Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 27, 2026

    9:06:50 PM

  • rajasthan  s petrol pumps could shut down from june 1

    1 ਜੂਨ ਤੋਂ ਬੰਦ ਹੋ ਸਕਦੀ ਹੈ ਪੈਟਰੋਲ-ਡੀਜ਼ਲ ਦੀ...

  • next 48 hours are crucial in punjab heavy rains with thunderstorms

    ਪੰਜਾਬ 'ਚ ਅਗਲੇ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ...

  • ipl 2026 eliminator

    IPL 2026 Eliminator : ਹੈਦਰਾਬਾਦ ਨੇ ਟਾਸ ਜਿੱਤ...

  • blue drum patiala police

    ਹੁਣ ਪੰਜਾਬ 'ਚ ਹੋਇਆ ਨੀਲੇ ਡਰੰਮ ਵਾਲਾ ਕਾਂਡ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੌਣ ਸਹੀ ਹੈ, ਡੋਨਾਲਡ ਟਰੰਪ ਜਾਂ ਪੋਪ?

BLOG News Punjabi(ਬਲਾਗ)

ਕੌਣ ਸਹੀ ਹੈ, ਡੋਨਾਲਡ ਟਰੰਪ ਜਾਂ ਪੋਪ?

  • Edited By Rakesh,
  • Updated: 01 May, 2026 03:45 PM
Blog
who is right donald trump or the pope
  • Share
    • Facebook
    • Tumblr
    • Linkedin
    • Twitter
  • Comment

ਦੁਨੀਆ ਭਰ ’ਚ ਰੋਮਨ ਕੈਥੋਲਿਕਾਂ ਦਾ ਇਕ ਬਹੁਤ ਵੱਡਾ ਬਹੁਮਤ ਪੋਪ ਦੀਆਂ ਸਿੱਖਿਆਵਾਂ ਦਾ ਪਾਲਣ ਕਰਦਾ ਹੈ ਕਿਉਂਕਿ ਕੈਥੋਲਿਕ ਧਰਮ ਦਾ ਈਸਾਈਅਤ ਨੂੰ ਆਪਣਾ ਧਰਮ ਮੰਨਣ ਵਾਲਿਆਂ ’ਚ ਸਭ ਤੋਂ ਵੱਡਾ ਪੈਰੋਕਾਰ ਸਮੂਹ ਹੈ, ਇਸ ਲਈ ਡੋਨਾਲਡ ਟਰੰਪ, ਜੋ ਮੌਜੂਦਾ ਸਮੇਂ ’ਚ ਅਮਰੀਕਾ ਦੇ ਰਾਸ਼ਟਰਪਤੀ ਹਨ ਅਤੇ ਨਤੀਜੇ ਵਜੋਂ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹਨ, ਉਹ ਵਿਸ਼ਵ ਮੰਚ ’ਤੇ ਉਨ੍ਹਾਂ ਦੇ (ਟਰੰਪ ਦੇ) ਫੈਸਲਿਆਂ ਅਤੇ ਕਾਰਜਾਂ ਬਾਰੇ ਪੋਪ ਕੀ ਕਹਿੰਦੇ ਹਨ, ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।

ਜਦੋਂ ਟਰੰਪ ਨੇ ਨਿਯਮ-ਆਧਾਰਿਤ ਵਿਵਸਥਾ ਨੂੰ ਨਜ਼ਰਅੰਦਾਜ਼ ਕਰ ਦਿੱਤਾ, ਜਿਸ ’ਤੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਸਾਰੇ ਮਹੱਤਵਪੂਰਨ ਦੇਸ਼ਾਂ ਨੇ ਸਹਿਮਤੀ ਪ੍ਰਗਟਾਈ ਸੀ ਅਤੇ ਇਕਤਰਫ਼ਾ ਆਪਣੇ ਕਮਾਂਡੋ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਗਵਾ ਕਰਨ ਅਤੇ ਉਨ੍ਹਾਂ ਨੂੰ ਵੈਨੇਜ਼ੁਏਲਾ ਤੋਂ ਅਮਰੀਕਾ ਲੈ ਕੇ ਜਾਣ ਲਈ ਭੇਜੇ, ਤਾਂ ਪੋਪ ਹੈਰਾਨ ਰਹਿ ਗਏ। ਉਨ੍ਹਾਂ ਨੇ ਟਰੰਪ ਦੇ ਇਸ ਕਾਰੇ ਨੂੰ ਰੱਦ ਕਰ ਦਿੱਤਾ ਪਰ ਤਦ ਤੱਕ ਕੁਝ ਨਹੀਂ ਕਿਹਾ, ਜਦੋਂ ਤੱਕ ਟਰੰਪ ਨੇ ਆਪਣੇ ਦੋਸਤ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਉਕਸਾਵੇ ’ਤੇ ਈਰਾਨ ’ਤੇ ਹਮਲਾ ਨਹੀਂ ਕਰ ਦਿੱਤਾ।

