ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਕਬਜ਼ੇ ਵਾਲ ਕਸ਼ਮੀਰ ਮਤਲਬ ਪੀ.ਓ.ਕੇ. ਦੇ ਸੀਨੀਅਰ ਚੋਣ ਅਧਿਕਾਰੀ ਨੇ ਵੀਰਵਾਰ ਨੂੰ ਵਿਧਾਨਸਭਾ ਚੋਣਾਂ 25 ਜੁਲਾਈ ਨੂੰ ਕਰਾਉਣ ਦੀ ਘੋਸ਼ਣਾ ਕੀਤੀ। ਭਾਵੇਂਕਿ ਕੋਰੋਨਾ ਵਾਇਰਸ ਇਨਫੈਕਸ਼ਨ ਮੁੜ ਤੋਂ ਫੈਲਣ ਦੇ ਖਤਰੇ ਦੇ ਕਾਰਨ ਚੋਣਾਂ ਨੂੰ ਦੋ ਮਹੀਨੇ ਲਈ ਟਾਲਣ ਦੀ ਅਪੀਲ ਕੀਤੀ ਜਾ ਰਹੀ ਸੀ। ਪਿਛਲੇ ਸਾਲ ਪਾਕਿਸਤਾਨ ਨੇ ਗਿਲਗਿਤ-ਬਾਲਟੀਸਤਾਨ ਵਿਚ ਵਿਧਾਨਸਭਾ ਚੋਣਾਂ ਕਰਾਈਆਂ ਸਨ। ਭਾਰਤ ਨੇ ਗਿਲਗਿਤ-ਬਾਲਟੀਸਤਾਨ ਵਿਚ ਚੋਣਾਂ ਕਰਾਉਣ ਦੇ ਫ਼ੈਸਲੇ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਮਿਲਟਰੀ ਕਬਜ਼ੇ ਵਾਲੇ ਖੇਤਰ ਦੀ ਸਥਿਤੀ ਨੂੰ ਬਦਲਣ ਲਈ ਕਿਸੇ ਵੀ ਕਾਰਵਾਈ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।
ਭਾਰਤ ਨੇ ਪਾਕਿਸਤਾਨ ਨੂੰ ਸਪਸ਼ੱਟ ਤੌਰ 'ਤੇ ਦੱਸ ਦਿੱਤਾ ਹੈ ਕਿ ਗਿਲਗਿਤ ਅਤੇ ਬਾਲਟੀਸਤਾਨ ਖੇਤਰਾਂ ਸਮੇਤ ਜੰਮੂ-ਕਸ਼ਮੀਰ ਅਤੇ ਲੱਦਾਖ ਕੇਂਦਰ ਸ਼ਾਸਿਤ ਖੇਤਰ ਦੇਸ਼ ਦਾ ਅਟੁੱਟ ਅੰਗ ਹੈ। ਮੁੱਖ ਚੋਣ ਕਮਿਸ਼ਨਰ ਨਿਆਂ ਮੂਰਤੀ (ਰਿਟਾਇਰਡ) ਅਬਦੁੱਲ ਰਾਸ਼ਿਦ ਸੁਲੇਹਰੀਆ ਨੇ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੀ ਰਾਜਧਾਨੀ ਮੁਜ਼ੱਫਰਾਬਾਦ ਵਿਚ ਇਕ ਪੱਤਰਕਾਰ ਸੰਮੇਲਨ ਵਿਚ ਚੋਣ ਪ੍ਰੋਗਰਾਮ ਦੀ ਘੋਸ਼ਣਾ ਕੀਤੀ। ਪੀ.ਓ.ਕੇ. ਚੋਣ ਕਮਿਸ਼ਨ ਦੇ ਪ੍ਰਮੁੱਖ ਸੁਲੇਹਰੀਆ ਨੇ ਕਿਹਾ,''ਪੀ.ਓ.