ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਹਿੰਦੂ ਮਾਹੇਸ਼ਵਰੀ ਭਾਈਚਾਰੇ ਦੇ ਲੋਕਾਂ ਨੇ ਐਤਵਾਰ ਨੂੰ 16 ਸਾਲਾ ਕੁੜੀ ਦੇ ਅਗਵਾ ਹੋਣ ਵਿਰੁੱਧ ਪ੍ਰਦਰਸ਼ਨ ਕੀਤਾ। ਇਨ੍ਹਾਂ ਲੋਕਾਂ ਨੇ ਸਿੰਧ ਸਰਕਾਰ ਤੋਂ ਕੁੜੀ ਦੀ ਤਲਾਸ਼ ਲਈ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ। ਪਾਕਿਸਤਾਨੀ ਮੀਡੀਆ ਵਿਚ ਪ੍ਰਕਾਸ਼ਤ ਰਿਪੋਰਟ ਮੁਤਾਬਕ ਵਿੱਦਿਆ ਨਾਮ ਦੀ 16 ਸਾਲਾ ਨਾਬਾਲਗ ਕੁੜੀ 20 ਮਈ ਤੋਂ ਲਾਪਤਾ ਹੈ। ਮਾਹੇਸ਼ਵਰੀ ਭਾਈਚਾਰੇ ਦੇ ਲੋਕਾਂ ਨੇ ਕਰਾਚੀ ਪ੍ਰੈੱਸ ਕਲੱਬ ਦੇ ਬਾਹਰ ਪ੍ਰਦਰਸ਼ਨ ਕੀਤਾ।
ਉਨ੍ਹਾਂ ਨੇ ਆਪਣੇ ਹੱਥਾਂ ਵਿਚ ਬੈਨਰ ਅਤੇ ਪਲੇਕਾਰਡ ਫੜੇ ਹੋਏ ਸਨ। ਉਹ ਅਗਵਾ ਕਰਨ ਵਿਰੁੱਧ ਨਾਅਰੇ ਲਗਾ ਰਹੇ ਸਨ ਅਤੇ ਅਗਵਾਕਰਤਾਵਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਿੱਦਿਆ ਦੇ ਪਰਿਵਾਰ ਵਾਲਿਆਂ ਨੇ ਉਸ ਦੇ ਲਾਪਤਾ ਹੋਣ ਦੇ ਅਗਲੇ ਦਿਨ ਹੀ ਮਾਰੀਪੁਰ ਪੁਲਸ ਸਟੇਸ਼ਨ ਵਿਚ ਐੱਫ.ਆਈ.ਆਰ. ਦਰਜ ਕਰਵਾਈ ਸੀ। ਉਦੋਂ ਤੋਂ ਹੀ ਹੁਣ ਤੱਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ ਹੈ।
ਪੁਲਸ ਦੇ ਰਵੱਈਏ ਤੋਂ ਪਰੇਸ਼ਾਨ ਵਿੱਦਿਆ ਦੇ ਪਰਿਵਾਰ ਵਾਲਿਆਂ ਅਤੇ ਮਾਹੇਸ਼ਵਰੀ ਭਾਈਚਾਰੇ ਦੇ ਬਜ਼ੁਰਗਾਂ ਨੇ ਦੱਖਣੀ ਖੇਤਰ ਪੁਲਸ ਡਿਪਟੀ ਇੰਸਪੈਕਟਰ ਜਨਰਲ ਸ਼ਰਜ਼ੀਲ ਇਨਾਮ ਖਰਾਲ ਅਤੇ ਸਿੰਧ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਾਮ ਕਿਸ਼ੋਰੀ ਲਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਹੋਈ। ਭਾਈਚਾਰੇ ਦੇ ਮੈਂਬਰ ਵੇਰਾਗ ਮੱਲ ਮਾਹੇਸ਼ਵਰੀ ਨੇ ਮੀਡੀਆ ਨੂੰ ਕਿਹਾ,''ਵਿੱਦਿਆ ਦੀ ਸੁਰੱਖਿਅਤ ਵਾਪਸੀ ਲਈ ਕਿਸੇ ਨੇ ਕੋਈ ਗੰਭੀਰ ਕੋਸ਼ਿਸ਼ਾਂ ਨਹੀਂ ਕੀਤੀਆਂ।''
ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿਚ ਸਿੰਧ ਦੇ ਮੁੱਖ ਮੰਤਰੀ ਸੈਯਦ ਮੁਰਾਦ ਅਲੀ ਸ਼ਾਹ ਨੇ ਸਥਿਤੀ 'ਤੇ ਨੋਟਿਸ ਲਿਆ ਅਤੇ ਪੁਲਸ ਨੂੰ ਵਿੱਦਿਆ ਦੀ ਤੁਰੰਤ ਤਲਾਸ਼ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਿੰਧ ਹਾਈ ਕੋਰਟ ਵਿਚ ਇਕ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। ਵੇਰਾਗ ਨੇ ਦੋਸ਼ ਲਗਾਇਆ ਕਿ ਪੁਲਸ ਨੇ ਵਿੱਦਿਆ ਨੂੰ ਲੱਭਣ ਦੀ ਬਜਾਏ ਉਲਟਾ ਉਸ ਦੇ ਪਰਿਵਾਰ ਨੂੰ ਹੀ ਪਰੇਸ਼ਾਨ ਕੀਤਾ। ਪੁਲਸ ਨੇ ਉਸ ਦੇ ਮਾਪਿਆਂ ਨੂੰ ਥਾਣੇ ਬੁਲਾਇਆ ਅਤੇ ਕਈ ਘੰਟੇ ਬਿਠਾਈ ਰੱਖਿਆ। ਉਨ੍ਹਾਂ ਨੇ ਕਿਹਾ ਕਿ ਸਾਡਾ ਮਾਹੇਸ਼ਵਰੀ ਭਾਈਚਾਰੇ ਇਸ ਮਾਹੌਲ ਵਿਚ ਖੁਦ ਨੂੰ ਸੁਰੱਖਿਅਤ ਨਹੀਂ ਪਾ ਰਿਹਾ ਹੈ।
ਜਾਪਾਨ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ
NEXT STORY