ਲਾਹੌਰ (ਬਿਊਰੋ)— ਪੁਲਵਾਮਾ ਅੱਤਵਾਦੀ ਹਮਲੇ ਦੇ ਜ਼ਿੰਮੇਵਾਰ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਅਜ਼ਹਰ ਮਸੂਦ ਸਬੰਧੀ ਕਈ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਕ ਅਫਵਾਹ ਮੁਤਾਬਕ ਮਸੂਦ ਅਜ਼ਹਰ ਭਾਰਤੀ ਹਵਾਈ ਫੌਜ ਦੀ ਬਾਲਾਕੋਟ ਵਿਚ ਕੀਤੀ ਸਰਜੀਕਲ ਸਟ੍ਰਾਈਕ ਵਿਚ ਮਾਰਿਆ ਗਿਆ ਹੈ। ਪਰ ਜੈਸ਼ ਨੇ ਇਸ ਦਾਅਵੇ ਨੂੰ ਖਾਰਿਜ ਕਰ ਦਿੱਤਾ। ਇਸ ਦੌਰਾਨ ਖੁਫੀਆ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮਸੂਦ ਨੂੰ ਪਾਕਿਸਤਾਨੀ ਫੌਜ ਨੇ ਐਤਵਾਰ ਸ਼ਾਮ ਰਾਵਲਪਿੰਡੀ ਦੇ ਹਸਪਤਾਲ ਤੋਂ ਬਹਾਵਲਪੁਰ ਦੇ ਗੋਥ ਗਨੀ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਹੈ।
ਮਸੂਦ ਨੂੰ ਫੌਜ ਦੇ ਹਸਪਤਾਲ ਵਿਚ ਸ਼ਿਫਟ ਕੀਤੇ ਜਾਣ ਦੇ ਥੋੜ੍ਹੀ ਦੇਰ ਬਾਅਦ ਹੀ ਜੈਸ਼ ਨੇ ਇਕ ਬਿਆਨ ਜਾਰੀ ਕਰ ਕੇ ਇਮਰਾਨ ਖਾਨ ਦੀ ਸਰਕਾਰ ਨੂੰ ਜੰਮ ਕੇ ਝਾੜ ਪਾਈ। ਇਸ ਵਿਚ ਕਿਹਾ ਗਿਆ ਕਿ ਭਾਰਤ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਦਬਾਅ ਵਿਚ ਪਾਕਿਸਤਾਨ ਝੁੱਕਦਾ ਜਾ ਰਿਹਾ ਹੈ। ਪਹਿਲਾਂ ਮਿਲੀ ਜਾਣਕਾਰੀ ਮੁਤਾਬਕ ਜੈਸ਼-ਏ-ਮੁਹੰਮਦ ਦੇ ਮੁਖੀ ਦੀ ਤਬੀਅਤ ਕਾਫੀ ਖਰਾਬ ਦੱਸੀ ਗਈ ਸੀ। ਜਾਣਕਾਰੀ ਮੁਤਾਬਕ ਉਸ ਦੀ ਕਿਡਨੀ ਬੇਕਾਰ ਹੋ ਗਈ ਹੈ ਅਤੇ ਪਾਕਿਸਤਾਨੀ ਫੌਜ ਦੇ ਰਾਵਲਪਿੰਡੀ ਸਥਿਤ ਹਸਪਤਾਲ ਵਿਚ ਉਸ ਦਾ ਡਾਇਲਿਸਿਸ ਹੋ ਰਿਹਾ ਸੀ।
ਬੀਤੇ ਹਫਤੇ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਮੰਨਿਆ ਸੀ ਕਿ ਮਸੂਦ ਪਾਕਿਸਤਾਨ ਵਿਚ ਹੈ ਅਤੇ ਸਖਤ ਬੀਮਾਰ ਹੈ। ਉਸ ਦੀ ਹਾਲਤ ਇੰਨੀ ਖਰਾਬ ਹੈ ਕਿ ਉਹ ਖੁਦ ਘਰੋਂ ਬਾਹਰ ਨਹੀਂ ਨਿਕਲ ਸਕਦਾ। ਇੱਥੇ ਦੱਸਣ ਯੋਗ ਹੈ ਕਿ ਐਤਵਾਰ ਨੂੰ ਹੀ ਜੈਸ਼ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਮਸੂਦ ਜਿਉਂਦਾ ਹੈ ਅਤੇ ਪੂਰੀ ਤਰ੍ਹਾਂ ਸਿਹਤਮੰਦ ਹੈ। ਜੈਸ਼ ਨੇ ਇਹ ਵੀ ਸਵੀਕਾਰ ਕੀਤਾ ਸੀ ਕਿ ਭਾਰਤੀ ਹਵਾਈ ਫੌਜ ਨੇ ਬਾਲਾਕੋਟ ਵਿਚ ਉਸ ਦੇ ਟਰੇਨਿੰਗ ਕੈਂਪ 'ਤੇ ਹਮਲਾ ਕੀਤਾ ਸੀ ਪਰ ਉੱਥੇ ਕੋਈ ਨੁਕਸਾਨ ਨਹੀਂ ਹੋਇਆ।
ISIS 'ਚ ਸ਼ਾਮਲ ਹੋਇਆ ਨਿਊਜ਼ੀਲੈਂਡ ਦਾ ਨਾਗਰਿਕ ਚਾਹੁੰਦਾ ਹੈ ਘਰ ਵਾਪਸੀ
NEXT STORY