ਕੰਧਾਰ: ਅਫਗਾਨਿਸਤਾਨ ਦੇ ਸਪਿਨ ਬੋਲਡਕ ਜ਼ਿਲ੍ਹੇ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ 100 ਤੋਂ ਵੱਧ ਨਾਗਰਿਕਾਂ ਨੂੰ ਮਾਰ ਦਿੱਤਾ ਹੈ। ਮੀਡੀਆ ਰਿਪੋਰਟਾਂ ਵਿਚ ਸ਼ਨੀਵਾਰ ਨੂੰ ਇਹ ਦੱਸਿਆ ਗਿਆ ਹੈ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ (ਐੱਮ.ਓ.ਆਈ.) ਨੇ ਇਸ ਰਿਪੋਰਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਨਾਗਰਿਕ ਬਿਨਾਂ ਕਿਸੇ ਕਾਰਨ ਮਾਰੇ ਗਏ ਹਨ। ਅਫਗਾਨਿਸਤਾਨ ਦੀ ਸਰਕਾਰ ਨੇ ਇਸ ਘਟਨਾ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਤਾਲਿਬਾਨ ਨੇ ਇਸ ਘਟਨਾ ਵਿਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
ਕੰਧਾਰ ਦੀ ਸੂਬਾਈ ਕੌਂਸਲ ਦੇ ਮੈਂਬਰ ਫੀਦਾ ਮੁਹੰਮਦ ਅਫਗਾਨ ਨੇ ਟੋਲੋ ਨਿਉਜ਼ ਨੂੰ ਦੱਸਿਆ ਕਿ ਅਣਪਛਾਤੇ ਬੰਦੂਕਧਾਰੀਆਂ ਨੇ ਈਦ ਤੋਂ ਇਕ ਦਿਨ ਪਹਿਲਾਂ ਉਸ ਦੇ ਦੋਹਾਂ ਮੁੰਡਿਆਂ ਨੂੰ ਘਰੋਂ ਬਾਹਰ ਲਿਜਾ ਕੇ ਮਾਰ ਦਿੱਤਾ। ਮੁਹੰਮਦ ਅਫਗਾਨ ਸਪਿਨ ਬੋਲਡਕ ਦਾ ਵਸਨੀਕ ਹੈ। ਅੱਗੇ ਉਨ੍ਹਾਂ ਕਿਹਾ, 'ਉਹ ਕਹਿੰਦੇ ਹਨ ਕਿ ਉਹ ਅੰਦੋਲਨ (ਤਾਲਿਬਾਨ) ਨਾਲ ਜੁੜੇ ਨਹੀਂ ਸਨ, ਪਰ ਉਹ ਜੋ ਵੀ ਹਨ, ਉਨ੍ਹਾਂ ਨੂੰ ਜ਼ਰੂਰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਣਾ ਚਾਹੀਦਾ ਹੈ।
ਬੋਲਟਨ 'ਚੋਂ ਲਾਪਤਾ ਹੋਈ 11 ਸਾਲਾ ਬੱਚੀ ਲੰਡਨ 'ਚੋਂ ਮਿਲੀ
NEXT STORY