ਇਸਲਾਮਾਬਾਦ- ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ਖਿਲਾਫ ਨਵਾਂ ਕੂੜ ਪ੍ਰਚਾਰ ਕੀਤਾ ਹੈ। ਅਫਗਾਨਿਸਤਾਨ ਵਿਚ ਹਿੰਸਾ ਸਬੰਧੀ ਕੁਰੈਸ਼ੀ ਨੇ ਤਾਲਿਬਾਨ ਨੂੰ ਕਲੀਨਚਿੱਟ ਦਿੱਤੀ ਹੈ ਅਤੇ ਉਸਨੂੰ ਸ਼ਾਂਤੀਦੂਤ ਦੱਸਿਆ ਜਦਕਿ ਉਨ੍ਹਾਂ ਨੇ ਭਾਰਤ ’ਤੇ ਅੱਤਵਾਦ ਫੈਲਾਉਣ ਦੇ ਦੋਸ਼ ਲਗਾਏ ਹਨ। ਇਸ ਤੋਂ ਬਾਅਦ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਨੇਤਾਵਾਂ ਦੇ ਨਿਸ਼ਾਨੇ ’ਤੇ ਆ ਗਏ ਹਨ।
ਇਹ ਖ਼ਬਰ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਕੈਬਨਿਟ ਵਲੋਂ 6ਵੇਂ ਪੇਅ ਕਮਿਸ਼ਨ ਨੂੰ ਮਨਜ਼ੂਰੀ
ਕੁਰੈਸ਼ੀ ਨੇ ਅਫਗਾਨਿਸਤਾਨ ਦੇ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਅਫਗਾਨਿਸਤਾਨ ਵਿਚ ਭਾਰਤ ਦੀ ਮੌਜੂਦਗੀ ’ਤੇ ਵੀ ਸਵਾਲ ਉਠਾਏ। ਅਫਗਾਨਿਸਤਾਨ ਵਿਚ ਹਿੰਸਾ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੁਰੈਸ਼ੀ ਨੇ ਕਿਹਾ ਕਿ ਇਸਦੇ ਲਈ ਕੌਣ ਜ਼ਿੰਮੇਵਾਰ ਹੈ? ਜੇਕਰ ਇਕ ਵਾਰ ਫਿਰ ਤੁਸੀਂ ਇਹ ਅਕਸ ਬਣਾਉਣਾ ਚਾਹੁੰਦੇ ਹੋ ਤਾਂ ਤਾਲਿਬਾਨ ਕਾਰਨ ਹਿੰਸਾ ਜ਼ਿਆਦਾ ਹੈ... ਫਿਰ ਇਹ ਅਤਿਕਥਨੀ ਹੋਵੇਗੀ। ਮੈਂ ਕਿਉਂ ਇੰਝ ਕਹਾਂ? ਕੀ ਇਥੇ ਅਜਿਹੇ ਤੱਤ ਨਹੀਂ ਹਨ ਜੋ ਸਭ ਕੁਝ ਵਿਗਾੜ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ- WTC Final : ਨਿਰਾਸ਼ ਹੋਈ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ, ਇਹ ਹੈ ਵਜ੍ਹਾ
ਸ਼ਾਹ ਮਹਿਮਦ ਕੁਰੈਸ਼ੀ ਨੇ ਕਾਬੁਲ ਵਿਚ ਭਾਰਤ ਦੀ ਮੌਜੂਦਗੀ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਤਰਕ ਦਿੱਤਾ ਕਿ ਭਾਰਤ ਅਤੇ ਅਫਗਾਨਿਸਤਾਨ ਕੋਈ ਸਰਹੱਦ ਸਾਂਝੀ ਨਹੀਂ ਕਰਦੇ ਫਿਰ ਵੀ ਇਨ੍ਹਾਂ ਦੋਨਾਂ ਦੇਸ਼ਾਂ ਵਿਚਾਲੇ ਇੰਨੇ ਗੂੜੇ ਸਬੰਧ ਕਿਉਂ ਹਨ। ਕੁਰੈਸ਼ੀ ਇਥੇ ਭੁੱਲ ਗਏ ਕਿ ਪਾਕਿਸਤਾਨ ਭਾਰਤ ਦੇ ਕਸ਼ਮੀਰ ਦੇ ਜਿਸ ਹਿੱਸੇ ’ਤੇ ਨਾਜਾਇਜ਼ ਕਬਜ਼ਾ ਕਰ ਕੇ ਬੈਠਾ ਹੋਇਆ ਹੈ ਉਹ ਹਿੱਸਾ ਅਫਗਾਨਿਸਤਾਨ ਦੇ ਨਾਲ ਸਿੱਧਾ ਜੁੜਿਆ ਹੋਇਆ ਹੈ। ਅਫਗਾਨ ਸਰਕਾਰ ’ਤੇ ਲਾਇਆ ਨਿਸ਼ਾਨਾ ਕੁਰੈਸ਼ੀ ਨੇ ਅਫਗਾਨਿਸਤਾਨ ਸਰਕਾਰ ’ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਕੁਝ ਨੇਤਾ ਅਜਿਹੇ ਵੀ ਹਨ ਜੋ ਦੇਸ਼ ਵਿਚ ਜੰਗ ਦੀ ਸਥਿਤੀ ਤੋਂ ਲਾਭ ਪ੍ਰਾਪਤ ਕਰਦੇ ਹਨ, ਜੋ ਆਪਣੀ ਤਾਕਤ ਨੂੰ ਕਾਇਮ ਰੱਖਣਾ ਚਾਹੁੰਦੇ ਹਨ, ਜੋ ਆਪਣੀ ਨੱਕ ਤੋਂ ਪਰ੍ਹੇ ਨਹੀਂ ਦੇਖ ਰਹੇ ਹਨ ਅਤੇ ਬਸ ਚਾਹੁੰਦੇ ਹਨ ਕਿ ਸੱਤਾ ’ਤੇ ਟਿਕੇ ਰਹੀਏ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਇਟਲੀ ‘ਚ 20 ਜੂਨ ਨੂੰ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਸਮਾਗਮ ਮੌਕੇ ਸੱਜਣਗੀਆਂ ਕੇਸਰੀ ਦਸਤਾਰਾਂ
NEXT STORY