ਪੇਸ਼ਾਵਰ: ਪਾਕਿਸਤਾਨ ਦੇ ਬੇਚੈਨ ਬਲੂਚਿਸਤਾਨ ਸੂਬੇ ਦੇ ਕਿਨਾਰੀ ਜ਼ਿਲ੍ਹੇ ਗਵਾਦਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਸੁਰੱਖਿਆਬਲਾਂ ਦੇ ਇੱਕ ਵਾਹਨ 'ਤੇ ਕੀਤੇ ਗਏ ਹਮਲੇ ਵਿੱਚ ਨੇਵੀ ਫੌਜ ਦੇ ਦੋ ਕਰਮਚਾਰੀ ਮਾਰੇ ਗਏ ਅਤੇ ਇੱਕ ਹੋਰ ਜਖ਼ਮੀ ਹੋ ਗਿਆ। ਪਾਕਿਸਤਾਨੀ ਨੇਵੀ ਫੌਜ ਦਾ ਵਾਹਨ ਸ਼ਨੀਵਾਰ ਨੂੰ ਉਸ ਸਮੇਂ ਅੰਨ੍ਹੇਵਾਹ ਗੋਲੀਬਾਰੀ ਦੀ ਚਪੇਟ ਵਿੱਚ ਆਇਆ ਜਦੋਂ ਉਹ ਗੰਜ ਤੋਂ ਗਵਾਦਰ ਜ਼ਿਲ੍ਹੇ ਵਿੱਚ ਜੇਵਨੀ ਜਾ ਰਿਹਾ ਸੀ। ਹਮਲੇ ਵਿੱਚ ਮਾਰੇ ਗਏ ਨੇਵੀ ਫੌਜੀਆਂ ਦੀ ਪਛਾਣ ਮਲਾਹ ਸੋਹੇਲ ਅਤੇ ਨਾਈ ਦਾ ਕੰਮ ਕਰਣ ਵਾਲੇ ਨੋਮਾਨ ਅਤੇ ਜਖ਼ਮੀ ਦੀ ਪਛਾਣ ਰਜੇ ਦੇ ਰੂਪ ਵਿੱਚ ਹੋਈ ਹੈ।
ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਬਲ ਘਟਨਾ ਸਥਾਨ 'ਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਗਵਾਦਰ ਦੇ ਸਹਾਇਕ ਕਮਿਸ਼ਨਰ ਕੈਪਟਨ (ਸੇਵਾਮੁਕਤ) ਅਤਹਰ ਅੱਬਾਸ ਨੇ ਕਿਹਾ ਕਿ ਜਿਸ ਇਲਾਕੇ ਵਿੱਚ ਹਮਲਾ ਹੋਇਆ ਹੈ, ਉੱਥੇ ਘੇਰਾਬੰਦੀ ਕਰ ਦਿੱਤੀ ਗਈ ਹੈ ਪਰ ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਇਹ ਹਮਲਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਦੋ ਦਿਨ ਪਹਿਲਾਂ ਹੀ ਸੂਬੇ ਦੇ ਸਿਬੀ ਨੇੜੇ ਤੰਦੋਰੀ ਵਿੱਚ ਇੱਕ ਬੰਬ ਧਮਾਕੇ ਵਿੱਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਅਮਰੀਕਾ ਨੇ ਚੀਨ ਦੇ ਬੇਹੱਦ 'ਹਮਲਾਵਰ' ਰਵੱਈਏ ਦਾ ਲਿਆ ਸਖ਼ਤ ਨੋਟਿਸ, ਦੱਸਿਆ ਖ਼ਤਰਨਾਕ
NEXT STORY