ਅੱਜ ਕੈਥੋਲਿਕ ਚਰਚ ’ਚ ਸੇਂਟ ਪੀਟਰ ਦੇ ਸਿੰਘਾਸਨ ’ਤੇ ਬੈਠਣ ਵਾਲਾ ਪਹਿਲਾ ਅਮਰੀਕੀ ਨਾਗਰਿਕ ਹੈ। ਆਪਣੇ ਸ਼ਾਸਨ ਦੇ ਪਹਿਲੇ 10 ਮਹੀਨਿਆਂ ’ਚ ਪੋਪ ਕਾਫ਼ੀ ਹੱਦ ਤੱਕ ਚੁੱਪ ਰਹੇ ਅਤੇ ਸਿਰਫ ਹਾਲ ਹੀ ’ਚ, ਜਦੋਂ ਅਮਰੀਕਾ-ਈਰਾਨ ਜੰਗ ਨੇ ਹਰ ਜਗ੍ਹਾ ਆਮ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ, ਉਦੋਂ ਲਿਓ 14ਵੇਂ ਨੇ ਆਵਾਜ਼ ਉਠਾਈ। ਉਨ੍ਹਾਂ ਨੇ ਕਿਹਾ ਕਿ ਟਰੰਪ (ਅਸਲ ’ਚ ਉਨ੍ਹਾਂ ਦਾ ਨਾਂ ਲਏ ਬਿਨਾਂ ਪਰ ਦੁਨੀਆ ਨੂੰ ਇਹ ਦੱਸ ਕੇ ਕਿ ਉਹ ਕਿਸ ਦਾ ਜ਼ਿਕਰ ਕਰ ਰਹੇ ਸਨ) ਇਕ ਅੱਤਿਆਚਾਰੀ ਸਨ, ਜਿਨ੍ਹਾਂ ਨੂੰ ‘ਸਰਵਸ਼ਕਤੀਮਾਨ ਹੋਣ ਦਾ ਭਰਮ’ ਸੀ!

ਪੋਪ ਦਾ ਚੁੱਪਚਾਪ ਰਹਿਣ ਤੋਂ ਇਕ ਅਧਿਆਤਮਿਕ ਆਗੂ ਵਜੋਂ ਉੱਭਰਨਾ, ਜਿਸ ਨੇ ਅੱਤਿਆਚਾਰੀਆਂ ਖ਼ਿਲਾਫ਼ ਗੱਲ ਕੀਤੀ, ਉਨ੍ਹਾਂ ਦੇ ਜਨਮ ਦੇ ਦੇਸ਼ ਦੇ ਰਾਸ਼ਟਰਪਤੀ ਅਤੇ ਪੋਪ ਚੁਣੇ ਗਏ ਪਹਿਲੇ ਅਮਰੀਕੀ ਨਾਗਰਿਕ ਵਿਚਕਾਰ ਤਕਰਾਰ ਦੀ ਜੜ੍ਹ ਸੀ। ਧਰਤੀ ’ਤੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਦਾ ‘ਸਰਵਸ਼ਕਤੀਮਾਨ ਹੋਣ ਦਾ ਭਰਮ’ ਪਾਲਣ ਦਾ ਸਹੀ ਵਰਣਨ ਹੀ ਅਮਰੀਕੀ ਰਾਸ਼ਟਰਪਤੀ ਨੂੰ ਅੰਦਰ ਤੱਕ ਝੰਜੋੜ ਗਿਆ ਹੋਵੇਗਾ।

