ਓਟਾਵਾ— ਇਕ ਡਾਕਟਰ ਦਾ ਅਹੁਦਾ ਬਹੁਤ ਜ਼ਿੰਮੇਵਾਰੀ ਵਾਲਾ ਹੁੰਦਾ ਹੈ। ਬਹੁਤ ਸਾਰੇ ਲੋਕ ਇਸ ਪੇਸ਼ੇ ਦਾ ਮਜ਼ਾਕ ਹੀ ਬਣਾ ਦਿੰਦੇ ਹਨ। ਅਜਿਹਾ ਹੀ ਇਕ ਕੇਸ ਕੈਨੇਡਾ ਦੇ ਓਟਾਵਾ 'ਚ ਦੇਖਣ ਨੂੰ ਮਿਲਿਆ। ਇੱਥੇ 29 ਸਾਲਾ ਓਮਾਰ ਅਨਵਰ ਨਾਂ ਦੇ ਵਿਅਕਤੀ ਨੇ ਆਪਣੇ ਆਪ ਨੂੰ ਡੈਨਟਿਸਟ (ਦੰਦਾਂ ਦਾ ਡਾਕਟਰ) ਦੱਸ ਕੇ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ। ਉਹ 2 ਮਹੀਨਿਆਂ ਤੋਂ ਇਕ ਕਲੀਨਿਕ 'ਚ ਕੰਮ ਕਰ ਰਿਹਾ ਸੀ, ਇਸ ਦਾ ਪਤਾ ਉਸ ਦੇ ਝੂਠੇ ਸਰਟੀਫਿਕੇਟ ਤੋਂ ਲੱਗਾ ਹੈ। ਉਹ 27 ਮਈ ਨੂੰ ਹੋਏ ਇਕ 'ਨੈਸ਼ਨਲ ਡੈਂਟਲ ਪ੍ਰੀਖਿਆ' 'ਚ ਗਿਆ ਤਾਂ ਪਤਾ ਲੱਗਾ ਕਿ ਉਸ ਨੂੰ ਕੁੱਝ ਵੀ ਨਹੀਂ ਆਉਂਦਾ। ਉਸ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਅਗਲੇ ਮਹੀਨੇ ਅਦਾਲਤ 'ਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਸ ਨੂੰ ਕੀਤੀ ਗਈ ਗਲਤੀ ਦੀ ਸਜ਼ਾ ਮਿਲੇਗੀ। ਕੁੱਝ ਸਮੇਂ ਤੋਂ ਪੁਲਸ ਨੂੰ ਅਜਿਹੇ ਕੁੱਝ ਹੋਰ ਕੇਸ ਵੀ ਦੇਖਣ ਨੂੰ ਮਿਲੇ ਹਨ। ਅਨਵਰ 'ਤੇ ਧੋਖਾਧੜੀ ਕਰਨ, ਨਕਲੀ ਦਸਤਾਵੇਜ਼ ਬਣਾਉਣ ਤੇ ਲੋਕਾਂ ਅੱਗੇ ਡੈਨਟਿਸਟ ਬਣ ਕੇ ਆਉਣ ਦੇ ਦੋਸ਼ ਲੱਗੇ ਹਨ। ਅਜੇ ਤਕ ਇਹ ਵੀ ਸਿੱਧ ਨਹੀਂ ਹੋਇਆ ਕਿ ਉਸ ਨੇ ਕਿਸੇ ਥਾਂ 'ਤੇ ਇਸ ਸੰਬੰਧੀ ਸਿਖਲਾਈ ਲਈ ਵੀ ਸੀ ਜਾਂ ਨਹੀਂ?
ਕੈਨੇਡਾ 'ਚ ਨੌਕਰੀ ਕਰਨ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ!
NEXT STORY