ਇਸਲਾਮਾਬਾਦ(ਪੀ.ਟੀ.ਆਈ.)- ਪਾਕਿਸਤਾਨ ਵਿਚ ਕੋਰੋਨਾਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਪਾਕਿਸਤਾਨ ਵਿਚ 280 ਤਾਜ਼ਾ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਦੇਸ਼ ਵਿਚ ਵਾਇਰਸ ਦੇ ਮਾਮਲੇ ਵਧ ਕੇ 4600 ਦੀ ਗਿਣਤੀ ਪਾਰ ਕਰ ਗਏ ਹਨ। ਇਸ ਦੇ ਨਾਲ 66 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਪਾਕਿਸਤਾਨ ਦੇ ਸਿਹਤ ਅਧਿਕਾਰੀਆਂ ਵਲੋਂ ਸ਼ੁੱਕਰਵਾਰ ਨੂੰ ਦਿੱਤੀ ਗਈ ਹੈ।
ਰਾਸ਼ਟਰੀ ਸਿਹਤ ਮੰਤਰਾਲਾ ਨੇ ਆਪਣੇ ਵੈੱਬਸਾਈਟ 'ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ 4 ਲੋਕਾਂ ਦੀ ਮੌਤ ਹੋਈ ਹੈ। ਮੰਤਰਾਲਾ ਮੁਤਾਬਕ ਦੇਸ਼ ਵਿਚ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 66 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ 727 ਅਜਿਹੇ ਮਰੀਜ਼ ਹਨ, ਜੋ ਇਲਾਜ ਤੋਂ ਬਾਅਦ ਆਪਣੇ ਘਰਾਂ ਨੂੰ ਪਰਤ ਗਏ ਹਨ ਤੇ 45 ਲੋਕਾਂ ਦੀ ਹਾਲਤ ਅਜੇ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਮੰਤਰਾਲਾ ਨੇ ਦੱਸਿਆ ਕਿ ਦੇਸ਼ ਦੇ ਪੰਜਾਬ ਸੂਬੇ ਵਿਚ ਕੋਰੋਨਾਵਾਇਰਸ ਦਾ ਸਭ ਤੋਂ ਵਧੇਰੇ ਅਸਰ ਦਿਖਿਆ ਹੈ।
ਵਾਇਰਸ ਦੇ ਪੰਜਾਬ ਵਿਚ 2,270, ਸਿੰਧ ਵਿਚ 1,128, ਖੈਬਰ ਪਖਤੂਨਖਵਾ ਵਿਚ 620, ਬਲੋਚਿਸਤਾਨ ਵਿਚ 219, ਗਿਲਗਿਤ-ਬਾਲਟਿਸਤਾਨ ਵਿਚ 215, ਇਸਲਾਮਾਬਾਦ ਵਿਚ 107 ਤੇ ਮਕਬੂਜਾ ਕਸ਼ਮੀਰ ਵਿਚ 33 ਮਾਮਲੇ ਹੁਣ ਤੱਕ ਦਰਜ ਕੀਤੇ ਗਏ ਹਨ। ਅਧਿਕਾਰਿਤ ਅੰਕੜੇ ਮੁਤਾਬਦ ਦੇਸ਼ ਵਿਚ ਹੁਣ ਤੱਕ 54 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਟੈਸਟ ਕੀਤਾ ਜਾ ਚੁੱਕਿਆ ਹੈ।
ਇਟਲੀ 'ਚ 105 ਡਾਕਟਰ ਤੇ 28 ਨਰਸਾਂ ਦੀ ਮੌਤ, ਸਰਕਾਰ ਨੇ ਵਧਾਈ ਲਾਕਡਾਊਨ ਦੀ ਤਰੀਕ
NEXT STORY