ਚੰਡੀਗੜ੍ਹ (ਸੁਸ਼ੀਲ) : ਵਿਦੇਸ਼ ਭੇਜਣ ਦੇ ਨਾਂ ’ਤੇ ਲੋਕਾਂ ਨਾਲ ਕਰੀਬ 40 ਲੱਖ ਰੁਪਏ ਦੀ ਠੱਗੀ ਕਰਕੇ ਇਮੀਗ੍ਰੇਸ਼ਨ ਕੰਪਨੀ ਤੇ ਇਸ ਦੇ ਏਜੰਟ ਦਫ਼ਤਰ ਬੰਦ ਕਰਕੇ ਫਰਾਰ ਹੋ ਗਏ। ਸਹਾਰਨਪੁਰ ਵਾਸੀ ਪੂਰਨ ਸਿੰਘ ਦੀ ਸ਼ਿਕਾਇਤ ’ਤੇ ਇੰਡਸਟਰੀਅਲ ਏਰੀਆ ਫੇਜ਼-1 ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਮੁਤਾਬਕ ਮੋਨੂੰ ਕੁਮਾਰ, ਵਿਸ਼ੇਸ਼ ਕੁਮਾਰ, ਗੁਰਦੀਪ ਤੇ ਜਗਦੀਪ ਕੌਰ ਨੂੰ ਵਿਦੇਸ਼ ਭੇਜਣ ਲਈ ਏਜੰਟਾਂ ਨੇ ਨੌਕਰੀ ਦਾ ਝਾਂਸਾ ਦੇ ਕੇ ਵੱਖ-ਵੱਖ ਮਿਤੀਆਂ ’ਤੇ ਵੱਡੀ ਰਕਮ ਵਸੂਲੀ।
18 ਫਰਵਰੀ 2025 ਨੂੰ ਗੁਰਦੀਪ ਤੋਂ 8 ਲੱਖ 50 ਹਜ਼ਾਰ ਤੇ 19 ਫਰਵਰੀ ਨੂੰ ਵਿਸ਼ੇਸ਼ ਕੁਮਾਰ ਤੋਂ 9 ਲੱਖ 50 ਹਜ਼ਾਰ ਰੁਪਏ ਲਏ ਗਏ, ਜਦੋਂ ਕਿ ਟਿਕਟ ਤੇ ਹੋਰ ਖਰਚਿਆਂ ਦੇ ਨਾਂ ’ਤੇ ਇਕ ਲੱਖ ਰੁਪਏ ਆਨਲਾਈਨ ਵੀ ਜਮ੍ਹਾਂ ਕਰਵਾਏ ਗਏ। ਪੀੜਤਾਂ ਦਾ ਦੋਸ਼ ਹੈ ਕਿ ਹੁਣ ਦਫ਼ਤਰ ਬੰਦ ਹੈ ਤੇ ਏਜੰਟਾਂ ਨਾਲ ਸੰਪਰਕ ਨਹੀਂ ਹੋ ਰਿਹਾ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗਰਾਓਂ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਨਸ਼ੇ ਦੀ ਓਵਰਡੋਜ਼ ਦਾ ਖ਼ਦਸ਼ਾ
NEXT STORY