ਇਸਲਾਮਾਬਾਦ— ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਮੋਟਰਵੇਅ ਸਮੂਹਕ ਜਬਰ-ਜ਼ਿਨਾਹ ਦੀ ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਉਸ ਦੇ ਬਲਾਤਕਾਰੀਆਂ ਤੋਂ ਧਮਕੀਆਂ ਮਿਲ ਰਹੀਆਂ ਹਨ। ਪੀੜਤਾ ਨੇ ਸਿਟੀ ਥਾਣੇ ਵਿਚ ਆਪਣਾ ਬਿਆਨ ਦਰਜ ਕਰਵਾਇਆ। ‘ਜਿਓ ਨਿਊਜ਼’ ਦੀ ਰਿਪੋਰਟ ਮੁਤਾਬਕ ਉਸ ਨੇ ਕਿਹਾ ਕਿ ਬਲਾਤਕਾਰੀ ਉਸ ਨੂੰ ਗੰਭੀਰ ਨਤੀਜੇ ਭੁਗਤਨ ਦੀ ਧਮਕੀ ਦੇ ਰਹੇ ਹਨ।
ਦੱਸਣਯੋਗ ਹੈ ਕਿ ਨੌਕਰੀ ਦਾ ਝਾਂਸਾ ਦੇ ਕੇ 11 ਅਕਤੂਬਰ ਨੂੰ ਗੋਜਰਾ ਕੋਲ ਐੱਮ-4 ਮੋਟਰਵੇਅ ’ਤੇ ਸਮੂਹਕ ਜਬਰ-ਜ਼ਿਨਾਹ ਕੀਤਾ ਗਿਆ ਸੀ। ਪੀੜਤਾ ਨੇ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਜੇਕਰ ਉਸ ਨੂੰ ਕੁਝ ਹੁੰਦਾ ਹੈ, ਤਾਂ ਉਹ ਅਪਰਾਧੀ ਜ਼ਿੰਮੇਵਾਰ ਹੋਣਗੇ। ਰਿਪੋਰਟ ਮੁਤਾਬਕ ਪੀੜਤਾ ਨੇ ਇਹ ਵੀ ਕਿਹਾ ਹੈ ਕਿ ਉਹ ਸਥਾਨਕ ਪੁਲਸ ਦੇ ਰਵੱਈਏ ਤੋਂ ਸੰਤੁਸ਼ਟ ਨਹੀਂ ਹੈ ਅਤੇ ਉਸ ਨੂੰ ਨਿਆਂ ਦਿਵਾਉਣ ਦੀ ਮੰਗ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਬਲਾਤਕਾਰੀਆਂ ਨੂੰ ਸਜ਼ਾ ਦਿੱਤੀ ਜਾਵੇ।
ਕੀ ਹੈ ਪੂਰਾ ਮਾਮਲਾ—
ਰਿਪੋਰਟ ਮੁਤਾਬਕ ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪੁਰਸ਼ਾਂ ਦੇ ਇਕ ਸਮੂਹ ਨੇ ਮੋਟਰਵੇਅ ’ਤੇ ਖੜ੍ਹੀ ਕਾਰ ਦੀ ਵਿੰਡਸਕ੍ਰੀਨ ਤੋੜ ਦਿੱਤੀ ਸੀ। ਜਿਸ ਤੋਂ ਬਾਅਦ ਮਹਿਲਾ ਅਤੇ ਉਸ ਦੇ ਬੱਚਿਆਂ ਨੂੰ ਬਾਹਰ ਕੱਢਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸੜਕ ਦੇ ਚਾਰੋਂ ਪਾਸੇ ਜਾਲ ਵਿਛਾ ਦਿੱਤਾ ਅਤੇ ਉਨਾਂ ਸਾਰਿਆਂ ਨੂੰ ਝਾੜੀਆਂ ’ਚ ਲੈ ਕੇ ਅਤੇ ਫਿਰ ਉਸ ਦੇ ਬੱਚਿਆਂ ਦੇ ਸਾਹਮਣੇ ਮਹਿਲਾ ਨਾਲ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ।
‘ਜਿਹਾਦੀਸਤਾਨ’ ਬਣਦਾ ਜਾ ਰਿਹਾ ਬੰਗਲਾਦੇਸ਼, ਮਦਰਸੇ ਫੈਲਾ ਰਹੇ ਨਫਰਤ : ਤਸਲੀਮਾ ਨਸਰੀਨ
NEXT STORY