ਇਸਲਾਮਾਬਾਦ (ਬਿਊਰੋ): ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (PML-N) ਦੇ ਨੇਤਾ ਅਹਿਸਾਨ ਇਕਬਾਲ 'ਤੇ ਭੀੜ ਵਿਚੋਂ ਬੂਟ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਪਾਕਿਸਤਾਨ ਦੇ ਸੰਸਦ ਦੇ ਬਾਹਰ ਦੀ ਹੈ। ਰਿਪੋਰਟਾਂ ਮੁਤਾਬਕ ਨੈਸ਼ਨਲ ਅਸੈਂਬਲੀ ਦੇ ਬਾਹਰ ਪੀ.ਐੱਮ.ਐੱਲ-ਐੱਨ ਦੇ ਨੇਤਾ ਅਤੇ ਇਮਰਾਨ ਖਾਨ ਦੀ ਪਾਰਟੀ (ਪੀ.ਟੀ.ਆਈ.) ਦੇ ਕਾਰਕੁਨ ਨਾਅਰੇਬਾਜ਼ੀ ਕਰ ਰਹੇ ਸਨ। ਇਸੇ ਦੌਰਾਨ ਅਹਿਸਾਨ ਇਕਬਾਲ 'ਤੇ ਬੂਟ ਨਾਲ ਹਮਲਾ ਕੀਤਾ ਗਿਆ ਭਾਵੇਂਕਿ ਉਹਨਾਂ ਨੂੰ ਸੱਟ ਨਹੀਂ ਲੱਗੀ।
ਪਾਕਿਸਤਾਨੀ ਮੀਡੀਆ ਦੀ ਰਿਪੋਰਟ ਮੁਤਾਬਕ, ਪੀ.ਐੱਮ.ਐੱਲ-ਐੱਨ. ਦੇ ਨੇਤਾ ਮੀਡੀਆ ਨਾਲ ਗੱਲਬਾਤ ਕਰਨ ਲਈ ਪਹੁੰਚੇ ਸਨ।ਇਸ ਦੌਰਾਨ ਪੀ.ਟੀ.ਆਈ. ਦੇ ਕਾਰਕੁਨਂ ਨੇ ਉਹਨਾਂ ਨੂੰ ਘੇਰ ਲਿਆ। ਨਾਅਰੇਬਾਜ਼ੀ ਕਰਦਿਆਂ ਨੇਤਾਵਾਂ ਦਰਮਿਆਨ ਹੱਥੋਪਾਈ ਦੀ ਨੌਬਤ ਆ ਗਈ। ਅਹਿਸਾਨ ਇਕਬਾਲ ਇਕ ਬੈਂਚ 'ਤੇ ਖੜ੍ਹੇ ਹੋ ਕੇ ਨਾਅਰੇਬਾਜ਼ੀ ਕਰ ਰਹੇ ਸਨ। ਇਸੇ ਦੌਰਾਨ ਉਹਨਾਂ ਦੇ ਬੂਟ ਮਾਰਿਆ ਗਿਆ।
ਹਮਲੇ ਦੀ ਆਲੋਚਨਾ
ਇਸ ਹਮਲੇ ਦੀ ਪੂਰੇ ਪਾਕਿਸਤਾਨ ਵਿਚ ਚਰਚਾ ਹੈ। ਹਰ ਕੋਈ ਇਸ ਹਮਲੇ ਦੀ ਨਿੰਦਾ ਕਰ ਰਿਹਾ ਹੈ। ਇੱਥੇ ਦੱਸ ਦਈਏ ਕਿ ਇਹ ਘਟਨਾ ਇਮਰਾਨ ਖਾਨ ਸਰਕਾਰ ਦੇ ਵਿਸ਼ਵਾਸ ਵੋਟ ਜਿਤਣ ਦੇ ਬਾਅਦ ਵਾਪਰੀ। ਵਿਰੋਧੀ ਧਿਰ ਨੇ ਵਿਸ਼ਵਾਸ ਵੋਟ ਦਾ ਬਾਈਕਾਟ ਕੀਤਾ ਸੀ। ਪਾਕਿਸਤਾਨ ਦੇ ਪ੍ਰਮੁੱਖ ਵਿਰੋਧੀ ਨੇਤਾਵਾਂ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਸਤੀਫਾ ਦੇਣ ਅਤੇ ਨਵੇਂ ਸਿਰੇ ਤੋਂ ਚੋਣਾਂ ਕਰਾਉਣ ਦੀ ਮੰਗ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- ਜੁਲਾਈ ਤੋਂ ਪਹਿਲਾਂ ਤਿੱਬਤ ਨੂੰ ਤੇਜ਼ ਗਤੀ ਬੁਲੇਟ ਟ੍ਰੇਨ ਨਾਲ ਜੋੜੇਗਾ ਚੀਨ
ਇਮਰਾਨ ਨੇ ਹਾਸਲ ਕੀਤਾ ਸਮਰਥਨ
ਰਾਸ਼ਟਰਪਤੀ ਆਰਿਫ ਅਲਵੀ ਦੇ ਨਿਰਦੇਸ਼ 'ਤੇ ਬੁਲਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਇਮਰਾਨ ਨੇ ਸੰਸਦ ਦੇ 342 ਮੈਂਬਰੀ ਹੇਠਲੇ ਸਦਨ ਵਿਚ 178 ਮੈਂਬਰਾਂ ਦਾ ਸਮਰਥਨ ਹਾਸਲ ਕੀਤਾ। ਵਿਸ਼ਵਾਸ ਵੋਟ ਦੀ ਪ੍ਰਕਿਰਿਆ ਵਿਰੋਧੀ ਪਾਰਟੀ ਦੀ ਮੌਜੂਦਗੀ ਬਿਨਾਂ ਹੋਈ ਕਿਉਂਕਿ 11 ਦਲਾਂ ਦੇ ਗਠਜੋੜ ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ (ਪੀ.ਡੀ.ਐੱਮ.) ਨੇ ਵੋਟਿੰਗ ਦਾ ਬਾਈਕਾਟ ਕੀਤਾ ਸੀ। ਪੀ.ਡੀ.ਐੱਮ. ਦੇ ਪ੍ਰਮੁੱਖ ਮੌਲਾਨਾ ਫਜ਼ਲੁਰ ਰਹਿਮਾਨ ਨੇ ਸਭ ਤੋਂ ਪਹਿਲਾਂ ਪ੍ਰਤੀਕਿਰਿਆ ਦਿੱਤੀ ਅਤੇ ਸਿੰਧ ਸੂਬੇ ਦੇ ਸੁੱਕੁਰ ਵਿਚ ਮੀਡੀਆ ਕਰਮੀਆਂ ਨੂੰ ਦੱਸਿਆ ਕਿ ਇਸ ਵਿਸ਼ਵਾਸ ਵੋਟ ਦਾ ਕੋਈ ਮਤਲਬ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ- ਯੂਕੇ : 16 ਸਾਲਾ ਚੀਨੀ ਲੜਕੀ ਦੀ ਚਾਕੂ ਮਾਰ ਕੇ ਹੱਤਿਆ
ਜੁਲਾਈ ਤੋਂ ਪਹਿਲਾਂ ਤਿੱਬਤ ਨੂੰ ਤੇਜ਼ ਗਤੀ ਬੁਲੇਟ ਟ੍ਰੇਨ ਨਾਲ ਜੋੜੇਗਾ ਚੀਨ
NEXT STORY