ਬੈਂਕਾਕ (ਏਜੰਸੀ): ਮਿਆਂਮਾਰ ਦੀ ਸੱਤਾਧਾਰੀ ਫੌਜੀ ਕੌਂਸਲ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਮਨੁੱਖੀ ਆਧਾਰ 'ਤੇ 2,100 ਤੋਂ ਵੱਧ ਸਿਆਸੀ ਕੈਦੀਆਂ ਨੂੰ ਰਿਹਾਅ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਫਰਵਰੀ 2021 ਵਿਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ ਹਜ਼ਾਰਾਂ ਨਾਗਰਿਕਾਂ ਨੂੰ ਫੌਜੀ ਸ਼ਾਸਨ ਦੀ ਆਲੋਚਨਾ ਅਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਜੇਲ੍ਹਾਂ ਵਿਚ ਭੇਜ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਸਰਬੀਆ : ਸਕੂਲ 'ਚ ਨਾਬਾਲਗ ਮੁੰਡੇ ਨੇ ਕੀਤੀ ਗੋਲੀਬਾਰੀ, ਗਾਰਡ ਦੀ ਮੌਤ ਤੇ ਕਈ ਜ਼ਖਮੀ
ਸਰਕਾਰੀ-ਸੰਚਾਲਿਤ ਐਮਆਰਟੀਵੀ ਟੈਲੀਵਿਜ਼ਨ ਨੇ ਰਿਪੋਰਟ ਮੁਤਾਬਕ ਮਿਆਂਮਾਰ ਦੀ ਮਿਲਟਰੀ ਕੌਂਸਲ ਦੇ ਮੁਖੀ ਸੀਨੀਅਰ ਜਨਰਲ ਮਿਨ ਆਂਗ ਹਲੈਂਗ ਨੇ ਸਾਲ ਦੇ ਸਭ ਤੋਂ ਮਹੱਤਵਪੂਰਨ ਬੋਧੀ ਦਿਵਸ 'ਤੇ 2,153 ਕੈਦੀਆਂ ਨੂੰ ਮੁਆਫ਼ ਕੀਤਾ। ਖ਼ਬਰਾਂ ਮੁਤਾਬਕ ਰਿਹਾਈ ਦੀ ਪ੍ਰਕਿਰਿਆ ਬੁੱਧਵਾਰ ਤੋਂ ਸ਼ੁਰੂ ਹੋ ਗਈ। ਪਰ ਸਾਰੇ ਕੈਦੀਆਂ ਨੂੰ ਰਿਹਾਅ ਹੋਣ ਵਿਚ ਕੁਝ ਦਿਨ ਲੱਗ ਸਕਦੇ ਹਨ। ਰਿਹਾਅ ਕੀਤੇ ਗਏ ਲੋਕਾਂ ਦੀ ਤੁਰੰਤ ਪਛਾਣ ਨਹੀਂ ਕੀਤੀ ਗਈ, ਪਰ ਸੂ ਕੀ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਸੂ ਕੀ ਇੱਕ ਦਰਜਨ ਤੋਂ ਵੱਧ ਦੋਸ਼ਾਂ ਵਿੱਚ 33 ਸਾਲ ਦੀ ਕੈਦ ਦੀ ਸਜ਼ਾ ਕੱਟ ਰਹੀ ਹੈ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਸੂ ਕੀ 'ਤੇ ਝੂਠੇ ਦੋਸ਼ ਲਾਏ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਬੁਰੀ ਤਰ੍ਹਾਂ ਫਸੇ ਟਰੰਪ, ਇਕ ਹੋਰ ਔਰਤ ਨੇ ਲਗਾਇਆ ਜਿਨਸੀ ਸ਼ੋਸ਼ਣ ਦਾ ਦੋਸ਼
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਰਬੀਆ 'ਚ ਨਾਬਾਲਗ ਮੁੰਡੇ ਨੇ ਕੀਤੀ ਗੋਲੀਬਾਰੀ, 8 ਬੱਚਿਆਂ ਅਤੇ ਗਾਰਡ ਦੀ ਮੌਤ
NEXT STORY