ਖੈਬਰ ਪਖਤੂਨਖਵਾ— ਵੈਸੇ ਤਾਂ ਕਿਸੇ ਦੀ ਜ਼ਿੰਦਗੀ ਨੂੰ ਖਤਮ ਕਰਨ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਹੈ ਅਤੇ ਖਾਸ ਤੌਰ 'ਤੇ ਅਣਖ ਦੇ ਨਾਂ 'ਤੇ ਜਦੋਂ ਅਜਿਹੇ ਕਤਲਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਤਾਂ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ। ਪਰ ਪਾਕਿਸਤਾਨ ਵਿਚ 'ਆਨਰ ਕਿਲਿੰਗ ਦਾ ਇਕ ਵਿਰਲਾ ਮਾਮਲਾ' ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਇਸ ਵਾਰ ਤੁਸੀਂ ਸ਼ਾਇਦ ਮਾਣ ਹੀ ਕਰੋਗੇ। ਪਾਕਿਸਤਾਨ ਵਿਚ ਇਕ ਔਰਤ ਨੇ ਆਪਣੇ ਫੌਜੀ ਪੁੱਤਰ ਦੀ ਗੈਰ-ਮੌਜੂਦਗੀ ਵਿਚ ਨੂੰਹ ਨਾਲ ਬਲਤਾਕਾਰ ਕਰਨ ਵਾਲੇ ਸਹੁਰੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਖੈਬਰ ਪਖਤੂਨਖਵਾ ਦੇ ਸ਼ਾਂਗਲਾ ਪਿੰਡ ਦਾ ਹੈ। ਇਸ ਕਤਲ ਨੂੰ ਅੰਜਾਮ ਦੇਣ ਵਾਲੀ ਬੇਗਮ ਬੀਬੀ ਨੇ ਕਿਹਾ ਕਿ ਉਸ ਨੇ ਆਪਣੇ ਪਤੀ ਗੁਲਬਰ ਖਾਨ ਨੂੰ ਇਸ ਲਈ ਮੌਤ ਦੇ ਘਾਟ ਉਤਾਰਿਆ ਕਿਉਂਕਿ ਉਹ ਰਿਸ਼ਤਿਆਂ ਅਤੇ ਪਰਿਵਾਰਾਂ ਦਾ ਸਨਮਾਨ ਨਹੀਂ ਕਰਦਾ ਸੀ। ਪਾਕਿਸਤਾਨ ਦੀਆਂ ਅਖਬਾਰਾਂ ਵਿਚ ਇਕ ਅਨੋਖੀ ਆਨਰ ਕਿਲਿੰਗ ਦੀ ਚਰਚਾ ਹੈ। ਲੋਕ ਕਹਿ ਰਹੇ ਹਨ ਕਿ ਝੂਠੀ ਅਣਖ ਦੀ ਖਾਤਰ ਤਾਂ ਪਤਾ ਨਹੀਂ ਕਿੰਨੇਂ ਕਤਲ ਹੋਏ ਇਹ ਪਹਿਲੀ ਵਾਰ ਜਦੋਂ ਸੱਚੀ ਅਣਖ ਦੀ ਖਾਤਰ ਕਿਸੇ ਨੇ ਹਥਿਆਰ ਚੁੱਕਿਆ ਹੈ।
ਬੇਗਮ ਬੀਬੀ ਨੇ ਦਾਅਵਾ ਕੀਤਾ ਕਿ ਉਸ ਦਾ ਪਤੀ ਬੀਤੇ ਤਿੰਨ ਮਹੀਨਿਆਂ ਤੋਂ ਨੂੰਹ ਦਾ ਯੌਨ ਸ਼ੋਸ਼ਣ ਕਰ ਰਿਹਾ ਸੀ। ਉਸ ਨਾਲ ਸਰੀਰਕ ਸੰਬੰਧ ਬਣਾ ਰਿਹਾ ਸੀ। ਪੀੜਤ ਨੂੰਹ ਦਾ ਪਤੀ ਫਰੰਟੀਅਰ ਕੋਰ ਵਿਚ ਤਾਇਨਾਤ ਹੈ। ਮਾਮਲੇ ਤੋਂ ਬਾਅਦ ਪੀੜਤ ਔਰਤ ਦੇ ਪਤੀ ਨੇ ਕਿਹਾ ਕਿ ਉਸ ਨੂੰ ਆਪਣੇ ਪਿਤਾ ਦੀਆਂ ਹਰਕਤਾਂ ਅਤੇ ਪਤਨੀ ਦੀ ਦੁਰਦਸ਼ਾ ਦਾ ਪਤਾ ਸੀ ਪਰ ਮਾਤਾ-ਪਿਤਾ ਦੇ ਪ੍ਰਤੀ ਸਨਮਾਨ ਦੇ ਕਾਰਨ ਉਸ ਨੇ ਕੁਝ ਨਹੀਂ ਕਿਹਾ ਪਰ ਉਸ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਟਰੇਨਿੰਗ ਤੋਂ ਵਾਪਸ ਆਉਣ ਤੋਂ ਬਾਅਦ ਘਰ ਛੱਡ ਦੇਵੇਗਾ। ਪੁਲਸ ਨੇ ਦੱਸਿਆ ਕਿ ਖਾਨ ਜਦੋਂ ਸੌਂ ਰਿਹਾ ਸੀ ਤਾਂ ਉਸ ਦੀ ਪਤਨੀ ਨੇ ਆਪਣੀ ਨੂੰਹ ਦੀ ਮਦਦ ਨਾਲ ਉਸ 'ਤੇ ਗੋਲੀ ਚਲਾ ਦਿੱਤੀ। ਪੁਲਸ ਨੇ ਬੇਗਮ ਅਤੇ ਉਸ ਦੀ ਨੂੰਹ ਅਤੇ ਬੇਟੇ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਆਪਣੇ ਦੇਸ਼ ਨੂੰ ਛੱਡ, ਪਾਕਿ ਨਾਗਰਿਕ ਨੇ ਸਿੱਧੇ ਸੁਸ਼ਮਾ ਸਵਰਾਜ ਤੋਂ ਮੰਗਿਆ ਵੀਜ਼ਾ
NEXT STORY