ਵਾਸ਼ਿੰਗਟਨ - ਆਸਕਰ ਜੇਤੂ ਅਤੇ ਜੋਕਰ ਜਿਹੀ ਲੋਕਪ੍ਰਸਿੱਧ ਫਿਲਮਾਂ 'ਚ ਕੰਮ ਕਰਨ ਵਾਲੇ ਅਮਰੀਕੀ ਅਭਿਨੇਤਾ ਅਤੇ ਫਿਲਮ ਡਾਇਰੈਕਟਰ ਰਾਬਰਟ ਡੀ ਨੀਰੋ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਗੈਂਗਸਟਰ ਦੱਸਿਆ ਹੈ। ਉਨ੍ਹਾਂ ਆਖਿਆ ਕਿ ਟਰੰਪ ਆਪਣੇ ਫਾਇਦੇ ਲਈ ਸੰਸਥਾਨਾਂ ਨੂੰ ਨੁਕਸਾਨ ਪਹੁੰਚ ਰਹੇ ਹਨ। ਉਹ ਆਪਣੀ ਨਵੀਂ ਫਿਲਮ ਦੇ ਪ੍ਰੀਮੀਅਰ ਲਈ ਇਕ ਪ੍ਰੋਗਰਾਮ 'ਚ ਪਹੁੰਚੇ ਸਨ।
ਉਨ੍ਹਾਂ ਆਖਿਆ ਕਿ ਸਾਡੇ ਕੋਲ ਇਕ ਗੈਂਗਸਟਰ ਰਾਸ਼ਟਰਪਤੀ ਹੈ ਜੋ ਸੋਚਦਾ ਹੈ ਕਿ ਉਹ ਜੋ ਚਾਹੇਗਾ ਕਰ ਲਵੇਗਾ। ਦਿੱਕਤ ਇਹ ਹੈ ਕਿ ਜੇਕਰ ਉਹ ਇਹੀ ਕਰਦਾ ਰਿਹਾ ਤਾਂ ਲੋਕਾਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ। ਜੋ ਲਕ ਉਨ੍ਹਾਂ ਦੀ ਤਰੀਫ ਕਰਦੇ ਹਨ, ਉਹ ਹੋਰ ਵੀ ਖਤਰਨਾਕ ਹਨ। ਰਾਬਰਡ ਨੇ ਆਖਿਆ ਕਿ ਉਨ੍ਹਾਂ ਨੂੰ ਟਰੰਪ ਦੇ ਜੇਲ ਜਾਣ ਦਾ ਇੰਤਜ਼ਾਰ ਹੈ। 'ਦਿ ਗਾਰਡੀਅਨ' ਦੇ ਪ੍ਰੋਗਰਾਮ 'ਚ ਰਾਬਰਟ ਨੇ ਆਖਿਆ ਕਿ ਇਹ ਉਨ੍ਹਾਂ ਲੋਕਾਂ ਲਈ ਵੀ ਬਦ-ਕਿਸਮਤੀ ਹੈ ਜੋ ਮੀਡੀਆ 'ਚ ਟਰੰਪ ਦੀ ਨਿੰਦਾ ਕਰਦੇ ਹਨ। ਟਰੰਪ ਤੁਰੰਤ ਕਹਿ ਦਿੰਦੇ ਹਨ ਕਿ ਅਸੀਂ ਤੁਹਾਨੂੰ ਦੇਖ ਲਵਾਂਗੇ। ਉਨ੍ਹਾਂ ਆਖਿਆ ਕਿ ਮੈਂ ਨਹੀਂ ਚਾਹੁੰਦਾ ਕਿ ਉਨ੍ਹਾਂ ਦੀ ਮੌਤ ਹੋਵੇ ਬਲਕਿ ਮੈਂ ਚਾਹੁੰਦਾ ਹਾਂ ਕਿ ਜਲਦ ਤੋਂ ਜਲਦ ਉਹ ਜੇਲ ਚਲੇ ਜਾਣ।
ਬੁਰਕੀਨਾ ਫਾਸੋ ਦੀ ਮਸਜਿਦ 'ਤੇ ਅੱਤਵਾਦੀ ਹਮਲਾ, 16 ਲੋਕਾਂ ਦੀ ਮੌਤ
NEXT STORY