ਜੇਨੇਵਾ (ਭਾਸ਼ਾ) – ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ. ਐੱਮ. ਓ.) ਨੇ ਇਕ ਨਵੀਂ ਰਿਪੋਰਟ ’ਚ ਕਿਹਾ ਹੈ ਕਿ ਧਰਤੀ ਦੀ ਰੱਖਿਆ ਕਰਨ ਵਾਲੀ ਓਜ਼ੋਨ ਪਰਤ ਇਸ ਸਦੀ ਦੇ ਮੱਧ ਤੱਕ 1980 ਦੇ ਦਹਾਕੇ ਦੇ ਪੱਧਰ ’ਤੇ ਵਾਪਸ ਆਉਣ ਦੇ ਰਾਹ ’ਤੇ ਹੈ।
‘ਡਬਲਯੂ. ਐੱਮ. ਓ. ਓਜ਼ੋਨ ਬੁਲੇਟਿਨ’ 2024 ’ਚ ਕਿਹਾ ਗਿਆ ਹੈ ਕਿ ਇਸ ਸਾਲ ਓਜ਼ੋਨ ਦੀ ਪਰਤ ਵਿਚ ਕਟੌਤੀ ’ਚ ਕਮੀ ਅੰਸ਼ਿਕ ਤੌਰ ’ਤੇ ਕੁਦਰਤੀ ਵਾਯੂਮੰਡਲੀ ਕਾਰਕਾਂ ਕਾਰਨ ਹੈ ਪਰ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਲੰਬੇ ਸਮੇਂ ਦਾ ਸੁਧਾਰ ਵਿਸ਼ਵਵਿਆਪੀ ਕਾਰਵਾਈ ਦੀ ਸਫਲਤਾ ਨੂੰ ਦਰਸਾਉਂਦਾ ਹੈ। ਇਹ ਬੁਲੇਟਿਨ ਵਿਸ਼ਵ ਓਜ਼ੋਨ ਦਿਵਸ ’ਤੇ ਜਾਰੀ ਕੀਤਾ ਗਿਆ ਸੀ, ਜੋ ਕਿ ‘ਵਿਆਨਾ ਕਨਵੈਨਸ਼ਨ’ ਦੀ 40ਵੀਂ ਵਰ੍ਹੇਗੰਢ ਵੀ ਹੈ ਅਤੇ ਜਿਸ ਨੇ ਓਜ਼ੋਨ ਸੁਰੱਖਿਆ ’ਤੇ ਅੰਤਰਰਾਸ਼ਟਰੀ ਸਹਿਯੋਗ ਦੀ ਨੀਂਹ ਰੱਖੀ ਸੀ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ 40 ਸਾਲ ਪਹਿਲਾਂ ਦੁਨੀਆ ਦੇ ਸਾਰੇ ਦੇਸ਼ ਓਜ਼ੋਨ ਪਰਤ ਦੀ ਰੱਖਿਆ ਲਈ ਪਹਿਲਾ ਕਦਮ ਚੁੱਕਣ ਲਈ ਇਕਜੁੱਟ ਹੋਏ ਸਨ। ਉਨ੍ਹਾਂ ਕਿਹਾ ਕਿ ਵਿਆਨਾ ਕਨਵੈਨਸ਼ਨ ਅਤੇ ਇਸ ਦਾ ਮਾਂਟਰੀਅਲ ਪ੍ਰੋਟੋਕੋਲ ਬਹੁਪੱਖੀ ਸਫਲਤਾ ਦੇ ਮੀਲ ਪੱਥਰ ਬਣ ਗਏ। ਅੱਜ ਓਜ਼ੋਨ ਪਰਤ ਠੀਕ ਹੋ ਰਹੀ ਹੈ। ਇਹ ਪ੍ਰਾਪਤੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਤਰੱਕੀ ਉਦੋਂ ਹੀ ਸੰਭਵ ਹੈ ਜਦੋਂ ਸਾਰੇ ਦੇਸ਼ ਵਿਗਿਆਨ ਦੀਆਂ ਚਿਤਾਵਨੀਆਂ ਵੱਲ ਧਿਆਨ ਦੇਣ।
ਤਾਲਿਬਾਨ ਨੇ ਗਲਤ ਕੰਮਾਂ ਨੂੰ ਰੋਕਣ ਲਈ ‘ਵਾਈ-ਫਾਈ’ ’ਤੇ ਲਾਈ ਪਾਬੰਦੀ
NEXT STORY