ਜੋਹਾਨਿਸਬਰਗ-ਦੱਖਣੀ ਅਫਰੀਕਾ 'ਚ ਪ੍ਰਵਾਸੀ ਭਾਰਤੀਆਂ ਦੇ ਇਕ ਸਮਾਜਿਕ ਸਭਿਆਚਾਰਕ ਸੰਗਠਨ ਨੇ ਕੋਵਿਡ-19 ਮਹਾਮਾਰੀ ਦੌਰਾਨ ਭਾਰਤ ਦੀ ਮਦਦ ਲਈ 26 ਆਕਸੀਜਨ ਕੰਸਨਟ੍ਰੇਟਰ ਭੇਜੇ ਹਨ। ਭਾਰਤੀ ਕੌਂਸਲ ਜਨਰਲ ਅੰਜੂ ਰੰਜਨ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਪ੍ਰੋਜੈਕਟ 'ਚ 'ਇੰਡੀਅਨ ਕਲੱਬ ਸਾਊਥ ਅਫਰੀਕਾ' ਦੇ ਮੈਂਬਰ ਵੀ ਸ਼ਾਮਲ ਹੋਏ ਜਿਨ੍ਹਾਂ ਨੇ ਰੈਲੀ ਕੱਢ ਕੇ ਲੋਕਾਂ ਨੂੰ ਆਕਸੀਜਨ ਕੰਨਸਟ੍ਰੇਟਰ ਲਈ ਦਾਨ ਦੇਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ-ਚੀਨ ਨੇ ਪਾਬੰਦੀਆਂ ਹਟਾਉਣ ਦੀ ਯੂਰਪੀਨ ਸੰਸਦ ਦੀ ਮੰਗ ਕੀਤੀ ਰੱਦ
ਸਮੂਚੇ ਪ੍ਰੋਗਰਾਮ ਦੀ ਨਿਗਰਾਨੀ ਕਰ ਰਹੇ ਇੰਡੀਆ ਕਲੱਬ ਦੇ ਪ੍ਰੋਗਰਾਮ ਡਾਇਰੈਕਟਰ ਜਾਨ ਫ੍ਰਾਂਸਿਸ ਨੇ ਕਿਹਾ ਕਿ ਪਿਛਲੇ ਕੁਝ ਹਫਤਿਆਂ ਤੋਂ ਭਾਰਤ ਕੋਵਿਡ-19 ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ ਜਿਸ 'ਚ ਕਈ ਲੋਕਾਂ ਦੀ ਜਾਨ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਕਟ ਨਾਲ ਨਜਿੱਠਣ ਲਈ ਸਾਡੇ ਸਹਿਯੋਗੀ ਭਾਰਤੀ ਮਦਦ ਲਈ ਨਾਲ ਆਏ ਹਨ। ਸਾਡੇ ਵੱਲੋਂ ਇਹ ਬਹੁਤ ਛੋਟੀ ਭੇਂਟ ਹੈ ਪਰ ਉਮੀਦ ਹੈ ਕਿ ਇਸ ਨਾਲ ਜਾਨ ਬਚਾਉਣ 'ਚ ਮਦਦ ਮਿਲੇਗੀ। ਫ੍ਰਾਂਸਿਸ ਨੇ ਕਿਹਾ ਕਿ ਇਹ ਕੰਨਸਟ੍ਰੇਟਰ ਭਾਰਤ 'ਚ ਰੈੱਡ ਕ੍ਰਾਸ ਨੂੰ ਭੇਜੇ ਗਏ ਹਨ ਜਿਥੋਂ ਇਨ੍ਹਾਂ ਨੂੰ ਹੋਰ ਥਾਵਾਂ 'ਤੇ ਇਸਤੇਮਾਲ ਲਈ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਨਵਾਜ਼ ਸ਼ਰੀਫ ਦੀ ਜ਼ਮੀਨ ਨੀਲਾਮ ਕੀਤੀ ਗਈ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਚੀਨ ਨੇ ਪਾਬੰਦੀਆਂ ਹਟਾਉਣ ਦੀ ਯੂਰਪੀਨ ਸੰਸਦ ਦੀ ਮੰਗ ਕੀਤੀ ਰੱਦ
NEXT STORY