ਲਾਹੌਰ— ਪਾਕਿਸਤਾਨ ਦਾ ਪੰਜਾਬ ਕੋਰੋਨਾ ਕਾਰਨ ਇਸ ਸਮੇਂ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਿਹਾ ਹੈ। 'ਦਿ ਡਾਨ' ਨਿਊਜ਼ ਦੀ ਰਿਪੋਰਟ ਮੁਤਾਬਕ 50,000 ਕੋਰੋਨਾ ਵਾਇਰਸ ਮਾਮਲਿਆਂ ਨੂੰ ਪਾਰ ਕਰਨ ਵਾਲਾ ਇਹ ਪਾਕਿਸਤਾਨ ਦਾ ਪਹਿਲਾ ਸੂਬਾ ਬਣ ਗਿਆ ਹੈ।
ਇਸ ਵਿਚਕਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪੀ. ਪੀ. ਪੀ. ਦੇ ਸੀਨੀਅਰ ਨੇਤਾ ਯੂਸਫ ਰਜ਼ਾ ਗਿਲਾਨੀ ਦੀ ਵੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।
ਸ਼ਨੀਵਾਰ ਨੂੰ ਇਕ ਟਵੀਟ 'ਚ ਉਨ੍ਹਾਂ ਦੇ ਬੇਟੇ ਕਾਸਿਮ ਗਿਲਾਨੀ ਨੇ ਦੋਸ਼ ਲਾਇਆ ਕਿ ਇਮਰਾਨ ਖਾਨ ਸਰਕਾਰ ਤੇ ਰਾਸ਼ਟਰੀ ਜਵਾਬਦੇਹੀ ਬਿਊਰੋ ਕਾਰਨ ਉਨ੍ਹਾਂ ਦੇ ਪਿਤਾ ਦੀ ਜਾਨ ਖਤਰੇ 'ਚ ਪਈ ਹੈ। ਪਾਕਿਸਤਾਨ ਦੇ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਗਿਲਾਨੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਤਲਬ ਕੀਤਾ ਸੀ।
ਪਿਛਲੇ 24 ਘੰਟਿਆਂ 'ਚ 2,705 ਨਵੇਂ ਮਾਮਲੇ ਦਰਜ ਕੀਤੇ ਜਾਣ ਤੋਂ ਬਾਅਦ ਪਾਕਿਸਤਾਨੀ ਪੰਜਾਬ 'ਚ ਕੋਰੋਨਾ ਵਾਇਰਸ ਸੰਕ੍ਰਮਿਤਾਂ ਦੀ ਗਿਣਤੀ 50,087 ਹੋ ਗਈ ਹੈ। ਇਸ ਤੋਂ ਇਲਾਵਾ 48 ਹੋਰ ਮੌਤਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਮਰਨ ਵਾਲਿਆਂ ਦੀ ਕੁੱਲ ਗਿਣਤੀ 938 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨ 'ਚ ਕੁੱਲ ਮਿਲਾ ਕੇ 1,32,405 ਕੋਰੋਨਾ ਵਾਇਰਸ ਮਾਮਲੇ ਹੋ ਗਏ ਹਨ ਅਤੇ ਮਹਾਮਾਰੀ ਦਾ ਪ੍ਰਕੋਪ ਸ਼ੁਰੂ ਹੋਣ ਤੋਂ ਹੁਣ ਤੱਕ ਕੁੱਲ 2,551 ਮੌਤਾਂ ਹੋ ਚੁੱਕੀਆਂ ਹਨ। ਸਿੰਧ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਧ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਸੂਬਾ ਹੈ, ਜਿੱਥੇ ਹੁਣ 49,256 ਮਾਮਲੇ ਹੋ ਗਏ ਹਨ।
ਅਧਿਐਨ 'ਚ ਹੋਇਆ ਖੁਲਾਸਾ, ਕੋਰੋਨਾ ਵਾਇਰਸ ਦੇ 45 ਫ਼ੀਸਦੀ ਮਾਮਲੇ ਬਿਨਾਂ ਲੱਛਣਾਂ ਵਾਲੇ
NEXT STORY