ਪੈਰਿਸ (ਏ.ਐਫ.ਪੀ.)- ਫਰਾਂਸ ਦੇ ਮੰਨੇ-ਪ੍ਰਮੰਨੇ ਸੰਗੀਤਕਾਰ ਮਾਈਕ ਲੇਗ੍ਰਾਂਡ ਦਾ ਦੇਹਾਂਤ ਹੋ ਗਿਆ। ਉਹ 86 ਸਾਲ ਦੇ ਸਨ। ਸੰਗੀਤਕਾਰ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮਾਈਕਲ ਨੇ 50 ਸਾਲ ਤੋਂ ਵੀ ਜ਼ਿਆਦਾ ਸਮੇਂ ਦੇ ਕਰੀਅਰ ਵਿਚ ਤਿੰਨ ਵਾਰ ਆਸਕਰ ਐਵਾਰਡ ਜਿੱਤਿਆ ਸੀ।
ਉਨ੍ਹਾਂ ਨੂੰ ਪਹਿਲੀ ਵਾਰ 1969 ਵਿਚ ਫਿਲਮ ਦਿ ਥਾਮਸ ਕ੍ਰਾਉਨ ਅਫੇਅਰਸ ਦੇ ਗੀਤ ਦਿ ਵਿੰਡਮਿਲਸ ਆਫ ਯੋਰ ਮਾਈਂਡਜ ਲਈ ਅਕਾਦਮੀ ਐਵਾਰਡ ਪ੍ਰਦਾਨ ਕੀਤਾ ਗਿਆ ਸੀ। ਉਨ੍ਹਾਂ ਨੂੰ ਪੰਜ ਵਾਰ ਗ੍ਰੈਮੀ ਐਵਾਰਡ ਵੀ ਦਿੱਤਾ ਗਿਆ। ਉਨ੍ਹਾਂ ਦੇ ਬੁਲਾਰੇ ਨੇ ਏ.ਐਫ.ਪੀ. ਨੂੰ ਦੱਸਿਆ ਕਿ ਰਾਤ ਵੇਲੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਭਾਰਤ ਨੇ ਗਣਤੰਤਰ ਦਿਵਸ ਮੌਕੇ ਨੇਪਾਲ ਨੂੰ ਦਿੱਤਾ 'ਤੋਹਫਾ'
NEXT STORY