ਕਾਬੁਲ, (ਭਾਸ਼ਾ)- ਪਾਕਿਸਤਾਨ ਨੇ ਅਫਗਾਨਿਸਤਾਨ ਤੋਂ ਆਏ ਸਾਰੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਖਾਲੀ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਦਾ ਨਜ਼ਰ ਆ ਰਿਹਾ ਹੈ। ਅਫਗਾਨਿਸਤਾਨ ’ਚ ਸੱਤਾ ’ਤੇ ਕਾਬਜ਼ ਤਾਲਿਬਾਨ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਰਿਪੋਰਟ ਮੁਤਾਬਕ ਤਾਲਿਬਾਨ ਪ੍ਰਸ਼ਾਸਨ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ, ‘ਪਾਕਿਸਤਾਨ ਦੀ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਲਈ ਅਫਗਾਨੀਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।’ ਕਾਬੁਲ ’ਚ ਤਾਲਿਬਾਨ ਪ੍ਰਸ਼ਾਸਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕੀਤਾ, ‘ਅਫਗਾਨ ਸ਼ਰਨਾਰਥੀਆਂ ਪ੍ਰਤੀ ਪਾਕਿਸਤਾਨ ਦਾ ਅਜਿਹਾ ਵਿਵਹਾਰ ਮੰਨਣਯੋਗ ਨਹੀਂ ਹੈ।’
ਇਹ ਵੀ ਪੜ੍ਹੋ- ਚੀਨੀ ਧੋਖੇ ਦਾ ਸ਼ਿਕਾਰ ਹੋਏ ਨੀਰਜ ਚੋਪੜਾ, 87 ਮੀਟਰ ਦੀ ਥ੍ਰੋਅ ਨਹੀਂ ਮੰਨੀ ਗਈ ਜਾਇਜ਼, ਪ੍ਰਸ਼ੰਸਕਾਂ ਨੇ ਇੰਝ ਕੱਢਿਆ ਗੁੱਸਾ
ਦਰਅਸਲ ਪਾਕਿਸਤਾਨ ਨੇ ਦੇਸ਼ ਵਿਚ ਹਾਲ ਹੀ ਵਿਚ ਹੋਏ ਆਤਮਘਾਤੀ ਹਮਲਿਆਂ ਵਿਚ ਅਫਗਾਨ ਪ੍ਰਵਾਸੀਆਂ ਦੀ ਸ਼ਮੂਲੀਅਤ ਦਾ ਦੋਸ਼ ਲਗਾਇਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸਰਫਰਾਜ਼ ਬੁਗਤੀ ਨੇ ਦਾਅਵਾ ਕੀਤਾ ਕਿ ਇਸ ਸਾਲ ਪਾਕਿਸਤਾਨ ਵਿਚ 24 ਆਤਮਘਾਤੀ ਬੰਬ ਧਮਾਕੇ ਹੋਏ ਹਨ। ਇਨ੍ਹਾਂ ਵਿਚੋਂ 14 ਅਫਗਾਨ ਨਾਗਰਿਕਾਂ ਵੱਲੋਂ ਕੀਤੇ ਗਏ ਸਨ। ਤਾਲਿਬਾਨ ਦੇ ਬੁਲਾਰੇ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ।
ਮੁਜਾਹਿਦ ਨੇ ਕਿਹਾ, ‘ਪਾਕਿਸਤਾਨੀ ਪੱਖ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਪਾਕਿਸਤਾਨ ਦੀਆਂ ਸੁਰੱਖਿਆ ਸਮੱਸਿਆਵਾਂ ਲਈ ਅਫਗਾਨ ਸ਼ਰਨਾਰਥੀ ਜ਼ਿੰਮੇਵਾਰ ਨਹੀਂ ਹਨ। ਜਦੋਂ ਤੱਕ ਉਹ ਪਾਕਿਸਤਾਨ ਨੂੰ ਆਪਣੀ ਮਰਜ਼ੀ ਨਾਲ ਨਹੀਂ ਛੱਡਦੇ, ਇਸ ਗੁਆਂਢੀ ਦੇਸ਼ ਨੂੰ ਉਨ੍ਹਾਂ ਨੂੰ ਬਰਦਾਸ਼ਤ ਕਰਨਾ ਚਾਹੀਦਾ ਹੈ।’
‘ਪਾਸਪੋਰਟ ਜਾਂ ਵੀਜ਼ੇ ਤੋਂ ਬਿਨਾਂ ਪਾਕਿਸਤਾਨ ’ਚ ਨਹੀਂ ਦਿੱਤੀ ਜਾਵੇਗੀ ਐਂਟਰੀ’
