ਇਸਲਾਮਾਬਾਦ (ਭਾਸ਼ਾ)— ਪੀ.ਐਮ. ਇਮਰਾਨ ਖਾਨ ਦੇ ਕਰੀਬੀ ਸਹਿਯੋਗੀ ਅਤੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਸੰਸਥਾਪਕ ਮੈਂਬਰਾਂ ਵਿਚ ਸ਼ਾਮਲ ਆਰਿਫ ਅਲਵੀ ਨੇ ਐਤਵਾਰ ਨੂੰ ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁੱਕੀ। ਪਾਕਿਸਤਾਨ ਦੇ ਪ੍ਰਧਾਨ ਜੱਜ ਸਾਕਿਬ ਨਿਸਾਰ ਨੇ ਐਵਾਨ-ਏ-ਸਦਰ (ਰਾਸ਼ਟਰਪਤੀ ਭਵਨ) ਵਿਚ ਆਯੋਜਿਤ ਸਾਦੇ ਸਮਾਰੋਹ ਵਿਚ ਪੇਸ਼ੇ ਨਾਲ ਦੰਦਾਂ ਦੇ ਡਾਕਟਰ 69 ਸਾਲਾ ਅਲਵੀ ਨੂੰ ਪਾਕਿਸਤਾਨ ਦੇ 13ਵੇਂ ਰਾਸ਼ਟਰਪਤੀ ਦੇ ਰੂਪ ਵਿਚ ਸਹੁੰ ਚੁਕਾਈ। ਗੌਰਤਲਬ ਹੈ ਕਿ ਅਲਵੀ ਦੇ ਪਿਤਾ ਡਾਕਟਰ ਹਬੀਬ ਉਰ ਰਹਿਮਾਨ ਇਲਾਹੀ ਅਲਵੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਦੰਦਾਂ ਦੇ ਡਾਕਟਰ ਸਨ। ਸਾਬਕਾ ਰਾਸ਼ਟਰਪਤੀ ਮਹਿਮੂਦ ਹੁਸੈਨ ਨੇ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ਖਾਲੀ ਕਰ ਦਿੱਤਾ ਸੀ।
ਸਹੁੰ ਚੁੱਕ ਸਮਾਗਮ ਵਿਚ ਪੀ.ਐੱਮ. ਇਮਰਾਨ ਖਾਨ, ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਅਤੇ ਵਿਦੇਸ਼ੀ ਡਿਪਲੋਮੈਟਾਂ ਸਮੇਤ ਮਿਲਟਰੀ ਅਤੇ ਗੈਰ ਮਿਲਟਰੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਸਾਊਦੀ ਦੇ ਸੂਚਨਾ ਮੰਤਰੀ ਅਵਾਦ ਬਿਨ ਸਾਲੇਹ ਵੀ ਸਮਾਰੋਹ ਵਿਚ ਸ਼ਾਮਲ ਹੋਏ। ਅਲਵੀ ਨੂੰ 4 ਸਤੰਬਰ ਨੂੰ ਹੋਈਆਂ ਚੋਣਾਂ ਵਿਚ ਪਾਕਿਸਤਾਨ ਦਾ ਰਾਸ਼ਟਰਪਤੀ ਚੁਣ ਲਿਆ ਗਿਆ ਸੀ। ਅਲਵੀ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਮੀਦਵਾਰ ਐਤਜਾਜ਼ ਅਹਿਸਾਨ ਅਤੇ ਪਾਕਿਸਤਾਨ ਮੁਸਲਿਮ ਲੀਗ-ਐੱਨ. ਦੇ ਉਮੀਦਵਾਰ ਮੌਲਾਨਾ ਫਜ਼ਲ ਉਰ ਰਹਿਮਾਨ ਨੂੰ ਤ੍ਰਿਕੋਣੀ ਮੁਕਾਬਲੇ ਵਿਚ ਹਰਾਇਆ ਸੀ।
ਮਹਿਲਾ ਨੇ ਕੀਤੀ ਸ਼ਖਸ ਨੂੰ ਮਾਰਨ ਦੀ ਕੋਸ਼ਿਸ਼, ਹੋਈ ਗਿਫ੍ਰਤਾਰ
NEXT STORY