ਇਸਲਾਮਾਬਾਦ/ਗੁਰਦਾਸਪੁਰ (ਜ. ਬ.) : ਪਾਕਿਸਤਾਨ ਦੇ ਮੰਤਰੀ ਸ਼ੇਖ ਰਸ਼ੀਦ ਨੇ ਮੰਨਿਆ ਹੈ ਕਿ ਪਾਕਿਸਤਾਨ ’ਚ ਅੱਤਵਾਦੀ ਘਟਨਾਵਾਂ ਵਧ ਰਹੀਆਂ ਹਨ, ਜਿਸ ਨੂੰ ਦੇਖਦਿਆਂ ਜਿਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ’ਤੇ ਕੰਡਿਆਲੀ ਤਾਰ ਲਾਈ ਹੈ, ਉਸੇ ਤਰ੍ਹਾਂ ਪਾਕਿਸਤਾਨ ਨੂੰ ਵੀ ਅਫਗਾਨਿਸਤਾਨ ਦੇ ਨਾਲ ਲੱਗਦੀ ਪੂਰੀ ਸਰਹੱਦ ਨੂੰ ਕੰਡਿਆਲੀ ਤਾਰ ਲਾ ਕੇ ਘੁਸਪੈਠ ਨੂੰ ਰੋਕਣਾ ਪਵੇਗਾ। ਮੰਤਰੀ ਨੇ ਮੰਨਿਆ ਕਿ ਜਦੋਂ ਤੋਂ ਪਾਕਿਸਤਾਨ ’ਚ ਤਹਿਰੀਕ-ਏ-ਇਨਸਾਫ ਪਾਰਟੀ ਦੀ ਸਰਕਾਰ ਬਣੀ ਹੈ, ਦੇਸ਼ ’ਚ ਅੱਤਵਾਦੀ ਸਰਗਰਮੀਆਂ ਵਧ ਰਹੀਆਂ ਹਨ। ਸਰਕਾਰ ਨੇ ਅਫਗਾਨਿਸਤਾਨ ਦੇ ਨਾਲ ਲੱਗਦੀ ਸਰਹੱਦ ਦੇ ਕੁਝ ਹਿੱਸਿਆਂ ’ਤੇ ਭਾਰਤ ਦੀ ਤਰਜ਼ ’ਤੇ ਕੰਡਿਆਲੀ ਤਾਰ ਲਾਈ ਹੈ ਪਰ ਇਸ ਦੇ ਬਾਵਜੂਦ ਪਾਕਿ ਸਰਕਾਰ ਅਫਗਾਨਿਸਤਾਨ ਤੋਂ ਹੋਣ ਵਾਲੀ ਘੁਸਪੈਠ ਨੂੰ ਰੋਕ ਨਹੀਂ ਸਕਦੀ। ਸਾਲ ਦੇ ਅਖੀਰ ਤਕ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਇਟਲੀ : 18 ਮਹੀਨਿਆਂ ਬਾਅਦ ਸ਼ੁਰੂ ਹੋਈ ਕਰੂਜ਼ ਸੇਵਾ ਖ਼ਿਲਾਫ਼ ਵਾਤਾਵਰਣ ਪ੍ਰੇਮੀਆਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ
ਹਿੰਦੂ ਵਪਾਰੀਆਂ ਨੂੰ ਕੱਟੜਪੰਥੀਆਂ ਨੇ ਦਿੱਤੀ ਅੰਜਾਮ ਭੁਗਤਣ ਦੀ ਧਮਕੀ
ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੇ ਕਸਬਾ ਖੁਜਦਾਰ ’ਚ ਇਕ ਹਿੰਦੂ ਵਪਾਰੀ ਅਸ਼ੋਕ ਕੁਮਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਦਰਮਿਆਨ ਕੱਟੜਪੰਥੀਆਂ ਨੇ ਸ਼ਹਿਰ ’ਚ ਪੋਸਟਰ ਲਾ ਕੇ ਹਿੰਦੂ ਵਪਾਰੀਆਂ ਨੂੰ ਧਮਕੀ ਦਿੱਤੀ ਕਿ ਜੇ ਉਨ੍ਹਾਂ ਮੁਸਲਿਮ ਮਹਿਲਾ ਗਾਹਕਾਂ ਨੂੰ ਦੁਕਾਨਾਂ ਵਿਚ ਦਾਖਲ ਹੋਣ ਦਿੱਤਾ ਤਾਂ ਉਹ ਵੀ ਅਸ਼ੋਕ ਕੁਮਾਰ ਵਾਂਗ ਅੰਜਾਮ ਭੁਗਤਣ ਲਈ ਤਿਆਰ ਰਹਿਣ। ਅਸ਼ੋਕ ਕੁਮਾਰ ਤੋਂ ਕੱਟੜਪੰਥੀ ਕਾਰੋਬਾਰ ਕਰਨ ਬਦਲੇ 5 ਲੱਖ ਰੁਪਏ ਜਜ਼ੀਆ ਦੀ ਮੰਗ ਕਰਦੇ ਸਨ।
ਖ਼ਾਲਸਾ ਏਡ ਐਡੀਲੇਡ ਵੱਲੋਂ ਕਰਵਾਈਆਂ ਗਈਆਂ “ਜੂਨੀਅਰ ਸਿੱਖ ਖੇਡਾਂ” (ਤਸਵੀਰਾਂ)
NEXT STORY