ਲੰਡਨ (ਬਿਊਰੋ): ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਇਹਨੀਂ ਦਿਨੀਂ ਵੈਕਸੀਨ ਲਗਾਈ ਜਾ ਰਹੀ ਹੈ ਪਰ ਵੈਕਸੀਨ ਦੀਆਂ ਦੋ ਡੋਜ਼ ਲਗਣ ਦੇ ਬਾਵਜੂਦ ਵੀ ਕਈ ਲੋਕ ਕੋਰੋਨਾ ਤੋਂ ਦੁਬਾਰਾ ਪੀੜਤ ਹੋ ਰਹੇ ਹਨ। ਭਾਵੇਂਕਿ ਅਜਿਹੇ ਲੋਕਾਂ 'ਤੇ ਵਾਇਰਸ ਦਾ ਅਸਰ ਘੱਟ ਦਿਸਦਾ ਹੈ। ਹੁਣ ਵੈਕਸੀਨ ਨੂੰ ਹੋਰ ਜ਼ਿਆਦਾ ਅਸਰਦਾਰ ਬਣਾਉਣ ਲਈ ਆਕਸਫੋਰਡ ਯੂਨੀਵਰਸਿਟੀ ਨੇ ਨਵੇਂ ਸਿਰੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਤਹਿਤ ਅਜਿਹੇ ਲੋਕਾਂ ਦੇ ਸਰੀਰ ਵਿਚ ਜ਼ਿੰਦਾ ਵਾਇਰਸ ਪਾਇਆ ਜਾਵੇਗਾ ਜੋ ਪਹਿਲਾਂ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਇੱਥੇ ਦੱਸ ਦਈਏ ਕਿ ਆਕਸਫੋਰਡ ਯੂਨੀਵਰਸਿਟੀ ਨੇ ਹੀ ਐਸਟ੍ਰਾਜ਼ੇਨੇਕਾ ਨਾਲ ਮਿਲ ਕੇ ਕੋਰੋਨਾ ਦੀ ਵੈਕਸੀਨ ਤਿਆਰ ਕੀਤੀ ਹੈ ਜਿਸ ਨੂੰ ਭਾਰਤ ਵਿਚ ਕੋਵੀਸ਼ੀਲਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਸਮਾਚਾਰ ਏਜੰਸੀ ਬਲੂਮਬਰਗ ਮੁਤਾਬਕ ਆਕਸਫੋਰਡ ਯੂਨੀਵਰਸਿਟੀ ਦੇ ਖੋਜੀ ਵਿਗਿਆਨੀਆਂ ਨੂੰ ਅਜਿਹੇ 64 ਸਿਹਤਮੰਦ ਵਾਲੰਟੀਅਰਾਂ ਦੀ ਭਾਲ ਹੈ ਜੋ ਪਹਿਲਾਂ ਕੋਰੋਨਾ ਨੂੰ ਹਰਾ ਚੁੱਕੇ ਹਨ। ਅਜਿਹੇ ਲੋਕਾਂ ਦੀ ਉਮਰ 18-30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਯੂਨੀਵਰਸਿਟੀ ਮੁਤਾਬਕ ਇਹਨਾਂ ਸਾਰੇ ਲੋਕਾਂ ਦੇ ਸਰੀਰ ਵਿਚ ਕੋਰੋਨਾ ਵਾਇਰਸ ਦੀ ਵੁਹਾਨ ਸਟ੍ਰੇਨ ਪਾਈ ਜਾਵੇਗੀ। ਇੱਥੇ ਦੱਸ ਦਈਏ ਕਿ ਸਾਲ 2019 ਵਿਚ ਕੋਰੋਨਾ ਵਾਇਰਸ ਦੇ ਸ਼ੁਰੂਆਤੀ ਮਾਮਲੇ ਸਭ ਤੋਂ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ ਵਿਚ ਹੀ ਆਏ ਸਨ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੇ ਇਕ ਫ਼ੈਸਲੇ ਤੋਂ ਭੜਕੀ ਪਾਕਿ ਮੰਤਰੀ, ਕਿਹਾ-ਭਾਰਤੀਆਂ ਨਾਲ ਅਜਿਹਾ ਨਹੀਂ ਕੁਝ ਨਹੀਂ ਹੁੰਦਾ
ਇੰਝ ਕੀਤਾ ਜਾਵੇਗਾ ਅਧਿਐਨ
