ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਮੀਠੀ ਸ਼ਹਿਰ ਵਿਚ ਗੁਆਂਢੀ ਦੇਸ਼ ਭਾਰਤ ਦੀ ਤਰ੍ਹਾਂ ਗਾਵਾਂ ਆਜ਼ਾਦ ਘੁੰਮਦੀਆਂ ਹਨ। ਹਿੰਦੂਆਂ ਵਿਚ ਗਾਂ ਨੂੰ ਪਵਿੱਤਰ ਮੰਨਿਆ ਜਾਣ ਕਾਰਨ ਲੋਕ ਇਸ ਰੂੜ੍ਹੀਵਾਦੀ ਦੇਸ਼ ਵਿਚ ਗਾਂ ਪ੍ਰਤੀ ਧਾਰਮਿਕ ਸਹਿਣਸ਼ੀਲਤਾ ਦਰਸਾਉਂਦੇ ਹਨ। ਸਿੰਧ ਸੂਬੇ ਦੇ ਇਸ ਸ਼ਹਿਰ ਦੇ ਨਿਵਾਸੀ 72 ਸਾਲਾ ਪੈਨਸ਼ਨਰ ਸ਼ਾਮ ਦਾਸ ਨੇ ਕਿਹਾ,''ਇੱਥੇ ਮੁਸਲਮਾਨ ਹਿੰਦੂਆਂ ਦੇ ਵਿਸ਼ਵਾਸ ਦਾ ਸਨਮਾਨ ਕਰਦੇ ਹਨ। ਉਹ ਗਾਵਾਂ ਦਾ ਕਤਲ ਨਹੀਂ ਕਰਦੇ ਜਾਂ ਜੇ ਕਰਦੇ ਵੀ ਹਨ ਤਾਂ ਦੂਰ-ਦੁਰਾਡੇ ਇਲਾਕਿਆਂ ਵਿਚ ਪਰ ਹਿੰਦੂਆਂ ਦੇ ਘਰਾਂ ਦੇ ਆਲੇ-ਦੁਆਲੇ ਨਹੀਂ।'' ਬਾਕੀ ਪਾਕਿਸਤਾਨ ਦੇ ਉਲਟ ਮੀਠੀ ਵਿਚ ਗਾਵਾਂ ਆਰਾਮ ਨਾਲ ਰਹਿੰਦੀਆਂ ਹਨ। ਉਹ ਆਪਣੀ ਮਰਜ਼ੀ ਮੁਤਾਬਕ ਕਿਤੇ ਵੀ ਘੁੰਮਦੀਆਂ ਹਨ।
ਕਈ ਵਾਰ ਗਾਵਾਂ ਸੜਕਾਂ 'ਤੇ ਹੀ ਸੌਂ ਜਾਂਦੀਆਂ ਹਨ। ਕਈ ਵਾਰ ਮੋਟਰਸਾਈਕਲ ਅਤੇ ਹੋਰ ਗੱਡੀਆਂ ਨੂੰ ਪਸ਼ੂਆਂ ਵਿਚੋਂ ਹੋ ਕੇ ਲੰਘਣਾ ਪੈਂਦਾ ਹੈ। ਕਈ ਜਗ੍ਹਾ ਗਾਵਾਂ ਦੇ ਲੰਘਣ ਤੱਕ ਗੱਡੀਆਂ ਸੜਕ 'ਤੇ ਇੰਤਜ਼ਾਰ ਕਰਦੀਆਂ ਹਨ। ਮੀਠੀ 60 ਹਜ਼ਾਰ ਲੋਕਾਂ ਦਾ ਹਿੰਦੂ ਬਹੁਗਿਣਤੀ ਸ਼ਹਿਰ ਹੈ ਜਦਕਿ ਪੂਰੇ ਪਾਕਿਸਤਾਨ ਵਿਚ ਕਰੀਬ 95 ਫੀਸਦੀ ਮੁਸਲਿਮ ਆਬਾਦੀ ਹੈ। ਸ਼ਹਿਰ ਵਿਚ ਸ਼ਾਨਦਾਰ ਸ਼੍ਰੀ ਕ੍ਰਿਸ਼ਨ ਮੰਦਰ ਵੀ ਹੈ ਜਿਸ ਦੇ ਘੰਟਿਆਂ ਦੀ ਆਵਾਜ਼ ਅਕਸਰ ਮਸਜਿਦਾਂ ਦੀ ਅਜਾਨ ਦੀ ਆਵਾਜ਼ ਵਿਚ ਘੁਲ ਜਾਂਦੀ ਹੈ। ਖਾਸ ਗੱਲ ਇਹ ਹੈ ਕਿ ਸ਼ਹਿਰ ਵਿਚ ਇਕ ਵੀ ਸੁਰੱਖਿਆ ਕਰਮਚਾਰੀ ਤਾਇਨਾਤ ਨਹੀਂ ਹੈ। ਇਸ ਦੇ ਉਲਟ ਮੀਠੀ ਤੋਂ 300 ਕਿਲੋਮੀਟਰ ਦੂਰ ਕਰਾਚੀ ਵਿਚ ਹਿੰਦੂ ਹਥਿਆਰਾਂ ਅਤੇ ਸੁਰੱਖਿਆ ਦੇ ਘੇਰੇ ਵਿਚ ਜਿਉਂਦੇ ਹਨ।
ਕਰਾਚੀ ਦੇ ਇਕ ਹਿੰਦੂ ਪੁਜਾਰੀ ਵਿਜੈ ਕੁਮਾਰ ਗਿਰ ਨੇ ਕਿਹਾ ਕਿ ਸ਼ਹਿਰ ਵਿਚ 360 ਮੰਦਰਾਂ ਵਿਚੋਂ ਸਿਰਫ ਇਕ ਦਰਜਨ ਮੰਦਰ ਹੁਣ ਖੁੱਲ੍ਹੇ ਹਨ। ਉਨ੍ਹਾਂ ਨੇ ਕਿਹਾ,''ਬਾਕੀ ਮੰਦਰ ਬੰਦ ਹੋ ਗਏ ਹਨ ਅਤੇ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਗਿਆ ਹੈ।'' ਪਾਕਿਸਤਾਨ ਦੀ ਮਨੁੱਖੀ ਅਧਿਕਾਰ ਕਮੇਟੀ ਦੇ ਮੈਂਬਰ ਮਾਰਵੀ ਸਰਮਦ ਨੇ ਕਿਹਾ ਕਿ ਪਾਕਿਸਤਾਨ ਵਿਚ ਹਿੰਦੂਆਂ ਨੂੰ ਉਨ੍ਹਾਂ ਦੇ ਧਰਮ ਕਾਰਨ ਭਾਰਤ ਸਮਰਥਿਤ ਮੰਨਿਆ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਹਮੇਸ਼ਾ ਪਾਕਿਸਤਾਨ ਵਿਰੋਧੀ ਹੋਣ ਦੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।
'ਫਟੇਹਾਲ' ਪਾਕਿਸਤਾਨ ਨੇ ਮੰਗੀ IMF ਤੋਂ ਮਦਦ
NEXT STORY