ਕਰਾਚੀ (ਏਜੰਸੀ): ਕਰਾਚੀ ਪੋਰਟ ਟਰੱਸਟ (ਕੇਪੀਟੀ) ਮੈਦਾਨ ਵਿੱਚ ਸੋਮਵਾਰ ਨੂੰ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ (ਬੀ.ਆਈ.ਐੱਸ.ਪੀ.) ਫੰਡਾਂ ਦੀ ਵੰਡ ਦੌਰਾਨ ਮਚੀ ਭੱਦ-ਦੌੜ ਵਿੱਚ 1 ਔਰਤ ਦੀ ਮੌਤ ਹੋ ਗਈ, ਜਦੋਂਕਿ ਘੱਟੋ-ਘੱਟ 1 ਦਰਜਨ ਹੋਰ ਜ਼ਖ਼ਮੀ ਹੋ ਗਏ। ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਪੁਲਸ ਸਰਜਨ ਡਾਕਟਰ ਸੁਮੱਈਆ ਸਈਦ ਨੇ ਡਾਨ ਨੂੰ ਇਕ ਔਰਤ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਜੈਕਸਨ ਪੁਲਸ ਸਟੇਸ਼ਨ ਦੇ ਹਾਊਸ ਅਫ਼ਸਰ (ਐੱਸ.ਐੱਚ.ਓ.) ਬਾਬਰ ਹਮੀਦ ਨੇ ਦੱਸਿਆ ਕਿ ਕਰੀਬ 12 ਤੋਂ 13 ਜ਼ਖ਼ਮੀ ਔਰਤਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫੰਡ ਲੈਣ ਲਈ ਲੱਗਭਗ 2,000 ਤੋਂ 3,000 ਔਰਤਾਂ ਪਹੁੰਚੀਆਂ ਸਨ। ਅਧਿਕਾਰੀ ਨੇ ਸ਼ੱਕ ਜਤਾਇਆ ਕਿ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ, ਜਿਸ ਕਾਰਨ ਵੱਡੀ ਗਿਣਤੀ ਵਿਚ ਔਰਤਾਂ ਅੰਦਰ ਦਾਖ਼ਲ ਹੋ ਰਹੀਆਂ, ਜਿਸ ਕਾਰਨ ਭੱਦ-ਦੌੜ ਮੱਚ ਗਈ।
16 ਦਿਨਾਂ ਬਾਅਦ ਕੋਮਾ 'ਚੋਂ ਬਾਹਰ ਆਇਆ ਮਾਸੂਮ, ਫਿਰ ਮਾਂ ਦੇ ਗਲੇ ਲੱਗ ਫੁੱਟ-ਫੁੱਟ ਰੋਇਆ (ਵੀਡੀਓ ਵਾਇਰਲ)
NEXT STORY