ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਵਿਰੁੱਧ ਰਾਜਦ੍ਰੋਹ ਮਾਮਲੇ ਵਿਚ ਇਸਲਾਮਾਬਾਦ ਸਥਿਤ ਇਕ ਵਿਸ਼ੇਸ਼ ਅਦਾਲਤ 17 ਦਸੰਬਰ ਨੂੰ ਫੈਸਲਾ ਸੁਣਾਏਗੀ। ਵੀਰਵਾਰ ਨੂੰ ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਇਸ ਸਬੰਧੀ ਐਲਾਨ ਕੀਤਾ। ਪਿਛਲੇ ਹਫਤੇ, ਵਿਸ਼ੇਸ਼ ਅਦਾਲਤ ਨੇ 76 ਸਾਲਾ ਮੁਸ਼ੱਰਫ ਨੂੰ ਇਸਲਾਮਾਬਾਦ ਹਾਈ ਕੋਰਟ ਵਿਚ ਦੇਸ਼ਧ੍ਰੋਹ ਮਾਮਲੇ ਵਿਚ 5 ਦਸੰਬਰ ਤੱਕ ਬਿਆਨ ਦਰਜ ਕਰਾਉਣ ਦਾ ਆਦੇਸ਼ ਦਿੱਤਾ ਸੀ। ਦੁਬਈ ਵਿਚ ਰਹਿ ਰਹੇ ਮੁਸ਼ੱਰਫ ਅਤੇ ਪਾਕਿਸਤਾਨ ਸਰਕਾਰ ਵੱਲੋਂ ਦਾਇਰ ਪਟੀਸ਼ਨਾਂ 'ਤੇ ਸੁਣਵਾਈ ਦੇ ਬਾਅਦ 28 ਨਵੰਬਰ ਨੂੰ ਫੈਸਲਾ ਜਾਰੀ ਕਰਨ 'ਤੇ ਵਿਸ਼ੇਸ਼ ਅਦਾਲਤ ਨੇ ਰੋਕ ਲਗਾ ਦਿੱਤੀ।
ਜੀਓ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਪੇਸ਼ਾਵਰ ਹਾਈ ਕੋਰਟ ਦੇ ਮੁੱਖ ਜੱਜ ਵਕਾਰ ਅਹਿਮਦ ਸੇਠ ਦੀ ਪ੍ਰਧਾਨਗੀ ਵਿਚ ਵਿਸ਼ੇਸ਼ ਅਦਾਲਤ ਦੀ 3 ਮੈਂਬਰੀ ਬੈਂਚ ਨੇ ਇਹ ਜਾਣਕਾਰੀ ਦਿੱਤੀ। ਇਸਤਗਾਸਾ ਦੀ ਨਵੀਂ ਟੀਮ ਦੇ ਵਕੀਲਾਂ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਮਾਮਲੇ ਦੀ ਤਿਆਰੀ ਲਈ ਵੱਧ ਸਮਾਂ ਚਾਹੀਦਾ ਹੈ। ਨਿਆਂਮੂਰਤੀ ਸੇਠ ਨੇ ਕਿਹਾ ਕਿ ਮੁਲਤਵੀ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਲਿਖਤੀ ਵਿਚ ਇਕ ਆਦੇਸ਼ ਇਹ ਕਹਿੰਦੇ ਹੋਏ ਪੇਸ਼ ਕੀਤਾ ਜਾਣਾ ਚਾਹੀਦਾ ਹੈ ਕਿ ਦਲੀਲਾਂ 17 ਦਸੰਬਰ ਤੱਕ ਪੂਰੀਆਂ ਹੋ ਜਾਣਗੀਆਂ। 17 ਦਸੰਬਰ ਤੱਕ ਕਾਰਵਾਈ ਮੁਅੱਤਲ ਕਰਦਿਆਂ ਨਿਆਂਮੂਰਤੀ ਸੇਠ ਨੇ ਕਿਹਾ ਕਿ ਉਹ ਅਗਲੀ ਸੁਣਵਾਈ ਵਿਚ ਦਲੀਲਾਂ ਸੁਣਨਗੇ ਅਤੇ ਫੈਸਲਾ ਸੁਣਾਉਣਗੇ।
ਸੀਰੀਆ ਵਿਚ ਕਾਰ ਬੰਬ ਧਮਾਕੇ ਵਿਚ 5 ਤੁਰਕੀ ਫੌਜੀਆਂ ਦੀ ਮੌਤ
NEXT STORY