ਲਾਹੌਰ (ਯੂ. ਐਨ. ਆਈ.): ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚ ਚੋਟੀ 'ਤੇ ਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਧੂੰਏਂ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਐਤਵਾਰ ਨੂੰ ਹਵਾ ਗੁਣਵੱਤਾ ਸੂਚਕਾਂਕ 349 ਦੇ ਨਾਲ ਲਾਹੌਰ ਪ੍ਰਦੂਸ਼ਿਤ ਸ਼ਹਿਰਾਂ ਵਿਚ ਚੋਟੀ 'ਤੇ ਪਹੁੰਚ ਗਿਆ ਹੈ। ‘ਦਿ ਨਿਊਜ਼ ਇੰਟਰਨੈਸ਼ਨਲ’ ਦੀ ਰਿਪੋਰਟ ਮੁਤਾਬਕ ਸੂਬਾਈ ਸਰਕਾਰ ਧੂੰਏਂ ਅੱਗੇ ਬੇਵੱਸ ਨਜ਼ਰ ਆ ਰਹੀ ਹੈ ਕਿਉਂਕਿ ਲਾਹੌਰ ਵਿੱਚ ਹਫ਼ਤੇ ਵਿੱਚ ਤਿੰਨ ਦਿਨ ਸਕੂਲ ਤੇ ਦਫ਼ਤਰ ਬੰਦ ਰੱਖਣ ਦੇ ਬਾਵਜੂਦ ਪ੍ਰਦੂਸ਼ਣ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ।
ਪੜ੍ਹੋ ਇਹ ਅਹਿਮ ਖਬਰ- ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਆਸਟ੍ਰੇਲੀਆ ਦੌਰੇ 'ਤੇ, ਹੋਵੇਗੀ ਇਹਨਾਂ ਮੁੱਦਿਆਂ 'ਤੇ ਚਰਚਾ
ਇਸ ਦੌਰਾਨ ਪੰਜਾਬ ਦੇ ਹੋਰ ਸ਼ਹਿਰਾਂ ਫੈਸਲਾਬਾਦ, ਗੁਜਰਾਂਵਾਲਾ, ਰਾਵਲਪਿੰਡੀ, ਮੁਲਤਾਨ, ਬਹਾਵਲਪੁਰ ਅਤੇ ਰਾਏਵਿੰਡ ਵਿੱਚ ਵੀ ਹਵਾ ਪ੍ਰਦੂਸ਼ਣ ਵੱਧ ਰਿਹਾ ਹੈ।ਪਾਕਿਸਤਾਨੀ ਅਧਿਕਾਰੀ ਲਾਹੌਰ ਵਿੱਚ ਹਵਾ ਪ੍ਰਦੂਸ਼ਣ ਅਤੇ ਧੂੰਏਂ ਲਈ ਉਦਯੋਗਿਕ ਨਿਕਾਸ, ਇੱਟਾਂ ਦੇ ਭੱਠਿਆਂ ਅਤੇ ਵਾਹਨਾਂ ਤੋਂ ਨਿਕਲਣ ਵਾਲੇ ਧੂੰਏਂ, ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਅਤੇ ਆਮ ਰਹਿੰਦ-ਖੂੰਹਦ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।ਪਾਕਿਸਤਾਨ ਵਿਸ਼ਵਵਿਆਪੀ ਕਾਰਬਨ ਨਿਕਾਸ ਦੇ ਇੱਕ ਪ੍ਰਤੀਸ਼ਤ ਤੋਂ ਵੀ ਘੱਟ ਲਈ ਜ਼ਿੰਮੇਵਾਰ ਹੈ ਪਰ ਉਹ ਚੋਟੀ ਦੇ 10 ਸਭ ਤੋਂ ਵੱਧ ਜਲਵਾਯੂ ਸੰਵੇਦਨਸ਼ੀਲ ਦੇਸ਼ਾਂ ਵਿੱਚੋਂ ਇੱਕ ਹੈ।
ਪੜ੍ਹੋ ਇਹ ਅਹਿਮ ਖਬਰ- ਇਟਲੀ : ਗੈਸ ਪਾਈਪ-ਲਾਈਨ 'ਚ ਜ਼ਬਰਦਸਤ ਧਮਾਕਾ, 4 ਲੋਕਾਂ ਦੀ ਦਰਦਨਾਕ ਮੌਤ ਤੇ 5 ਲੋਕ ਲਾਪਤਾ (ਤਸਵੀਰਾਂ)
ਪਾਕਿ ਦੇ ਗਵਾਦਰ 'ਚ ਚੀਨੀ ਪ੍ਰਾਜੈਕਟ ਖ਼ਿਲਾਫ਼ ਕੀਤਾ ਪ੍ਰਦਰਸ਼ਨ, ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ
NEXT STORY