ਲਾਸ ਏਜੰਲਸ- ਅਮਰੀਕਾ ਦਾ ਕੈਲੀਫੋਰਨੀਆ ਸੂਬਾ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਕੋਰੋਨਾ ਵਾਇਰਸ ਦੇ 5 ਲੱਖ ਤੋਂ ਵੱਧ ਮਾਮਲੇ ਦਰਜ ਹੋਏ ਹਨ।
ਕੈਲੀਫੋਰਨੀਆ ਦੇ ਸਿਹਤ ਵਿਭਾਗ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੂਬੇ ਵਿਚ ਕੋਰੋਨਾ ਦੇ 6,542 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਕੁੱਲ ਪੀੜਤਾਂ ਦੀ ਗਿਣਤੀ ਵਧ ਕੇ 5,00,130 ਹੋ ਗਈ ਹੈ।
ਇਸ ਦੌਰਾਨ ਉੱਥੇ ਕੋਰੋਨਾ ਨਾਲ 219 ਮੌਤਾਂ ਹੋਈਆਂ ਹਨ, ਜਿਸ ਨਾਲ ਕੁੱਲ ਮੌਤਾਂ ਦੀ ਗਿਣਤੀ ਵੱਧ ਕੇ 9,224 ਹੋ ਗਈ ਹੈ। ਕੈਲੀਫੋਰਨੀਆ ਵਿਚ ਪਿਛਲੇ 24 ਘੰਟਿਆਂ ਦੌਰਾਨ 75,546 ਨਮੂਨਿਆਂ ਦੀ ਟੈਸਟਿੰਗ ਕੀਤੀ ਗਈ ਹੈ, ਇਸ ਕਾਰਨ ਕੁੱਲ ਜਾਂਚ ਦੀ ਗਿਣਤੀ ਵੱਧ ਕੇ 78,86,587 ਹੋ ਗਈ ਹੈ।
ਅਮਰੀਕਾ ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਮਾਰ ਝੱਲ ਰਿਹਾ ਹੈ।
ਅਮਰੀਕਾ ਰਚੇਗਾ ਇਤਿਹਾਸ, ਅੱਜ ਸਮੁੰਦਰ 'ਚ ਲੈਂਡ ਹੋਣਗੇ NASA ਦੇ ਪੁਲਾੜ ਯਾਤਰੀ (ਵੀਡੀਓ)
NEXT STORY