ਸਰਫਰਾਜ਼ ਬੁਗਤੀ ਨੇ ਕਿਹਾ, ‘ਪਹਿਲਾ ਫੈਸਲਾ ਉਨ੍ਹਾਂ ਪ੍ਰਵਾਸੀਆਂ ਬਾਰੇ ਹੈ, ਜੋ ਗੈਰ-ਕਾਨੂੰਨੀ ਤੌਰ ’ਤੇ ਪਾਕਿਸਤਾਨ ’ਚ ਰਹਿ ਰਹੇ ਹਨ। ਅਸੀਂ ਉਨ੍ਹਾਂ ਨੂੰ ਆਪਣੀ ਮਰਜ਼ੀ ਨਾਲ ਦੇਸ਼ ਪਰਤਣ ਲਈ 1 ਨਵੰਬਰ ਦੀ ਮਿਆਦ ਦਿੱਤੀ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਸੂਬਿਆਂ ਦੀਆਂ ਸਾਰੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਉਨ੍ਹਾਂ ਨੂੰ ਡਿਪੋਰਟ ਕਰ ਦੇਣਗੀਆਂ।’
ਉਨ੍ਹਾਂ ਕਿਹਾ ਕਿ ਪਾਕਿਸਤਾਨੀ ਨਾਗਰਿਕਾਂ ਦੀ ਭਲਾਈ ਅਤੇ ਸੁਰੱਖਿਆ ਸਰਕਾਰ ਲਈ ਬਹੁਤ ਮਹੱਤਵ ਰੱਖਦੀ ਹੈ ਅਤੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਕੱਢਣ ਦੇ ਫੈਸਲੇ ਬਾਰੇ ਸਾਰੇ ਹਿੱਸੇਦਾਰਾਂ ਨੂੰ ਭਰੋਸੇ ਵਿਚ ਲਿਆ ਗਿਆ । ਮੰਤਰੀ ਨੇ ਕਿਹਾ, ‘1 ਨਵੰਬਰ ਤੋਂ ਬਾਅਦ, ਕਿਸੇ ਨੂੰ ਵੀ ਪਾਸਪੋਰਟ ਜਾਂ ਵੀਜ਼ੇ ਤੋਂ ਬਿਨਾਂ ਪਾਕਿਸਤਾਨ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’ ਜਾਇਜ਼ ਦਸਤਾਵੇਜ਼ਾਂ ਤੋਂ ਬਿਨਾਂ ਦਾਖਲ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਗੈਰ-ਕਾਨੂੰਨੀ ਰਾਸ਼ਟਰੀ ਪਛਾਣ ਪੱਤਰ ਰੱਖਣ ਵਾਲਿਆਂ ਦੀ ਵੀ ਪਛਾਣ ਕੀਤੀ ਜਾਵੇਗੀ।’
ਇਹ ਵੀ ਪੜ੍ਹੋ- 5G ਦੇ ਚੱਕਰ 'ਚ ਕਿਤੇ ਖ਼ਾਲੀ ਨਾ ਹੋ ਜਾਵੇ ਤੁਹਾਡਾ ਬੈਂਕ ਖਾਤਾ, ਜਾਣੋ ਕੀ ਹੈ ਸਕੈਮ
ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਦੇਸ਼ ਛੱਡਣ ਦੀ ਮਿਆਦ ਤੈਅ
ਦੱਸ ਦੇਈਏ ਕਿ ਪਾਕਿਸਤਾਨ ਦੀ ਕਾਰਜਕਾਰੀ ਸਰਕਾਰ ਨੇ ਹਜ਼ਾਰਾਂ ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਦੇਸ਼ ਛੱਡਣ ਜਾਂ ਕੱਢਣ ਦਾ ਸਾਹਮਣਾ ਕਰਨ ਲਈ 1 ਨਵੰਬਰ ਦੀ ਆਖਰੀ ਮਿਤੀ ਨਿਰਧਾਰਤ ਕੀਤੀ ਹੈ। ਗ੍ਰਹਿ ਮੰਤਰੀ ਬੁਗਤੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਸਰਕਾਰ ਨੇ ਅੱਤਵਾਦ ਅਤੇ ਸਮੱਗਲਿੰਗ ’ਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਹੈ। ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕੱਕੜ ਦੀ ਪ੍ਰਧਾਨਗੀ ਹੇਠ ਉੱਚ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਥਲ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਅਤੇ ਹੋਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਭੂਚਾਲ ਆਉਣ ਤੋਂ ਪਹਿਲਾਂ ਹੀ ਅਲਰਟ ਕਰੇਗਾ ਸਮਾਰਟਫੋਨ, ਇੰਝ ਕਰੋ ਸੈਟਿੰਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਸਾਲ ਦੇ ਪੁੱਤ ਦਾ ਸਿਰ ਵੱਢ ਕੇ ਖਾ ਗਈ ਮਾਂ, ਲਾਸ਼ ਦੇ ਕੀਤੇ ਕਈ ਟੁਕੜੇ, ਵਜ੍ਹਾ ਜਾਣ ਹੋਵੋਗੇ ਹੈਰਾਨ
NEXT STORY