ਪੇਸ਼ਾਵਰ (ਪੀ. ਟੀ. ਆਈ.)- ਪਾਕਿਸਤਾਨ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ।ਇੱਥੇ ਉੱਤਰ ਪੱਛਮੀ ਪਾਕਿਸਤਾਨ 'ਚ ਸ਼ੁੱਕਰਵਾਰ ਨੂੰ ਭਾਰੀ ਮੌਨਸੂਨ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ ਇਕ ਪਰਿਵਾਰ ਦੇ 9 ਬੱਚਿਆਂ ਸਮੇਤ ਘੱਟੋ-ਘੱਟ 12 ਮੈਂਬਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਇਹ ਦਰਦਨਾਕ ਘਟਨਾ ਖੈਬਰ ਪਖਤੂਨਖਵਾ ਸੂਬੇ ਦੇ ਅੱਪਰ ਦੀਰ ਜ਼ਿਲ੍ਹੇ ਦੇ ਮੈਦਾਨ ਖੇਤਰ ਵਿੱਚ ਵਾਪਰੀ। ਕਾਨੂੰਨ ਲਾਗੂ ਕਰਨ ਵਾਲਿਆਂ ਨੇ ਕਿਹਾ ਕਿ ਮਲਬੇ ਤੋਂ ਸਾਰੀਆਂ 12 ਲਾਸ਼ਾਂ ਨੂੰ ਕੱਢ ਲਿਆ ਗਿਆ ਹੈ ਅਤੇ ਮੈਡੀਕਲ-ਕਾਨੂੰਨੀ ਕਾਰਵਾਈਆਂ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਡਾਨ ਅਖਬਾਰ ਨੇ ਇਕ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਇਸ ਘਟਨਾ 'ਚ ਦੋ ਔਰਤਾਂ, ਇਕ ਆਦਮੀ ਅਤੇ ਨੌਂ ਬੱਚੇ ਮਾਰੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਪੁੱਤਰ ਦੀ ਹੱਤਿਆ ਕਰਨ ਵਾਲੀ 'ਔਰਤ' ਨੂੰ ਲੱਭਣ ਲਈ FBI ਨੇ ਰੱਖਿਆ ਇਨਾਮ
ਪਾਕਿਸਤਾਨ 'ਚ ਹਾਲ ਹੀ ਦੇ ਦਿਨਾਂ 'ਚ ਮਾਨਸੂਨ ਦੀ ਭਾਰੀ ਬਾਰਿਸ਼ ਹੋਈ ਹੈ। ਪਾਕਿਸਤਾਨ ਦਾ ਸਾਲਾਨਾ ਮਾਨਸੂਨ ਸੀਜ਼ਨ ਜੁਲਾਈ ਤੋਂ ਸਤੰਬਰ ਤੱਕ ਚੱਲਦਾ ਹੈ। ਪਾਕਿਸਤਾਨ ਦੇ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪੂਰੇ ਦੇਸ਼ ਵਿੱਚ ਹਨੇਰੀ-ਤੂਫ਼ਾਨ ਦੇ ਨਾਲ ਹੋਰ ਵਿਆਪਕ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇੱਕ ਬਿਆਨ ਵਿੱਚ ਮੌਸਮ ਦਫਤਰ ਨੇ ਕਿਹਾ ਕਿ ਇਸ ਸਮੇਂ ਦੌਰਾਨ ਸਿੰਧ, ਉੱਤਰ-ਪੂਰਬੀ/ਦੱਖਣੀ ਬਲੋਚਿਸਤਾਨ, ਉੱਤਰ-ਪੂਰਬੀ/ਮੱਧ ਪੰਜਾਬ, ਪੋਟੋਹਾਰ ਖੇਤਰ, ਇਸਲਾਮਾਬਾਦ, ਗਿਲਗਿਤ-ਬਾਲਟਿਸਤਾਨ ਅਤੇ ਖੈਬਰ ਪਖਤੂਨਖਵਾ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਭਾਰੀ ਮੀਂਹ ਕਾਰਨ ਮੁਰੀ, ਗਲੀਅਤ, ਮਾਨਸੇਹਰਾ, ਕੋਹਿਸਤਾਨ, ਚਿਤਰਾਲ, ਦੀਰ, ਸਵਾਤ, ਸ਼ਾਂਗਲਾ, ਬੁਨੇਰ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ। ਪਾਕਿਸਤਾਨ ਦੇ ਤੱਟਵਰਤੀ ਖੇਤਰ ਸਿੰਧ ਦੇ ਤੱਟ ਦੇ ਨਾਲ ਉੱਤਰ-ਪੂਰਬੀ ਅਰਬ ਸਾਗਰ ਵਿੱਚ ਇੱਕ 'ਦੁਰਲੱਭ' ਚੱਕਰਵਾਤੀ ਤੂਫ਼ਾਨ ਦੀ ਸੰਭਾਵਨਾ ਨਾਲ ਜੂਝ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਾਨਫਰਾਂਸਸਕੋ ਵਿਖੇ ਮੰਗਲ ਹਠੂਰ ਦੀ ਹੋਈ ਯਾਦਗਾਰੀ ਮਹਿਫ਼ਲ
NEXT STORY