ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਕੋਵਿਡ-19 ਨਾਲ ਇਨਫੈਕਟਿਡ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਅਸਲ ਵਿਚ ਪਾਕਿਸਤਾਨ ਦੀ ਵਿਸ਼ਵ ਪ੍ਰਸਿੱਧ ਐਧੀ ਫਾਊਂਡੇਸ਼ਨ ਦੇ ਚੀਫ ਅਬਦੁੱਲ ਸੱਤਾਰ ਐਧੀ ਦੇ ਬੇਟੇ ਫੈਸਲ ਐਧੀ ਨੂੰ ਕੋਰੋਨਾ ਪੌਜੀਟਿਵ ਪਾਇਆ ਗਿਆ ਹੈ। ਫੈਸਲ ਨੇ ਬੀਤੀ 15 ਅਪ੍ਰੈਲ ਨੂੰ ਇਮਰਾਨ ਖਾਨ ਦੇ ਨਾਲ ਮੁਲਾਕਾਤ ਕੀਤੀ ਸੀ। ਇਮਰਾਨ ਨਾਲ ਮੁਲਾਕਾਤ ਦੇ ਬਾਅਦ ਜਦੋਂ ਫੈਸਲ ਆਪਣੇ ਘਰ ਪਰਤੇ ਤਾਂ ਉਹਨਾਂ ਦੇ ਅੰਦਰ ਕੋਰੋਨਾ ਦੇ ਲੱਛਣ ਨਜ਼ਰ ਆਏ। ਫੈਸਲ ਦੀ ਵੀਰਵਾਰ ਨੂੰ ਕੋਰੋਨਾ ਵਾਇਰਸ ਜਾਂਚ ਕੀਤੀ ਗਈ ਜਿਸ ਦਾ ਨਤੀਜਾ ਪੌਜੀਟਿਵ ਆਇਆ।
ਪਾਕਿਸਤਾਨੀ ਅਖਬਾਰ ਡਾਨ ਨਿਊਜ਼ ਨਾਲ ਗੱਲਬਾਤ ਵਿਚ ਫੈਸਲ ਐਧੀ ਦੇ ਬੇਟੇ ਸਾਦ ਐਧੀ ਨੇ ਕਿਹਾ ਕਿ ਉਹਨਾਂ ਦੇ ਪਿਤਾ ਜਦੋਂ ਪਿਛਲੇ ਹਫਤੇ ਇਸਲਾਮਾਬਾਦ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਮਿਲ ਕੇ ਘਰ ਪਰਤੇ ਤਾਂ ਉਹਨਾਂ ਦੇ ਅੰਦਰ ਕੋਰੋਨਾ ਦੇ ਲੱਛਣ ਸਨ। ਸਾਦ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਅਤੇ ਹੁਣ ਉਹ ਠੀਕ ਹਨ।

ਉੱਧਰ ਫੈਸਲ ਨੇ ਕਿਹਾ,''ਸ਼ੁਰੂ ਵਿਚ ਮੈਨੂੰ ਬੁਖਾਰ ਸੀ ਅਤੇ ਸਿਰ ਦਰਦ ਕਰ ਰਿਹਾ ਸੀ। ਇਹ ਲੱਛਣ ਪਿਛਲੇ 3 ਦਿਨਾਂ ਤੋਂ ਸਨ। ਇਸ ਸਮੇਂ ਮੇਰੇ ਅੰਦਰ ਕੋਈ ਲੱਛਣ ਨਹੀਂ ਸਨ ਪਰ ਮੇਰੇ ਟੈਸਟ ਦਾ ਨਤੀਜਾ ਪੌਜੀਟਿਵ ਆਇਆ ਹੈ।'' ਇਸ ਤੋਂ ਪਹਿਲਾਂ ਪਿਛਲੇ ਹਫਤੇ ਫੈਸਲ ਨੇ ਕੋਰੋਨਾਵਾਇਰਸ ਨਾਲ ਜੰਗ ਲਈ ਐਧੀ ਫਾਊਂਡੇਸ਼ਨ ਵੱਲੋਂ ਇਮਰਾਨ ਖਾਨ ਨੂੰ 1 ਕਰੋੜ ਰੁਪਏ ਦਾ ਚੈੱਕ ਦਿੱਤਾ ਸੀ। ਇਸ ਦੇ ਬਾਅਦ ਫੈਸਲ ਇਕ ਟੀਵੀ ਪ੍ਰੋਗਰਾਮ ਵਿਚ ਗਏ ਸਨ।
ਪੜ੍ਹੋ ਇਹ ਅਹਿਮ ਖਬਰ- ਪਾਕਿ ਵਿਦੇਸ਼ ਮੰਤਰੀ ਨੇ ਤੋੜਿਆ 'ਸਮਾਜਿਕ ਦੂਰੀ' ਦਾ ਨਿਯਮ, ਥਾਣੇਦਾਰ ਨੂੰ ਧਮਕਾਇਆ (ਵੀਡੀਓ)
ਐਧੀ ਫਾਊਂਡੇਸ਼ਨ ਦਾ ਸਭ ਤੋਂ ਵੱਡਾ ਐਂਬੂਲੈਂਸ ਨੈੱਟਵਰਕ
ਪਾਕਿਸਤਾਨ ਵਿਚ ਐਧੀ ਫਾਊਂਡੇਸ਼ਨ ਸਭ ਤੋਂ ਵੱਡਾ ਐਂਬੂਲੈਂਸ ਦਾ ਨੈੱਟਵਰਕ ਚਲਾਉਂਦਾ ਹੈ। ਕੋਰੋਨਾ ਸੰਕਟ ਦੇ ਵਿਚ ਐਧੀ ਫਾਊਂਡੇਸ਼ਨ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਦਫਨਾਉਣ ਵਿਚ ਮਦਦ ਕਰ ਰਿਹਾ ਹੈ। ਉੱਧਰ ਪਾਕਿਸਤਾਨ ਵਿਚ ਕੋਰੋਨਾਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਦੇਸ਼ ਵਿਚ ਹੁਣ ਤੱਕ ਕੋਰੋਨਾ ਇਨਫੈਕਟਿਡ ਲੋਕਾਂ ਦੀ ਗਿਣਤੀ 9505 ਹੋ ਗਈ ਹੈ। ਪਾਕਿਸਤਾਨ ਵਿਚ ਇਸ ਮਹਾਮਾਰੀ ਨਾਲ ਹੁਣ ਤੱਕ 197 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਟਲੀ ਦੇ ਡਾਕਟਰਾਂ ਨੇ ਸਭ ਤੋਂ ਪਹਿਲਾਂ ਮਿਲੇ ਕੋਰੋਨਾ ਰੋਗੀ ਚੀਨੀ ਜੋੜੇ ਨੂੰ ਕੀਤਾ ਸਿਹਤਮੰਦ
NEXT STORY