ਅਗਲੇ ਹੀ ਦਿਨ ਟਰੰਪ ਨੇ ਪੋਪ ਲਿਓ ਨੂੰ ਇਕ ਅਜਿਹੇ ਵਿਅਕਤੀ ਵਜੋਂ ਬਿਆਨ ਕੀਤਾ, ਜੋ ‘ਵਿਦੇਸ਼ ਨੀਤੀ ਬਾਰੇ ਕੁਝ ਨਹੀਂ ਜਾਣਦਾ ਸੀ’ ਅਤੇ ‘ਅਪਰਾਧ ’ਤੇ ਕਮਜ਼ੋਰ ਸੀ’। ਜ਼ਿਆਦਾਤਰ ਲੋਕਾਂ ਦੇ ਮਨ ’ਚ, ਇੱਥੋਂ ਤੱਕ ਕਿ ਅਮਰੀਕਾ ’ਚ ਵੀ (ਸਿਵਾਏ ਉਨ੍ਹਾਂ ਦੇ ਕੱਟੜ ਐੱਮ. ਏ. ਜੀ. ਏ. (ਮੇਕ ਅਮਰੀਕਾ ਗ੍ਰੇਟ ਅਗੇਨ) ਸਮਰਥਕਾਂ ਦੇ, ਜੋ ਜ਼ਿਆਦਾਤਰ ਇਵੈਂਜੇਲੀਕਲ ਈਸਾਈ ਧਰਮ ਨਾਲ ਸਬੰਧਤ ਸਫੈਦ ਬਲੂ-ਕਾਲਰ ਕਾਮੇ ਹਨ), ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਨੈਤਿਕ ਤੌਰ ’ਤੇ ਗਲਤ ਸਨ। ਟਰੰਪ ਯਕੀਨੀ ਤੌਰ ’ਤੇ ਰੋਮਨ ਕੈਥੋਲਿਕਾਂ ਦੇ ਵੱਡੇ ਈਸਾਈ ਸੰਪਰਦਾ ਨੂੰ ਆਪਣੇ ਪੱਖ ’ਚ ਰੱਖਣਾ ਚਾਹੁੰਦੇ ਹੋਣਗੇ ਪਰ ਪੋਪ ਦੀ ਸਮੇਂ ਸਿਰ ਕੀਤੀ ਗਈ ਤਿੱਖੀ ਆਲੋਚਨਾ ਨੇ ਉਨ੍ਹਾਂ ਦੇ ਸਮੀਕਰਨਾਂ ਨੂੰ ਵਿਗਾੜ ਦਿੱਤਾ ਸੀ। ਉਪ-ਰਾਸ਼ਟਰਪਤੀ ਜੇ. ਡੀ. ਵੇਂਸ, ਜੋ ਖ਼ੁਦ ਇਕ ਕੈਥੋਲਿਕ ਹਨ, ਨੇ ਪੋਪ ਨੂੰ ‘ਨੈਤਿਕਤਾ ਦੇ ਮਾਮਲਿਆਂ ’ਤੇ ਟਿਕੇ ਰਹਿਣ’ ਦੀ ਸਲਾਹ ਦਿੱਤੀ, ਜਿਸ ਦਾ ਮਤਲਬ ਸੀ ਕਿ ਟਰੰਪ ਦੇ ਫੈਸਲਿਆਂ ਅਤੇ ਕਾਰਜਾਂ ਨੇ ਨੈਤਿਕਤਾ ਦੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਸੀ!

ਵੇਂਸ ਦੀ ਗਲਤ ਸਲਾਹ ਪੋਪ ਨੂੰ ਵਿਚਲਿਤ ਨਹੀਂ ਕਰ ਪਾਉਂਦੀ ਪਰ ਉਨ੍ਹਾਂ ਦੇ ਆਪਣੇ ਭਰਾ, ਲੁਈ ਮਾਰਟਿਨ ਪ੍ਰੇਵੋਸਟ ਅਤੇ ਉਨ੍ਹਾਂ ਦੇ ਪਰਿਵਾਰ, ਜੋ ਉਪਨਗਰੀ ਸ਼ਿਕਾਗੋ ਦੇ ਇਕ ਰਿਹਾਇਸ਼ੀ ਇਲਾਕੇ ’ਚ ਰਹਿ ਰਹੇ ਸਨ, ਦੇ ਜੀਵਨ ’ਤੇ ਖ਼ਤਰੇ ਨੇ ਯਕੀਨੀ ਤੌਰ ’ਤੇ ਅਜਿਹਾ ਕੀਤਾ। ਜੇਕਰ ਇਹ ਖ਼ਤਰਾ ਐੱਮ. ੲੇ. ਜੀ. ਏ. ਸਮਰਥਕਾਂ ਵੱਲੋਂ ਇੰਜੀਨੀਅਰ ਕੀਤਾ ਗਿਆ ਸੀ, ਤਾਂ ਇਹ ਇਕੱਲੇ ਹੀ ਉਸ ਮਾਰਗ ਬਾਰੇ ਬਹੁਤ ਕੁਝ ਕਹਿੰਦਾ ਹੈ, ਜੋ ਰਾਜਨੀਤੀ ਹੁਣ ਅਜਿਹੇ ਦੇਸ਼ ’ਚ ਅਪਣਾ ਰਹੀ ਹੈ, ਜੋ ਦੂਜੇ ਰਾਸ਼ਟਰਾਂ ਨੂੰ ਲੋਕਤੰਤਰ ਦਾ ਉਪਦੇਸ਼ ਦਿੰਦਾ ਹੈ। ਤੱਥ ਇਹ ਹੈ ਕਿ ਪੋਪ, ਜਿਨ੍ਹਾਂ ਨੇ ਇੰਨੀ ਹਿੰਮਤ ਨਾਲ ‘ਸਰਵਸ਼ਕਤੀਮਾਨ ਹੋਣ ਦੇ ਭਰਮ’ ਦੇ ਵਿਰੁੱਧ ਆਵਾਜ਼ ਉਠਾਈ ਸੀ, ਨੇ ਰੋਮ ’ਚ ਰਾਸ਼ਟਰਪਤੀ ਟਰੰਪ ਦੇ ਵਿਰੁੱਧ ਆਪਣੀ ਤਿੱਖੀ ਆਲੋਚਨਾ ਦੇਣ ਦੇ ਤੁਰੰਤ ਬਾਅਦ ਅਫਰੀਕੀ ਦੇਸ਼ਾਂ ’ਚ ਆਪਣੀਆਂ ਸੁਲਹਕਾਰੀ ਟਿੱਪਣੀਆਂ ’ਚ ਉਨ੍ਹਾਂ ਟਿੱਪਣੀਆਂ ਦੇ ਨਤੀਜੇ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ।

