ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਸੰਸਦ 'ਚ ਆਖਿਆ ਕਿ ਕਸ਼ਮੀਰ 'ਤੇ ਬ੍ਰਿਟੇਨ ਦਾ ਲੰਬੇ ਸਮੇਂ ਤੋਂ ਰੁਖ ਰਿਹਾ ਹੈ ਕਿ ਇਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਦਾ ਦੋ-ਪੱਖੀ ਮੁੱਦਾ ਹੈ। ਇਸ ਰੁਖ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਘਾਟੀ ਦੀ ਸਥਿਤੀ ਦੇਸ਼ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ।
ਯੂਰਪੀ ਸੰਘ ਦੇ 23 ਸੰਸਦ ਮੈਂਬਰ ਜੰਮੂ ਕਸ਼ਮੀਰ 'ਚ ਹਾਲਾਤਾਂ ਦਾ ਜਾਇਜ਼ਾ ਲੈਣ ਲਈ 2 ਦਿਨਾਂ ਦੌਰੇ 'ਤੇ ਪਹੁੰਚਣ ਦੇ ਸਬੰਧ 'ਚ ਜਾਨਸਨ ਦਾ ਇਹ ਬਿਆਨ ਆਇਆ ਹੈ। ਦੌਰਾ ਕਰ ਰਹੇ ਯੂਰਪੀ ਸੰਘ ਦੇ ਸੰਸਦ ਮੈਂਬਰਾਂ ਨੇ ਧਾਰਾ-370 ਨੂੰ ਖਤਮ ਕੀਤੇ ਜਾਣ ਨੂੰ ਬੁੱਧਵਾਰ ਨੂੰ ਭਾਰਤ ਦਾ ਅੰਦਰੂਨੀ ਮੁੱਦਾ ਦੱਸਿਆ ਅਤੇ ਆਖਿਆ ਕਿ ਉਹ ਅੱਤਵਾਦ ਖਿਲਾਫ ਲੜਾਈ 'ਚ ਦੇਸ਼ ਦੇ ਨਾਲ ਖੜ੍ਹਾ ਹੈ।
ਜਾਨਸਨ 12 ਦਸੰਬਰ ਨੂੰ ਆਮ ਚੋਣਾਂ ਤੋਂ ਪਹਿਲਾਂ ਸੰਸਦ 'ਚ ਆਖਰੀ ਪ੍ਰਸ਼ਨ ਕਾਲ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਸਟੀਵ ਬੇਕਰ ਦੇ ਸਵਾਲ ਦਾ ਜਵਾਬ ਦੇ ਰਹੇ ਸਨ। ਹਾਊਸ ਆਫ ਕਾਮਨਸ 'ਚ ਉਨ੍ਹਾਂ ਸੰਸਦ ਮੈਂਬਰਾਂ ਨੂੰ ਆਖਿਆ ਕਿ ਕਸ਼ਮੀਰ ਦੇ ਲੋਕਾਂ ਦਾ ਕਲਿਆਣ ਬ੍ਰਿਟੇਨ ਸਰਕਾਰ ਦੇ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ। ਜਾਨਸਨ ਨੇ ਆਖਿਆ ਕਿ ਬ੍ਰਿਟੇਨ ਸਰਕਾਰ ਦੀ ਲੰਬੇ ਸਮੇਂ ਤੋਂ ਇਹ ਰਾਏ ਰਹੀ ਹੈ ਕਿ ਕਸ਼ਮੀਰ ਮੁੱਦੇ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਆਪਸ 'ਚ ਹੱਲ ਕਰਨਾ ਚਾਹੀਦਾ ਹੈ। ਦੱਖਣੀ-ਪੂਰਬੀ ਇੰਗਲੈਂਡ ਦੇ ਵਾਇਕੋਂਬੇ ਤੋਂ ਸੰਸਦ ਮੈਂਬਰ ਬੇਕਰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਆਵਾਜ਼ ਚੁੱਕਣ ਵਾਲੇ ਸੰਸਦ ਮੈਂਬਰਾਂ 'ਚ ਹਨ। ਬੇਕਰ ਦੇ ਸੰਸਦੀ ਖੇਤਰ 'ਚ ਕਸ਼ਮੀਰੀ ਮੂਲ ਦੇ ਲੋਕਾਂ ਦੀ ਕਾਫੀ ਆਬਾਦੀ ਹੈ।
ਸੈਲਾਨੀਆਂ ਦੀ ਗਿਣਤੀ ਵਧਾਉਣ ਲਈ ਹੁਣ ਪਾਕਿ ਖੋਲੇਗਾ 'ਬੁੱਧ ਯੂਨੀਵਰਸਿਟੀ'
NEXT STORY