋ ਤਾਂ ਉਸ ਨੂੰ ਡੂੰਘਾਈ ਨਾਲ ਸਮਝਣਾ ਹੋਵੇਗਾ। ਦੂਜਿਆਂ ਦੀ ਭਲਾਈ ਇੰਨੀ ਹੀ ਆਸਾਨ ਹੈ ਜਿੰਨੀ ਕਿ ਕਿਸੇ ਪ੍ਰਤੀ ਗੈਰ ਜ਼ਿੰਮੇਵਾਰ ਬਣਨਾ।
ਕਿਤਾਬਾਂ 'ਤੇ ਕਹੀ ਇਹ ਗੱਲ- ਓਰੀਅਨ ਮੁਤਾਬਕ ਪੜ੍ਹਾਈ ਅਜਿਹੀ ਚੀਜ਼ ਹੈ ਜੋ ਤੁਹਾਨੂੰ ਉੱਚਾ ਚੁੱਕ ਸਕਦੀ ਹੈ। ਇਹ ਨੌਕਰੀ-ਕਾਰੋਬਾਰ ਪਾਉਣ ਵਿਚ ਮਦਦ ਕਰ ਸਕਦੀ ਹੈ। ਬਦਕਿਸਮਤੀ ਨਾਲ ਬਹੁਤ ਸਾਰੇ ਬੱਚੇ 'ਬੁੱਕ ਡੇਜਰਟ' ਵਿਚ ਹਨ ਮਤਲਬ ਉਹਨਾਂ ਕੋਲ ਕਿਤਾਬਾਂ ਨਹੀਂ ਹਨ। ਉਹਨਾਂ ਲਈ ਮੈਂ 5 ਲੱਖ ਕਿਤਾਬਾਂ ਦੀ ਪਹਿਲੀ ਕੀਤੀ। ਮੈਂ ਇਕੱਲਾ ਨਹੀਂ ਹਾਂ ਮੇਰੇ ਪਿਤਾ ਮੈਕਡੋਨਲਡ, ਮਾਂ ਖੇਰੀ ਜੀਨ, ਕਈ ਕਾਰਪੋਰੇਟ ਡੋਨਰ ਅਤੇ ਸੰਗਠਨਾਂ ਦੇ ਲੋਕ ਵੀ ਇਸ ਪਹਿਲ ਵਿਚ ਮਦਦ ਕਰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਦੀ ਵਧੀ ਮੁਸ਼ਕਲ, ਟਰੱਕ ਡਰਾਈਵਰਾਂ ਨੇ ਪੀ.ਐੱਮ. ਦੇ ਅਸਤੀਫਾ ਦੇਣ ਤੱਕ ਡਟੇ ਰਹਿਣ ਦਾ ਕੀਤਾ ਐਲਾਨ
ਖੁਸ਼ੀ ਅਤੇ ਗਮ - ਓਰੀਅਨ ਨੇ ਕਿਹਾ ਕਿ ਲੋਕਾਂ ਨੂੰ ਦੂਜਿਆਂ ਦੀ ਮਦਦ ਕਰਦਾ ਦੇਖ ਕੇ ਖੁਸ਼ੀ ਮਿਲਦੀ ਹੈ ਮਾਣ ਹੁੰਦਾ ਹੈ। ਬੇਰਹਿਮੀ ਕਰਦੇ ਲੋਕਾਂ ਨੂੰ ਦੇਖ ਕੇ ਦੁੱਖ ਹੁੰਦਾ ਹੈ। ਇਸ ਲਈ ਮੇਰੀ ਕੋਸ਼ਿਸ਼ ਰਹੇਗੀ ਕਿ ਆਪਣੇ ਕੰਮਾਂ ਨਾਲ ਲੋਕਾਂ ਨੂੰ ਬਦਲਣ ਅਤੇ ਦਾਨੀ ਬਣਨ ਲਈ ਪ੍ਰੇਰਿਤ ਕਰ ਸਕਾਂ।
ਖੁਦ 'ਤੇ ਧਿਆਨ- ਓਰੀਅਨ ਨੇ ਦੱਸਿਆ ਇਹਨਾਂ ਸਾਰੇ ਕੰਮਾਂ ਦੇ ਬਾਵਜੂਦ ਉਹ ਪਿਆਨੋ ਅਤੇ ਡਰੱਮ ਵਜਾਉਣ ਦੀ ਕੋਸ਼ਿਸ਼ ਕਰਦਾ ਹੈ। ਦੋਸਤਾਂ ਨਾਲ ਵੀਡੀਓ ਗੇਮ ਖੇਡਦਾ ਹੈ। ਕਿਉਂਕਿ ਖੁਦ ਦਾ ਖਿਆਲ ਰੱਖਣਾ ਜ਼ਰੂਰੀ ਹੈ।
ਉਦੇਸ਼ - ਓਰੀਅਨ ਨੇ ਕਿਹਾ ਕਿ ਜਿੱਥੇ ਕਦੇ ਵੀ ਦਰਦ ਮਿਲੇ ਉਸ ਨੂੰ ਦੂਰ ਕਰੋ। ਦਾਨ ਦਾ ਗੁਣ ਸਾਰਿਆਂ ਵਿਚ ਹੋ ਸਕਦਾ ਹੈ ਬਸ਼ਰਤੇ ਅਸੀਂ ਅਜਿਹਾ ਕਰਨ ਲਈ ਤਿਆਰ ਹੋਈਏ। ਜਦੋਂ ਲੋਕ ਚੰਗੇ ਉਦੇਸ਼ ਲਈ ਨਾਲ ਆਉਂਦੇ ਹਨ ਤਾਂ ਮਹਾਨ ਚੀਜ਼ਾਂ ਹੋਣ ਲੱਗਦੀਆਂ ਹਨ।
Reel ਬਣਾਉਣ ਲਈ ਪਤੀ ਨੇ ਬਰਫ਼ੀਲੀ ਨਦੀ ’ਚ ਮਾਰੀ ਛਾਲ, ਪਤਨੀ ਬਣਾਉਂਦੀ ਰਹੀ ਵੀਡੀਓ, ਅੱਖਾਂ ਸਾਹਮਣੇ ਹੋਈ ਮੌਤ
NEXT STORY