ਕਈ ਅਮਰੀਕੀ ਨਾਗਰਿਕ ਹਨ ਜੋ ਈਰਾਨ ਦੇ ਅਯਾਤੁੱਲਾ ਸ਼ਾਸਨ ਦੇ ਵਿਰੁੱਧ ਰਾਸ਼ਟਰਪਤੀ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਜੰਗ ਨੂੰ ਰੱਦ ਕਰਦੇ ਹਨ। ਇਹ ਸਭ ਨੂੰ ਪਤਾ ਹੈ ਕਿ ਟਰੰਪ ਨੇ ਬੈਂਜਾਮਿਨ ਨੇਤਨਯਾਹੂ ਦੇ ਉਕਸਾਵੇ ’ਤੇ ਅਜਿਹਾ ਕੀਤਾ, ਜਿਨ੍ਹਾਂ ਨੇ ਜ਼ਾਹਿਰ ਤੌਰ ’ਤੇ ਟਰੰਪ ਦੇ ‘ਸਰਵਸ਼ਕਤੀਮਾਨ ਹੋਣ ਦੇ ਭਰਮ’ ਦਾ ਫਾਇਦਾ ਉਠਾਇਆ ਤਾਂ ਜੋ ਇਜ਼ਰਾਈਲ ਦੇ ਯਹੂਦੀ ਧਰਮ ਅਤੇ ਇਜ਼ਰਾਈਲ ਦੇ ਖ਼ਿਲਾਫ਼ ਆਪਣੇ ਧਾਰਮਿਕ ਪੱਖਪਾਤ ਤੋਂ ਸੇਧਿਤ ਈਰਾਨ ਨਾਲ ਚੱਲ ਰਹੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ।

ਇਹ ਸਪੱਸ਼ਟ ਹੈ ਕਿ ਡੋਨਾਲਡ ਟਰੰਪ ਨੇ ਫ਼ਾਰਸੀ ਇਤਿਹਾਸ ਦਾ ਅਧਿਐਨ ਨਹੀਂ ਸੀ ਕੀਤਾ। ਜੇਕਰ ਉਨ੍ਹਾਂ ਨੇ ਕੀਤਾ ਹੁੰਦਾ, ਤਾਂ ਉਨ੍ਹਾਂ ਨੂੰ ਪਤਾ ਲੱਗਦਾ ਕਿ ਪ੍ਰਾਚੀਨ ਫ਼ਾਰਸ ਦੇ ਪਾਰਥੀਅਨ ਸਮਰਾਟਾਂ, ਜਿਸ ਤੋਂ ਬਾਅਦ ਸਸੈਨੀਅਨ ਸ਼ਾਸਕਾਂ ਨੇ, ਆਪਣੇ ਸਮੇਂ ਦੀ ਸ਼ਾਸਨ ਕਰਨ ਵਾਲੀ ਵਿਸ਼ਵ ਸ਼ਕਤੀ, ਪੂਰਬੀ ਰੋਮਨ ਸਾਮਰਾਜ ਦਾ ਵਿਰੋਧ ਕੀਤਾ ਸੀ, ਜਿਸ ਨੇ ਕਾਂਸਟੈਂਟੀਨੋਪਲ (ਜਿਸ ਨੂੰ ਹੁਣ ਓਟੋਮਨ ਤੁਰਕਾਂ ਵੱਲੋਂ ਇਸਤਾਂਬੁਲ ਨਾਂ ਦਿੱਤਾ ਗਿਆ ਹੈ) ਤੋਂ ਸ਼ਾਸਨ ਕੀਤਾ ਸੀ। ਇੱਥੋਂ ਤੱਕ ਕਿ ਰੋਮਨ ਸਾਮਰਾਜ ਵੀ ਫ਼ਾਰਸ ਨੂੰ ਅਧੀਨ ਨਹੀਂ ਕਰ ਸਕਿਆ। ਇਸ ਨੂੰ ਸਸੈਨੀਅਨਾਂ ਨਾਲ ਇਕ ਬਰਾਬਰ ਦੀ ਸ਼ਕਤੀ ਵਜੋਂ ਰਹਿਣ ਲਈ ਮਜਬੂਰ ਹੋਣਾ ਪਿਆ, ਜਿਨ੍ਹਾਂ ਨੇ ਅਰਬ ਟੋਲਿਆਂ ਦੇ ਫ਼ਾਰਸ ’ਚ ਦਾਖਲ ਹੋਣ ਅਤੇ ਫ਼ਾਰਸੀ ਲੋਕਾਂ ਨੂੰ ਇਸਲਾਮ ’ਚ ਤਬਦੀਲ ਕਰਨ ਤੱਕ ਪਾਰਸੀ ਧਰਮ ਦੀ ਪਾਲਣਾ ਕੀਤੀ।