ਕੇ. ਦੇ ਲੋਕ 25 ਜੁਲਾਈ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਚੰਗੇ ਸ਼ਾਸਨ ਦੀ ਸਥਾਪਨਾ ਲਈ ਕਰਨਗੇ।'' ਉਹਨਾਂ ਨੇ ਕਿਹਾ ਕਿ ਉਮੀਦਵਾਰ 21 ਜੂਨ ਤੱਕ ਆਪਣੀ ਨਾਮਜ਼ਦਗੀ ਪੱਤਰ ਭਰ ਸਕਦੇ ਹਨ ਅਤੇ ਆਖਰੀ ਸੂਚੀ 3 ਜੁਲਾਈ ਨੂੰ ਜਾਰੀ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਭਾਰਤੀ ਮੂਲ ਦੇ ਸ਼ਖਸ ਨੇ ਬਣਾਇਆ 'ਇੰਟਰਨੈੱਟ ਥਰਮਾਮੀਟਰ', ਸਕੂਲਾਂ 'ਚ ਕਰੇਗਾ ਬੱਚਿਆਂ ਦੀ ਜਾਂਚ
ਏ.ਆਰ.ਵਾਈ. ਨਿਊਜ਼ ਨੇ ਦੱਸਿਆ ਕਿ ਚੋਣਾਂ ਪੀ.ਓ.ਕੇ. ਵਿਚ 33 ਅਤੇ ਕਸ਼ਮੀਰੀ ਪ੍ਰਵਾਸੀਆਂ ਲਈ 12 ਸਮੇਤ ਵਿਧਾਨ ਸਭਾ ਦੇ 45 ਪ੍ਰਤੀਨਿਧੀਆਂ ਨੂੰ ਚੁਣਨ ਲਈ ਹੋਣਗੀਆਂ। ਸੁਲੇਹਰੀਆ ਨੇ ਕਿਹਾ,''ਇਹਨਾਂ ਚੋਣਾਂ ਵਿਚ ਚਾਰ ਚੋਣ ਖੇਤਰ ਵਧਾਏ ਗਏ ਹਨ।'' ਵੋਟਿੰਗ ਦੌਰਾਨ ਨਾਗਰਿਕ ਪ੍ਰਸ਼ਾਸਨ ਨਾਲ ਅਰਧਸੈਨਿਕ ਰੈਂਜਰਾਂ ਅਤੇ ਪੁਲਸ ਨੂੰ ਤਾਇਨਾਤ ਕੀਤਾ ਜਾਵੇਗਾ ਤਾਂ ਜੋ 28 ਲੱਖ ਤੋਂ ਵੱਧ ਯੋਗ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਇਸ ਤੋਂ ਪਹਿਲਾਂ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨ.ਸੀ.ਓ.ਸੀ.) ਨੇ ਕੋਰੋਨਾ ਵਾਇਰਸ ਇਨਫੈਕਸ਼ਨ ਮੁੜ ਫੈਲਣ ਦੇ ਖਤਰੇ ਕਾਰਨ ਪੀ.ਓ.ਕੇ. ਵਿਚ ਚੋਣਾਂ 2 ਮਹੀਨੇ ਲਈ ਮੁਲਤਵੀ ਕਰਨ ਦੀ ਅਪੀਲ ਕੀਤੀ ਸੀ ਪਰ ਇਸ ਨੂੰ ਸਾਰੇ ਵਿਰੋਧੀ ਦਲਾਂ ਨੇ ਖਾਰਿਜ ਕਰ ਦਿੱਤਾ ਸੀ। ਪੀ.ਓ.ਕੇ. ਵਿਧਾਨਸਭਾ ਲਈ ਪਿਛਲੀਆਂ ਆਮ ਚੋਣਾਂ ਜੁਲਾਈ 2016 ਵਿਚ ਹੋਈਆਂ ਸਨ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਅਗਵਾਈ ਵਿਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਨੇ ਉਸ ਵਿਚ ਜਿੱਤ ਦਰਜ ਕੀਤੀ ਸੀ।
ਵਿਕਸਿਤ ਦੇਸ਼ ਆਪਣੀ ਜ਼ਿੰਮੇਵਾਰੀ ਸਮਝਦਿਆਂ ਪੂਰੀ ਦੁਨੀਆ ਦੇ ਲੋਕਾਂ ਦਾ ਕਰਨ ਟੀਕਾਕਰਨ : ਜੋਹਨਸਨ
NEXT STORY