ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਇੱਕ ਜ਼ਿੰਮੇਵਾਰ ਪ੍ਰਮਾਣੂ ਸ਼ਕਤੀ ਹੈ ਪਰ ਜੇਕਰ ਉਹਨਾਂ ਦੇ ਦੇਸ਼ 'ਤੇ ਹਮਲਾ ਹੋਇਆ ਤਾਂ ਉਹ ਪੂਰੀ ਤਾਕਤ ਨਾਲ ਜਵਾਬ ਦੇਣ ਤੋਂ ਨਹੀਂ ਝਿਜਕਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਦੇਸ਼ ਨੂੰ ਆਰਥਿਕ ਤੌਰ 'ਤੇ ਹੋਰ ਮਜ਼ਬੂਤ ਅਤੇ ਖੁਸ਼ਹਾਲ ਬਣਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਇਸਲਾਮਾਬਾਦ 'ਚ ਪਾਕਿਸਤਾਨ ਦਿਵਸ ਪਰੇਡ ਨੂੰ ਸੰਬੋਧਨ ਕਰਦਿਆਂ ਅਲਵੀ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਸਾਲ ਹੈ ਕਿਉਂਕਿ ਅਸੀਂ ਇਸ ਸਾਲ ਪਾਕਿਸਤਾਨ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਅਸੀਂ ਇਹ ਪ੍ਰਣ ਲੈਂਦੇ ਹਾਂ ਕਿ ਅਸੀਂ ਆਪਣੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਭ ਕੁਝ ਕਰਾਂਗੇ।
ਪਾਕਿਸਤਾਨ ਦਿਵਸ 23 ਮਾਰਚ, 1940 ਨੂੰ ਲਾਹੌਰ ਦੇ ਮਤੇ ਦੇ ਪਾਸ ਹੋਣ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜਦੋਂ ਆਲ ਇੰਡੀਆ ਮੁਸਲਿਮ ਲੀਗ ਨੇ ਬ੍ਰਿਟਿਸ਼ ਸ਼ਾਸਨ ਤੋਂ ਮੁਸਲਮਾਨਾਂ ਲਈ ਇਕ ਵੱਖਰੇ ਰਾਸ਼ਟਰ ਦੀ ਮੰਗ ਕੀਤੀ ਸੀ। ਅਲਵੀ ਨੇ ਕਿਹਾ ਕਿ ਅਸੀਂ ਇਕ ਜ਼ਿੰਮੇਵਾਰ ਪਰਮਾਣੂ ਸ਼ਕਤੀ ਹਾਂ ਅਤੇ ਹਰ ਦੇਸ਼ ਨਾਲ ਸ਼ਾਂਤੀ ਚਾਹੁੰਦੇ ਹਾਂ ਅਤੇ ਅਸੀਂ ਉਨ੍ਹਾਂ ਦੀ ਪ੍ਰਭੂਸੱਤਾ ਦਾ ਸਨਮਾਨ ਕਰਦੇ ਹਾਂ... ਪਰ ਮੈਂ ਸਾਰਿਆਂ ਨੂੰ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਆਪਣੀ ਆਜ਼ਾਦੀ 'ਤੇ ਕੋਈ ਸਮਝੌਤਾ ਨਹੀਂ ਕਰਾਂਗੇ ਅਤੇ ਹਮਲੇ ਦਾ ਪੂਰੀ ਤਾਕਤ ਨਾਲ ਜਵਾਬ ਦੇਵਾਂਗੇ, ਜਿਵੇਂਕਿ ਅਸੀਂ ਕਰਦੇ ਆਏ ਹਾਂ। ਉਹਨਾਂ ਨੇ ਅੱਤਵਾਦ, ਤੇਜ਼ੀ ਨਾਲ ਵਧਦੀ ਆਬਾਦੀ ਅਤੇ ਫਰਜ਼ੀ ਖਬਰਾਂ ਨੂੰ ਸਮੱਸਿਆ ਨੂੰ ਪਾਕਿਸਤਾਨ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਦੱਸਦੇ ਹੋਏ ਮੁਸਲਿਮ ਵਿਦਵਾਨਾਂ ਤੋਂ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਲਈ ਮਦਦ ਕਰਨ ਦੀ ਅਪੀਲ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ ਚੋਣ ਕਮਿਸ਼ਨ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਲਗਾਇਆ 50,000 ਰੁਪਏ ਦਾ ਜੁਰਮਾਨਾ
ਅਲਵੀ ਨੇ 'ਇਸਲਾਮੋਫੋਬੀਆ' ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਅਸੀਂ ਇਸਲਾਮੋਫੋਬੀਆ ਨਾਲ ਲੜਨ ਲਈ ਹਰ ਸਾਲ 15 ਮਾਰਚ ਨੂੰ ਇਸ ਦਿਨ ਨੂੰ ਮਨਾਉਣ ਸਬੰਧੀ ਸੰਯੁਕਤ ਰਾਸ਼ਟਰ 'ਚ ਇਕ ਮਤਾ ਪਾਸ ਕੀਤਾ ਹੈ। ਇਸ ਦੌਰਾਨ ਪਾਕਿਸਤਾਨ ਦਿਵਸ ਸਮਾਰੋਹ 'ਚ ਹਥਿਆਰਬੰਦ ਸੈਨਾਵਾਂ ਦੇ ਤਿੰਨੋਂ ਵਿੰਗਾਂ ਦੀਆਂ ਟੁਕੜੀਆਂ (ਆਰਮੀ, ਏਅਰ ਫੋਰਸ ਅਤੇ ਨੇਵੀ) ਅਤੇ ਹੋਰ ਸੁਰੱਖਿਆ ਬਲਾਂ ਦੇ ਟੁਕੜੀਆਂ ਨੇ ਪਰੇਡ ਵਿੱਚ ਹਿੱਸਾ ਲਿਆ। ਬਹਿਰੀਨ, ਉਜ਼ਬੇਕਿਸਤਾਨ, ਅਜ਼ਰਬਾਈਜਾਨ, ਤੁਰਕੀ ਅਤੇ ਸਾਊਦੀ ਅਰਬ ਦੀਆਂ ਫ਼ੌਜਾਂ ਨੇ ਵੀ ਪਰੇਡ ਵਿੱਚ ਹਿੱਸਾ ਲਿਆ। ਹਾਲ ਹੀ 'ਚ ਚੀਨ ਤੋਂ ਖਰੀਦੇ ਗਏ ਜੇ-10ਸੀ ਲੜਾਕੂ ਜਹਾਜ਼ਾਂ ਨੇ ਵੀ ਇਸ ਮੌਕੇ 'ਤੇ ਪਾਕਿਸਤਾਨੀ ਹਵਾਈ ਫ਼ੌਜ ਦੇ ਏਅਰ ਸ਼ੋਅ 'ਚ ਪਹਿਲੀ ਵਾਰ ਹਿੱਸਾ ਲਿਆ।
ਰੂਸ-ਯੂਕ੍ਰੇਨ ਸੰਘਰਸ਼ ਦਾ ਹੱਲ ਕੱਢਣ ਲਈ ਓ. ਆਈ. ਸੀ. ਤੇ ਚੀਨ ਨੂੰ ਸਾਂਝੇਦਾਰੀ ਕਰਨੀ ਚਾਹੀਦੀ ਹੈ: ਇਮਰਾਨ ਖ਼ਾਨ
NEXT STORY