ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਵਿਭਾਗ ਰਾਸ਼ਟਰੀ ਜਵਾਬਦੇਹੀ ਬਿਊਰੋ ਦੇ ਚਾਰ ਅਫਸਰਾਂ ਨੇ ਪਾਕਪਟਨ ਜ਼ਮੀਨ ਵੰਡ ਮਾਮਲੇ ਵਿਚ ਨਵਾਜ਼ ਸ਼ਰੀਫ ਤੋਂ ਕੋਟ ਲਖਪਤ ਜੇਲ ਵਿਚ ਕਰੀਬ ਇਕ ਘੰਟਾ ਪੁੱਛਗਿੱਛ ਕੀਤੀ। ਪਾਕਿਸਤਾਨੀ ਮੀਡੀਆ ਨੇ ਆਪਣੀ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਅਫਸਰਾਂ ਨੇ ਜੇਲ ਦੇ ਇਕ ਕਮਰੇ ਵਿਚ ਸ਼ਰੀਫ ਤੋਂ ਪੁੱਛਗਿੱਛ ਕੀਤੀ। ਅਫਸਰਾਂ ਨੇ ਜ਼ਮੀਨ ਵੰਡ ਨਾਲ ਸਬੰਧਤ ਦਸਤਾਵੇਜ਼ ਸ਼ਰੀਫ ਦੇ ਸਾਹਮਣੇ ਰੱਖਦਿਆਂ ਕਿਹਾ,''ਤੁਸੀਂ ਸ਼ੱਕੀਆਂ ਵਿਚੋਂ ਇਕ ਹੋ।''
ਨਵਾਜ਼ ਸ਼ਰੀਫ ਨੇ ਕਿਹਾ,''ਇਹ ਮਾਮਲਾ 34 ਸਾਲ ਪੁਰਾਣਾ ਹੈ ਅਤੇ ਉਸ ਸਮੇਂ ਦਾ ਹੈ ਜਦੋਂ ਉਹ ਮੁੱਖ ਮੰਤਰੀ ਹੋਇਆ ਕਰਦੇ ਸਨ। ਇਸ ਲਈ ਉਨ੍ਹਾਂ ਨੂੰ ਕੁਝ ਯਾਦ ਨਹੀਂ ਹੈ।'' ਨਵਾਜ਼ ਨੇ ਅੱਗੇ ਕਿਹਾ ,''ਕੇਸ ਦੀਆਂ ਕਾਪੀਆਂ ਦੇ ਦਿਓ, ਦੇਖ ਕੇ ਦੱਸਾਂਗਾ।'' ਸੂਤਰਾਂ ਮੁਤਾਬਕ ਅਫਸਰਾਂ ਨੇ ਪੁੱਛਿਆ ਕਿ ਤੁਹਾਡੇ ਉਸ ਸਮੇਂ ਦੇ ਸਕੱਤਰ ਨੇ ਅਲਾਟਮੈਂਟ ਦੀ ਜਾਣਕਾਰੀ ਮੰਗਵਾਈ ਅਤੇ ਸਿਰਫ 24 ਘੰਟੇ ਵਿਚ ਹੀ ਫੈਸਲਾ ਕਰ ਦਿੱਤਾ। ਇਸ 'ਤੇ ਨਵਾਜ਼ ਨੇ ਕਿਹਾ ਕਿ ਵਿਭਾਗ ਨੇ ਕੇਸ ਬਣਾ ਕੇ ਭੇਜਿਆ ਹੋਵੇਗਾ। ਹੋ ਸਕਦਾ ਹੈ ਕਿ ਸਕੱਤਰ ਨੇ ਜਲਦਬਾਜ਼ੀ ਵਿਚ ਕੰਮ ਕੀਤਾ ਹੋਵੇ, ਇਸ ਬਾਰੇ ਵਿਚ ਉਹੀ ਦੱਸ ਸਕਦਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਉਸ ਸਮੇਂ ਦੇ ਸਕੱਤਰ ਦਾ ਕਹਿਣਾ ਹੈ ਕਿ ਉਸ ਨੇ (ਪੰਜਾਬ ਦੇ) ਉਸ ਸਮੇਂ ਦੇ ਮੁੱਖ ਮੰਤਰੀ (ਨਵਾਜ਼ ਸ਼ਰੀਫ) ਦੇ ਕਹਿਣ 'ਤੇ ਕੰਮ ਕੀਤਾ ਸੀ। ਇਸ 'ਤੇ ਨਵਾਜ਼ ਨੇ ਕਿਹਾ ਕਿ ਇਸ ਬਾਰੇ ਵਿਚ ਉਹ ਕੋਈ ਜਵਾਬ ਨਹੀਂ ਦੇ ਸਕਦੇ। ਉਨ੍ਹਾਂ ਦੀ ਕਾਨੂੰਨੀ ਟੀਮ ਜਵਾਬ ਦੇਵੇਗੀ। ਉਨ੍ਹਾਂ ਨੇ ਜੋ ਕੁਝ ਵੀ ਕੀਤਾ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤਾ। ਇਸ ਮਗਰੋਂ ਜਾਂਚ ਟੀਮ ਵਾਪਸ ਚਲੀ ਗਈ।
ਕੈਨੇਡਾ ਚੋਣਾਂ: ਐੱਨ.ਡੀ.ਪੀ. ਨੇ ਓਨਟਾਰੀਓ ਦੇ ਕੇਨੋਰਾ ਤੋਂ ਐਲਾਨਿਆ ਆਪਣਾ ਉਮੀਦਵਾਰ
NEXT STORY