ਅਮਰੀਕੀ ਰਾਸ਼ਟਰਪਤੀ, ਜੋ ਆਪਣੇ ਦੇਸ਼ ਦੀ ਆਰਥਿਕ ਅਤੇ ਫ਼ੌਜੀ ਖੇਤਰ ’ਚ ਸਰਦਾਰੀ ਦੇ ਕਾਰਨ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹਨ ਅਤੇ ਪੋਪ, ਜੋ ਦੁਨੀਆ ਭਰ ’ਚ ਲੱਖਾਂ ਕੈਥੋਲਿਕਾਂ ਦੇ ਅਧਿਆਤਮਿਕ ਆਗੂ ਹਨ, ਵਿਚਕਾਰ ਤਕਰਾਰ ’ਤੇ ਪਰਤਦੇ ਹੋਏ, ਮੈਂ ਮਹਿਸੂਸ ਕਰ ਸਕਦਾ ਸੀ ਕਿ ਮੁੰਬਈ ’ਚ ਮੇਰੇ ਦੋਸਤ, ਕੈਥੋਲਿਕ ਅਤੇ ਗੈਰ-ਕੈਥੋਲਿਕ ਦੋਵੇਂ, ਲਿਓ 14ਵੇਂ ਨਾਲ ਪੂਰੀ ਤਰ੍ਹਾਂ ਸਹਿਮਤ ਸਨ। ਮੁੰਬਈ ਦੇ ਕੈਥੋਲਿਕਾਂ ਦੇ ਇਕ ਵੱਡੇ ਬਹੁਮਤ ਦੇ ਨਾਲ, ਮੈਂ ਯਕੀਨੀ ਤੌਰ ’ਤੇ ਪੋਪ ਦੇ ਨਾਲ ਹਾਂ।

ਜਦੋਂ ਲਿਓ ਨੇ ਬਾਅਦ ’ਚ ਆਪਣੀ ਆਲੋਚਨਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਦੁੱਖ ਹੋਇਆ ਪਰ ਅੱਗੇ ਵਿਚਾਰ ਕਰਨ ’ਤੇ ਮੈਨੂੰ ਅਹਿਸਾਸ ਹੋਇਆ ਕਿ ਪੋਪ ਵੀ ਇਨਸਾਨ ਹਨ। ਉਹ ਆਪਣੇ ਦੋ ਭਰਾਵਾਂ ਜਾਂ ਆਪਣੇ ਜਨਮ ਦੇ ਦੇਸ਼ ’ਚ ਰਹਿਣ ਵਾਲੇ ਹੋਰ ਰਿਸ਼ਤੇਦਾਰਾਂ ਨੂੰ ਜਾਨਲੇਵਾ ਖ਼ਤਰੇ ’ਚ ਨਹੀਂ ਪਾ ਸਕਦੇ। ਡੋਨਾਲਡ ਟਰੰਪ ਦੇ ਐੱਮ. ਏ. ਜੀ. ਏ. ਸਮਰਥਕ ਕਿਸੇ ਵੀ ਤਰ੍ਹਾਂ, ਸਹੀ ਜਾਂ ਗਲਤ, ‘ਮੇਕ ਅਮਰੀਕਾ ਗ੍ਰੇਟ ਅਗੇਨ’ ਦਾ ਇਰਾਦਾ ਰੱਖਦੇ ਹਨ। ਇਹ ਕੁਝ ਅਜਿਹਾ ਹੈ ਜਿਸ ਦਾ ਅਨੁਭਵ ਅਸੀਂ ਭਾਰਤ ’ਚ ਵੀ ਚੋਣਾਂ ਦੇ ਸਮੇਂ ਕਰਦੇ ਹਾਂ, ਜਦੋਂ ਜਿੱਤਣਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ, ਸਾਧਨ ਪੂਰੀ ਤਰ੍ਹਾਂ ਗੈਰ-ਪ੍ਰਾਸੰਗਿਕ ਹੁੰਦੇ ਹਨ। ‘ਨੈਤਿਕਤਾ’ ਉੱਤੇ ਵੇਂਸ ਦੇ ਵਿਚਾਰਾਂ ਵਾਂਗ, ‘ਨੈਤਿਕਤਾ’ ਸ਼ਬਦ ਦਾ ਵਰਣਨ ਤਦ ਬਦਲ ਜਾਂਦਾ ਹੈ, ਜਦੋਂ ਰਾਜਨੀਤੀ ਅਤੇ ਸੱਤਾ ਦੀ ਭਾਲ ਸਭ ਤੋਂ ਉੱਪਰ ਹੋ ਜਾਂਦੀ ਹੈ।

ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)

  • Roman Catholics
  • Donald Trump
  • Pope

‘ਸੁਸ਼ਾਸਨ ਚਾਹੀਦਾ ਹੈ ਤਾਂ ਸਿਰਫ਼ ਹਾਂ ’ਚ ਹਾਂ ਮਿਲਾਉਣ ਵਾਲਾ ਰਵੱਈਆ ਨਹੀਂ ਚੱਲੇਗਾ’

NEXT STORY

Stories You May Like

  • was trump  s china trip a success or a failure
    ਟਰੰਪ ਦੀ ਚੀਨ ਯਾਤਰਾ ਸਫਲ ਜਾਂ ਅਸਫਲ?
  • trump says xi offered to help broker peace with iran
    ਸ਼ੀ ਕਰਵਾਉਣਗੇ US-ਈਰਾਨ ਵਿਚਾਲੇ ਸੁਲਾਹ! ਡੋਨਾਲਡ ਟਰੰਪ ਨੇ ਕੀਤਾ ਦਾਅਵਾ
  • xi  trump visit temple of heaven
    ਬੀਜਿੰਗ ਦੇ ਇਤਿਹਾਸਕ ‘ਟੈਂਪਲ ਆਫ ਹੈਵਨ’ ਪਹੁੰਚੇ ਸ਼ੀ ਜਿਨਪਿੰਗ ਤੇ ਡੋਨਾਲਡ ਟਰੰਪ
  • trump  s   gold card   flop
    ਅਮਰੀਕੀ ਨਾਗਰਿਕਤਾ ਦਾ ਸੁਪਨਾ ਜਾਂ ਕਾਨੂੰਨੀ ਜਾਲ? ਜਾਣੋ ਕਿਉਂ ਫੇਲ੍ਹ ਹੋ ਰਹੀ ਹੈ ਟਰੰਪ ਦੀ Gold Card ਸਕੀਮ
  • trump in china
    50 ਤੋਂ ਵੱਧ ਕਾਰਾਂ ਅਤੇ ਦਰਜਨਾਂ ਬਾਈਕਸ! ਚੀਨ ਦੀਆਂ ਸੜਕਾਂ 'ਤੇ ਦਿਸਿਆ ਡੋਨਾਲਡ ਟਰੰਪ ਦਾ ਸ਼ਾਹੀ ਕਾਫਲਾ
  • what is the correct way to prepare arabic vegetables
    ਅਰਬੀ ਦੀ ਸਬਜ਼ੀ ਬਣਾਉਣ ਦਾ ਕੀ ਹੈ ਸਹੀ ਤਰੀਕਾ
  • stock market  donald trump  s threat created havoc  lost rs 7 lakh crore
    ਸ਼ੇਅਰ ਬਾਜ਼ਾਰ 'ਚ ਹਾਹਾਕਾਰ: ਡੋਨਾਲਡ ਟਰੰਪ ਦੀ ਧਮਕੀ ਨੇ ਮਚਾਈ ਤਬਾਹੀ, ਨਿਵੇਸ਼ਕਾਂ ਦੇ 7 ਲੱਖ ਕਰੋੜ ਸੁਆਹ
  • eyes on target
    ਸਹੀ ਨਿਸ਼ਾਨੇ ’ਤੇ ਨਜ਼ਰ...!
  • yamraj distributed helmets and spread the message of traffic safety
    ਜਲੰਧਰ ਦੀਆਂ ਸੜਕਾਂ 'ਤੇ ਪੁਲਸ ਲੈ ਕੇ ਘੁੰਮਿਆ 'ਯਮਰਾਜ'
  • next 48 hours are crucial in punjab heavy rains with thunderstorms
    ਪੰਜਾਬ 'ਚ ਅਗਲੇ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ!...
  • massive fire breaks out in wood godown in jalandhar
    ਜਲੰਧਰ ਵਿਖੇ ਲੱਕੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
  • adampur municipal council elections
    ਬੈਲਟ ਬਾਕਸ ’ਚ ਬੰਦ ਹੋਈ ਆਦਮਪੁਰ ਦੇ ਨਗਰ ਕੌਂਸਲ ਚੋਣਾਂ ਦੌਰਾਨ 44 ਉਮੀਦਵਾਰਾਂ ਦੀ...
  • grocery store fire in jalandhar
    ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਸਾਰਾ ਸਾਮਾਨ ਸੜ ਕੇ ਹੋਇਆ ਸੁਆਹ
  • municipal councils elections of jalandhar completed peacefully
    ਜਲੰਧਰ ਦੇ 99 ਵਾਰਡਾਂ ’ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ ਚੋਣਾਂ, ਕੁੱਲ੍ਹ 66.05...
  • voting process for municipal and council elections in punjab ends
    ਪੰਜਾਬ ’ਚ ਹਿੰਸਕ ਘਟਨਾਵਾਂ ਦੇ ਵਿਚਕਾਰ 61.5 ਫ਼ੀਸਦੀ ਪੋਲਿੰਗ
  • gunshots fired in suchi pind
    ਦੇਰ ਰਾਤ ਸੁੱਚੀ ਪਿੰਡ ’ਚ ਚੱਲੀਆਂ ਗੋਲੀਆਂ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
Trending
Ek Nazar
asi arrested for accepting 14 000 bribe

