ਵੈਲਿੰਗਟਨ (ਭਾਸ਼ਾ)— ਇਸਲਾਮਿਕ ਸਟੇਟ ਵਿਚ ਸ਼ਾਮਲ ਹੋਇਆ ਨਿਊਜ਼ੀਲੈਂਡ ਦਾ ਇਕ ਵਿਅਕਤੀ ਸੀਰੀਆ ਵਿਚ ਗ੍ਰਿਫਤਾਰ ਹੋ ਚੁੱਕਾ ਹੈ। ਮਾਰਕ ਟੇਲਰ ਨਾਮ ਦੇ ਵਿਅਕਤੀ ਨੇ 'ਆਸਟ੍ਰੇਲੀਆ ਬ੍ਰਾਡਕਾਸਟਿੰਗ ਕਾਰਪੋਰੇਸ਼ਨਜ਼' ਨੂੰ ਦੱਸਿਆ ਕਿ ਉਸ ਨੂੰ ਆਪਣੇ ਫੈਸਲੇ 'ਤੇ ਪਛਤਾਵਾ ਹੈ, ਉਹ ਗੁਲਾਮੀ ਦੀ ਜ਼ਿੰਦਗੀ ਨਹੀਂ ਜੀਅ ਸਕਦਾ ਅਤੇ ਘਰ ਵਾਪਸ ਆਉਣਾ ਚਾਹੁੰਦਾ ਹੈ। ਮਾਰਕ ਟੇਲਰ ਉਨ੍ਹਾਂ 6 ਲੋਕਾਂ ਵਿਚੋਂ ਇਕ ਹੈ ਜਿਹੜੇ ਸਾਲ 2014 ਵਿਚ ਅੱਤਵਾਦੀ ਸੰਗਠਨ ਵਿਚ ਸ਼ਾਮਲ ਹੋ ਗਏ ਸਨ।
ਟੇਲਰ ਨੇ ਇਕ ਸਮਾਚਾਰ ਏਜੰਸੀ ਨੂੰ ਕਿਹਾ ਕਿ 5 ਸਾਲ ਤੱਕ ਇਸਲਾਮਿਕ ਸਟੇਟ ਦੇ ਨਾਲ ਕੰਮ ਕਰਨ ਦੇ ਬਾਅਦ ਉਹ ਦਸੰਬਰ ਵਿਚ ਉੱਥੋਂ ਭੱਜ ਗਿਆ। ਫਿਰ ਉਸ ਨੇ ਕੁਰਦਿਸ਼ ਬਲਾਂ ਨੂੰ ਆਤਮ ਸਮਰਪਣ ਕਰ ਦਿੱਤਾ ਕਿਉਂਕਿ ਉਸ ਦੀ ਜ਼ਿੰਦਗੀ ਅਸਹਿ ਹੋ ਗਈ ਸੀ। ਉਸ ਨੇ ਕਿਹਾ ਕਿ ਉੱਥੇ ਨਾ ਭੋਜਨ ਸੀ, ਨਾ ਪੈਸਾ ਅਤੇ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਾਲੀਆਂ ਜ਼ਰੂਰੀ ਚੀਜ਼ਾਂ ਵੀ ਨਹੀਂ ਸਨ।
ਆਸਟ੍ਰੇਲੀਆ ਨੇ 70 ਸਾਲ ਪੁਰਾਣੀ ਡੀਜ਼ਲ ਟਰੇਨ ਨੂੰ ਸੋਲਰ 'ਚ ਬਦਲਿਆ
NEXT STORY