ਆਕਸਫੋਰਡ ਯੂਨੀਵਰਸਿਟੀ ਮੁਤਾਬਕ ਜਿਹੜੇ 64 ਲੋਕਾਂ ਵਿਚ ਕੋਰੋਨਾ ਵਾਇਰਸ ਦੀ ਸਟ੍ਰੇਨ ਦੁਬਾਰਾ ਪਾਈ ਜਾਵੇਗੀ ਉਹਨਾਂ ਨੂੰ 17 ਦਿਨਾਂ ਤੱਕ ਕੁਆਰੰਟੀਨ ਵਿਚ ਰੱਖਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਕੁਝ ਮਹੀਨਿਆਂ ਵਿਚ ਹੀ ਇਸ ਅਧਿਐਨ ਦੀ ਰਿਪੋਰਟ ਆ ਜਾਵੇਗੀ। ਇਸ ਦੇ ਨਤੀਜਿਆਂ ਤੋਂ ਵਿਗਿਆਨੀਆਂ ਨੂੰ ਹੋਰ ਅਸਰਦਾਰ ਵੈਕਸੀਨ ਬਣਾਉਣ ਵਿਚ ਮਦਦ ਮਿਲੇਗੀ। ਇਸ ਦੇ ਇਲਾਵਾ ਇਹ ਵੀ ਪਤਾ ਚੱਲੇਗਾ ਕਿ ਕਿੰਨੇ ਦਿਨਾਂ ਵਿਚ ਦੁਬਾਰਾ ਕਿਸੇ ਮਰੀਜ਼ ਵਿਚ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੋ ਰਿਹਾ ਹੈ। ਹਾਲ ਹੀ ਵਿਚ ਇਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ 10 ਫੀਸਦੀ ਬਾਲਗਾਂ ਵਿਚ ਕੋਰੋਨਾ ਵਾਇਰਸ ਦਾ ਦੁਬਾਰਾ ਇਨਫੈਕਸ਼ਨ ਹੋ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - ਇਟਲੀ ਦੀ ਰੁਜ਼ਗਾਰ ਦਰ ਯੂਰਪ ’ਚ ਗਰੀਸ ਤੋਂ ਬਾਅਦ ਦੂਜੇ ਨੰਬਰ ‘ਤੇ
ਵਿਗਿਆਨੀਆਂ ਦੀ ਚਿੰਤਾ
ਆਕਸਫੋਰਡ ਨੇ ਕਿਹਾ ਹੈ ਕਿ ਅਧਿਐਨ ਦੇ ਤਹਿਤ ਇਹ ਪਤਾ ਲਗਾਇਆ ਜਾਵੇਗਾ ਕਿ ਕੋਈ ਸ਼ਖਸ ਦੁਬਾਰਾ ਔਸਤਨ ਕਿੰਨੇ ਦਿਨਾਂ ਬਾਅਦ ਵਾਇਰਸ ਤੋਂ ਪੀੜਤ ਹੋ ਰਿਹਾ ਹੈ। ਅਧਿਐਨ ਦੇ ਦੂਜੇ ਪੜਾਅ ਵਿਚ ਰੋਗੀਆਂ ਦੇ ਇਕ ਵੱਖਰੇ ਸਮੂਹ ਨੂੰ ਖੁਰਾਕ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਇਮਿਊਨਿਟੀ ਦਾ ਅਧਿਐਨ ਕੀਤਾ ਜਾਵੇਗਾ। ਭਾਵੇਂਕਿ ਦੁਨੀਆ ਦੇ ਕਈ ਵਿਗਿਆਨੀਆਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਈ ਹੈ ਕਿ ਦੁਬਾਰਾ ਕਿਸੇ ਦੇ ਸਰੀਰ ਵਿਚ ਵਾਇਰਸ ਪਾਉਣ ਨਾਲ ਖਤਰਾ ਵੱਧ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਇਸ ਦਾ ਸਰੀਰ 'ਤੇ ਕੀ ਅਸਰ ਹੋਵੇਗਾ ਇਸ ਦੇ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਹੈ।
ਨੋਟ- ਬਿਹਤਰ ਟੀਕਾ ਬਣਾਉਣ ਲਈ ਵਿਗਿਆਨੀ ਕੋਰੋਨਾ ਤੋਂ ਠੀਕ ਹੋਏ ਲੋਕਾਂ ਦੇ ਸਰੀਰ 'ਚ ਪਾਉਣਗੇ ਜ਼ਿੰਦਾ ਵਾਇਰਸ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਡਿਪੂ ’ਚ ਧਮਾਕੇ ਦੇ ਮਾਮਲੇ ’ਚ ਚੈੱਕ ਗਣਰਾਜ ਨੇ 18 ਰੂਸੀ ਮੁਲਾਜ਼ਮਾਂ ਨੂੰ ਕੱਢਿਆ
NEXT STORY