14,000 ਰਿਸ਼ਵਤ ਲੈਂਦਾ ASI ਗ੍ਰਿਫਤਾਰ! ਲਾਪਤਾ ਕੁੜੀ ਦੇ ਮਜਬੂਰ ਪਿਓ ਤੋਂ ਮੰਗੇ ਸਨ...

ipl 2026 rcb  prize money

IPL 2026 ਦੇ ਫਾਈਨਲ 'ਚ ਪਹੁੰਚਣ 'ਤੇ RCB ਨੂੰ ਹੋਇਆ ਕਰੋੜਾਂ ਦਾ ਫਾਇਦਾ, BCCI...

relief from the scorching heat

ਭਿਆਨਕ ਗਰਮੀ ਤੋਂ ਮਿਲੇਗੀ ਰਾਹਤ! 30 ਮਈ ਤੱਕ ਇਨ੍ਹਾਂ ਸੂਬਿਆਂ 'ਚ ਭਾਰੀ...

head of britain  s intelligence agency warned

ਬ੍ਰਿਟੇਨ ਨੇ ਰੂਸ ਦੀਆਂ ਗਤੀਵਿਧੀਆਂ ਬਾਰੇ ਰਾਸ਼ਟਰ ਨੂੰ ਦਿੱਤੀ ਚੇਤਾਵਨੀ

birth rates plunge to 50 year low

50 ਸਾਲਾਂ ਦੇ ਹੇਠਲੇ ਪੱਧਰ 'ਤੇ ਇੰਗਲੈਂਡ 'ਚ ਜਨਮ ਦਰ, ਵਿਦੇਸ਼ੀ ਮੂਲ ਦੇ ਮਾਪਿਆਂ...

india statement at united nations

ਅੱਤਵਾਦ 'ਤੇ ਪਾਕਿਸਤਾਨ ਨੂੰ ਭੁਗਤਣੇ ਪੈਣਗੇ ਨਤੀਜੇ! ਸੰਯੁਕਤ ਰਾਸ਼ਟਰ 'ਚ ਭਾਰਤ...

16 buffaloes die after drowning in bein river in kapurthala

ਕਪੂਰਥਲਾ 'ਚ ਦਰਦਨਾਕ ਹਾਦਸਾ, ਵੇਈਂ ਨਦੀ 'ਚ ਡੁੱਬਣ ਨਾਲ 16 ਮੱਝਾਂ ਦੀ ਮੌਤ

wang yi statement

ਅਮਰੀਕਾ-ਈਰਾਨ ਵਿਚਾਲੇ ਪਾਕਿਸਤਾਨ ਦੀ 'ਸਰਗਰਮ ਵਿਚੋਲਗੀ' ਦਾ ਚੀਨ ਨੇ ਕੀਤਾ ਸਮਰਥਨ

heavy rain alert next 48 hours

ਅਗਲੇ 48 ਘੰਟੇ ਅਹਿਮ! ਉੱਤਰੀ ਭਾਰਤ ਦੇ 13 ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਦੇ...

18 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਹਰਿਆਣਾ 'ਚ 18 IAS ਅਤੇ 3 HCS ਅਧਿਕਾਰੀਆਂ ਦੇ...

rs 600  beating  auto driver

600 ਰੁਪਏ ਨੂੰ ਲੈ ਕੇ ਕੁੱਟ-ਕੁੱਟ ਮਾਰ 'ਤਾ ਆਟੋ ਡਰਾਈਵਰ, ਯੂਪੀ 'ਚ ਵਾਪਰੀ ਵੱਡੀ...

