ਲਾਹੌਰ (ਭਾਸ਼ਾ): ਪਾਕਿਸਤਾਨ ਵਿਚ ਇਕ ਔਰਤ ਦਾ ਬਲਾਤਕਾਰ ਕਰਨ ਅਤੇ ਉਸ ਨੂੰ ਅਗਵਾ ਕਰਨ ਦੇ ਦੋਸ਼ ਵਿਚ ਦੋਸ਼ੀ ਪਾਏ ਜਾਣ 'ਤੇ ਇਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਇਕ ਈਸਾਈ ਵਿਅਕਤੀ ਨੂੰ 22 ਸਾਲ ਜੇਲ੍ਹ ਦੀ ਸਜ਼ਾ ਅਤੇ 3 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਲਿੰਗੀ ਹਿੰਸਾ 'ਤੇ ਲਾਹੌਰ ਦੀ ਇਕ ਵਿਸ਼ੇਸ਼ ਅਦਾਲਤ ਨੇ ਸੈਮਸਨ ਮਸੀਹ ਨੂੰ ਆਪਣੇ ਮੁਹੱਲੇ ਦੀ 25 ਸਾਲਾ ਇਕ ਔਰਤ ਦਾ ਬਲਾਤਕਾਰ ਕਰਨ ਅਤੇ ਉਸ ਨੂੰ ਅਗਵਾ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ 22 ਸਾਲ ਜੇਲ੍ਹ ਦੀ ਸਜ਼ਾ ਸੁਣਾਈ।
ਪੜ੍ਹੋ ਇਹ ਅਹਿਮ ਖਬਰ- ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਨੂੰ ਜੇਲ੍ਹ ਦੀ ਸਜ਼ਾ
ਪਿਛਲੇ ਸਾਲ ਪੀੜਤਾ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਮਸੀਹ ਵਿਰੁੱਧ ਇਕ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਮੁਤਾਬਕ ਦੋਸ਼ੀ ਨੇ ਪੀੜਤਾ ਨੂੰ ਘਰ ਦੇ ਬਾਹਰੋਂ ਅਗਵਾ ਕਰ ਲਿਆ ਅਤੇ ਮਹੀਨਾ ਭਰ ਉਸ ਨੂੰ ਇਕ ਅਣਜਾਣ ਜਗ੍ਹਾ 'ਤੇ ਲਿਜਾ ਕੇ ਉਸ ਦਾ ਯੌਨ ਸ਼ੋਸ਼ਣ ਕੀਤਾ। ਪੁਲਸ ਨੇ ਮਸੀਹ ਦੇ ਮੋਬਾਇਲ ਦੀ ਲੋਕੇਸ਼ਨ ਜ਼ਰੀਏ ਉਸ ਦਾ ਪਤਾ ਲਗਾਇਆ ਅਤੇ ਔਰਤ ਨੂੰ ਬਚਾਇਆ। ਇਸਤਗਾਸਾ ਪੱਖ ਨੇ ਮਾਮਲੇ ਵਿਚ 10 ਚਸ਼ਮਦੀਦਾਂ ਨੂੰ ਪੇਸ਼ ਕੀਤਾ। ਜੱਜ ਜਮਸ਼ੇਦ ਮੁਬਾਰਕ ਨੇ ਬਲਾਤਕਾਰ ਲਈ 15 ਸਾਲ ਅਤੇ ਅਗਵਾ ਲਈ 7 ਸਾਲ ਜੇਲ੍ਹ ਦੀ ਸਜ਼ਾ ਸੁਣਾਈ। ਇਸ ਦੇ ਇਲਾਵਾ ਤਿੰਨ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ।
ਸਕਾਟਲੈਂਡ: ਸਿਹਤ ਅਤੇ ਸਮਾਜਿਕ ਦੇਖ਼ਭਾਲ ਕਰਮਚਾਰੀਆਂ ਦੀ ਹੋਵੇਗੀ 8 ਮਿਲੀਅਨ ਪੌਂਡ ਦੇ ਫੰਡ ਨਾਲ ਸਹਾਇਤਾ
NEXT STORY