ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲੇ ਵਿਚ ਸਿੰਧ ਵਿਚ ਇਕ ਮੰਦਰ 'ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਭੰਨ-ਤੋੜ ਕੀਤੀ। ਪੱਤਰਕਾਰ ਨਾਇਲਾ ਇਨਾਯਤ ਨੇ ਘਟਨਾ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਟਵੀਟ ਕੀਤਾ,''ਸਿੰਧ ਵਿਚ ਹੁਣ ਇਕ ਹੋਰ ਹਿੰਦੂ ਮੰਦਰ ਵਿਚ ਭੰਨ-ਤੋੜ ਕੀਤੀ ਗਈ। ਥਾਰਪਰਕਰ ਦੇ ਚਾਚਰਾਂ ਵਿਚ ਭੀੜ ਨੇ ਮਾਤਾ ਰਾਣੀ ਭਾਤੀਯਾਨੀ ਮੰਦਰ ਵਿਚ ਪਵਿੱਤਰ ਮੂਰਤੀ ਅਤੇ ਗ੍ਰੰਥਾਂ ਨੂੰ ਨੁਕਸਾਨ ਪਹੁੰਚਾਇਆ।''
ਗੌਰਤਲਬ ਹੈ ਕਿ ਪਾਕਿਸਤਾਨ ਵਿਚ ਧਾਰਮਿਕ ਘੱਟ ਗਿਣਤੀਆਂ ਦੇ ਪ੍ਰਾਰਥਨਾ ਸਥਲਾਂ ਨੂੰ ਨੁਕਸਾਨ ਅਤੇ ਉਹਨਾਂ ਦੇ ਸ਼ੋਸ਼ਣ ਦੀਆਂ ਘਟਨਾਵਾਂ ਆਏ ਦਿਨ ਮੀਡੀਆ ਵਿਚ ਸੁਰਖੀਆਂ ਵਿਚ ਹੁੰਦੀਆਂ ਹਨ। ਸਿੰਧ ਸੂਬੇ ਵਿਚ ਹਿੰਦੂ ਕੁੜੀਆਂ ਨੂੰ ਅਗਵਾ ਕਰ ਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਾਉਣ ਦੀਆਂ ਕੁਝ ਘਟਨਾਵਾਂ ਵੀ ਚਰਚਾ ਵਿਚ ਰਹੀਆਂ ਸਨ।ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਸੱਤਾ ਵਿਚ ਹੋਣ ਦੇ ਬਾਵਜੂਦ ਘੱਟ ਗਿਣਤੀਆਂ ਦੇ ਸ਼ੋਸ਼ਣ ਨੂੰ ਰੋਕ ਨਹੀਂ ਪਾ ਰਹੀ। ਕੁਝ ਦਿਨ ਪਹਿਲਾਂ ਹੀ ਨਨਕਾਣਾ ਸਾਹਿਬ ਗੁਰਦੁਆਰੇ 'ਤੇ ਹੋਏ ਪੱਥਰਬਾਜ਼ੀ ਦੀ ਪੂਰੇ ਵਿਸ਼ਵ ਵਿਚ ਨਿੰਦਾ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵੀ ਸਤੰਬਰ ਮਹੀਨੇ ਸਿੰਧ ਸੂਬੇ ਵਿਚ ਹੀ ਇਕ ਹੋਰ ਹਿੰਦੂ ਮੰਦਰ ਵਿਚ ਕੱਟੜਪੰਥੀਆਂ ਨੇ ਭੰਨ-ਤੋੜ ਕੀਤੀ ਸੀ।
ਰੋਮ 'ਚ ਧੂਮ-ਧਾਮ ਨਾਲ ਮਨਾਇਆ ਗਿਆ 71ਵਾਂ ਗਣਤੰਤਰ ਦਿਵਸ
NEXT STORY