australian citizens ready to return

ਇਸਲਾਮਿਕ ਸਟੇਟ ਨਾਲ ਜੁੜੇ 19 ਆਸਟ੍ਰੇਲੀਆਈ ਨਾਗਰਿਕ ਸੀਰੀਆ ਤੋਂ ਵਾਪਸ ਆਉਣ ਲਈ ਤਿਆਰ

3 days school holidays

ਜੰਮੂ-ਕਸ਼ਮੀਰ : ਵਿਦਿਆਰਥੀਆਂ ਲਈ ਅਹਿਮ ਖ਼ਬਰ, 3 ਦਿਨ ਬੰਦ ਰਹਿਣਗੇ ਸਕੂਲ

viral video man sitting on train floor with feet on samosas

ਟ੍ਰੇਨ ਦੇ ਸਫਰ ਦੌਰਾਨ ਸਮੋਸੇ ਖਾਣ ਦੇ ਹੋ ਸ਼ੌਕੀਨ! ਵੀਡੀਓ ਦੇਖ ਉੱਡ ਜਾਣਗੇ ਹੋਸ਼

shreyas iyer expresses his pain

PBKS ਦੇ ਪਲੇਅ-ਆਫ ਦੀ ਦੌੜ ਤੋਂ ਬਾਹਰ ਹੋਣ ਮਗਰੋਂ ਛਲਕਿਆ ਸਰਪੰਚ ਸਾਬ੍ਹ ਦਾ ਦਰਦ,...

rubio talk with russian foreign minister

ਰੂਬੀਓ ਨੇ ਰੂਸੀ ਵਿਦੇਸ਼ ਮੰਤਰੀ ਲਾਵਰੋਵ ਨਾਲ ਕੀਤੀ ਗੱਲਬਾਤ, ਯੂਕਰੇਨ ਅਤੇ ਈਰਾਨ...

bollywood actor ranveer singh visits chamundeshwari temple in mysuru

ਦੇਵਤੇ ਨੂੰ ਕਿਹਾ ਸੀ 'ਸ਼ੈਤਾਨ', ਹੁਣ ਰਣਵੀਰ ਸਿੰਘ ਨੂੰ ਜਾਣਾ ਪਿਆ ਮੰਦਰ! ਅਦਾਲਤ...

israeli attack on lebanon

ਇਜ਼ਰਾਈਲੀ ਹਵਾਈ ਹਮਲਿਆਂ 'ਚ 12 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran usa
      ਈਰਾਨ ’ਤੇ ਅਮਰੀਕੀ ਦਬਾਅ ਦੇ ਪਿੱਛੇ ਲੁਕਿਆ ਤੇਲ ਦਾ ਭੇਤ
    • severe heat old remedies are effective
      ਭਿਆਨਕ ਗਰਮੀ : ਰਵਾਇਤੀ ਉਪਾਅ ਹੀ ਕਾਰਗਰ
    • the consequences of war are not limited to one country
      ਜੰਗ ਦੇ ਨਤੀਜੇ ਕਿਸੇ ਇਕ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਨਹੀਂ ਰਹਿੰਦੇ
    • first   nato   and now   quad   is also dying
      ਪਹਿਲਾਂ ‘ਨਾਟੋ’ ਅਤੇ ਕੀ ਹੁਣ ‘ਕਵਾਡ’ ਵੀ ਦਮ ਤੋੜ ਰਿਹਾ ਹੈ?
    • tribal struggle to protect religion  culture intensifies
      ਧਰਮ, ਸੰਸਕ੍ਰਿਤੀ ਰੱਖਿਆ ਦਾ ਜਨਜਾਤੀ ਸੰਘਰਸ਼ ਤੇਜ਼
    • government and people appeal
      ਸੱਤ ਅਪੀਲਾਂ ਸਰਕਾਰ ਦੀਆਂ, ਅੱਠਵੀਂ ਜਨਤਾ ਦੀ
    • punjab
      ਵਿਜ਼ਨ ਪੰਜਾਬ 2047 : ਪੰਜਾਬ ਨੂੰ ਫਿਰ ਤੋਂ ਨੰਬਰ ਇਕ ਬਣਾਉਣ ਦਾ ਸੰਕਲਪ
    • marco rubio in india
      ਮਾਰਕੋ ਰੂਬੀਓ ਭਾਰਤ ’ਚ : ਕੀ ਉਹ ਅਮਰੀਕਾ-ਭਾਰਤ ਸਬੰਧਾਂ ਨੂੰ ਬਚਾ ਸਕਦੇ ਹਨ ?
    • incidents of fires in buses
      ‘ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ’ ਬਣ ਰਹੀਆਂ ਯਾਤਰੀਆਂ ਦੀ ਜਾਨ ਦੀਆਂ ਦੁਸ਼ਮਣ!
    • groundwater crisis and a state of carelessness
      ਗੰਭੀਰ ਭੂ-ਜਲ ਸੰਕਟ ਦੀ ਦਸਤਕ ਅਤੇ ਬੇਫਿਕਰੀ ਦਾ ਆਲਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +