ਇਸਲਾਮਾਬਾਦ (ਬਿਊਰੋ): ਭਾਰਤ ਅਤੇ ਪਾਕਿਸਤਾਨ ਦੇ ਵਿਚ ਕੰਟਰੋਲ ਰੇਖਾ (LoC) 'ਤੇ ਤਣਾਅ ਜਾਰੀ ਹੈ। ਇਸ ਦੌਰਾਨ ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅਚਾਨਕ ਐੱਲ.ਓ.ਸੀ. ਦਾ ਦੌਰਾ ਕੀਤਾ। ਉਹਨਾਂ ਦਾ ਇਹ ਦੌਰਾ ਪਹਿਲਾਂ ਤੋਂ ਤੈਅ ਨਹੀਂ ਸੀ ਅਤੇ ਮੀਡੀਆ ਤੱਕ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਹਨਾਂ ਨੇ ਇੱਥੇ ਸੈਨਿਕਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਦਾ ਹੌਂਸਲਾ ਵਧਾਉਂਦੇ ਹੋਏ ਕਸ਼ਮੀਰ ਦਾ ਵੀ ਜ਼ਿਕਰ ਕੀਤਾ।
ਪਾਕਿਸਤਾਨੀ ਫੋਜ ਮੁਖੀ ਸਭ ਤੋਂ ਪਹਿਲਾਂ ਖੁਰੈਟਾ ਸੈਕਟਰ ਪਹੁੰਚੇ। ਇੱਥੇ ਉਹਨਾਂ ਨੇ ਹਾਲਾਤਾਂ ਦੀ ਜਾਣਕਾਰੀ ਲਈ।ਇਸ ਮਗਰੋਂ ਉਹਨਾਂ ਨੇ ਸੈਨਿਕਾਂ ਨਾਲ ਮੁਲਾਕਾਤ ਕੀਤੀ। ਪਾਕਿਸਤਾਨੀ ਫੋਜ ਦੇ ਮੀਡੀਆ ਵਿੰਗ ਡੀ.ਜੀ. ਆਈ.ਐੱਸ.ਪੀ.ਆਰ. ਨੇ ਇਕ ਬਿਆਨ ਜਾਰੀ ਕਰ ਕੇ ਫੌਜ ਮੁਖੀ ਦੇ ਇਸ ਦੌਰੇ ਦੀ ਜਾਣਕਾਰੀ ਦਿੱਤੀ। ਬਿਆਨ ਦੇ ਮੁਤਾਬਕ ਬਾਜਵਾ ਨੇ ਸੈਨਿਕਾਂ ਨੂੰ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ। ਉਹਨਾਂ ਨੇ ਕਸ਼ਮੀਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਕਸ਼ਮੀਰੀਆਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ।
ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ 'ਚ ਸਭ ਤੋਂ ਪੁਰਾਣੇ ਹਿੰਦੂ ਮੰਦਰ ਦਾ ਪੁਜਾਰੀ ਗ੍ਰਿਫਤਾਰ
ਬਾਜਵਾ ਨੇ ਕਿਹਾ ਕਿ ਦੇਸ਼ ਦੇ ਲਈ ਇਹ ਮੁਸ਼ਕਲਾਂ ਭਰਿਆਂ ਸਮਾਂ ਹੈ ਕਿਉਂਕਿ ਕਈ ਚੁਣੌਤੀਆਂ ਇਕੱਠੀਆਂ ਸਾਹਮਣੇ ਆ ਗਈਆਂ ਹਨ। ਕੁਝ ਬਾਹਰੀ ਤਾਕਤਾਂ ਹਨ ਜੋ ਪਾਕਿਸਤਾਨ ਨੂੰ ਕਮੋਜਰ ਕਰਨ ਦੀ ਸਾਜਿਸ਼ ਰਚ ਰਹੀਆਂ ਹਨ। ਅਜਿਹੇ ਵਿਚ ਫੌਜ ਦੀ ਦੋਹਰੀ ਜ਼ਿੰਮੇਵਾਰੀ ਹੋ ਗਈ ਹੈ । ਉਸ ਨੂੰ ਸਰਹੱਦਾਂ ਦੀ ਸੁਰੱਖਿਆ ਕਰਨ ਦੇ ਨਾਲ ਹੀ ਦੇਸ਼ ਦੇ ਅੰਦਰੂਨੀ ਹਾਲਾਤਾਂ 'ਤੇ ਵੀ ਨਜ਼ਰ ਰੱਖਣੀ ਹੈ। ਜੇਕਰ ਫੌਜ ਦੇ ਸਾਹਮਣੇ ਕੋਈ ਚੁਣੌਤੀ ਆਉਂਦੀ ਹੈ ਤਾਂ ਉਹ ਉਸ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ।
ਅਮਰੀਕਾ ਦੇ ਇਸ ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 5 ਲੱਖ ਤੋਂ ਪਾਰ
NEXT STORY