ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਦੇਸ਼ ਦੇ ਸ਼ਕਤੀਸ਼ਾਲੀ ਫੌਜੀ ਅਦਾਰੇ ਉਨ੍ਹਾਂ ਨੂੰ ਦੇਸ਼ਧ੍ਰੋਹ ਦੇ ਦੋਸ਼ 'ਚ ਅਗਲੇ 10 ਸਾਲਾਂ ਤੱਕ ਜੇਲ੍ਹ 'ਚ ਰੱਖਣ ਦੀ ਯੋਜਨਾ ਬਣਾ ਰਹੇ ਹਨ। ਖਾਨ ਨੇ ਆਪਣੇ ਖੂਨ ਦੀ ਆਖਰੀ ਬੂੰਦ ਤੱਕ "ਅਪਰਾਧੀਆਂ ਦੇ ਗਿਰੋਹ" ਖ਼ਿਲਾਫ਼ ਲੜਨ ਦੀ ਸਹੁੰ ਖਾਧੀ। ਖਾਨ ਦੇ ਪਿਛਲੇ ਹਫ਼ਤੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਭੜਕੀ ਹਿੰਸਾ 'ਚ ਇੱਥੇ 'ਕੋਰ ਕਮਾਂਡਰ ਹਾਊਸ' ਨੂੰ ਸਾੜਨ ਅਤੇ ਹਿੰਸਾ ਦੀਆਂ ਹੋਰ ਘਟਨਾਵਾਂ ਦੇ ਮਾਮਲੇ 'ਚ ਉਨ੍ਹਾਂ ਖ਼ਿਲਾਫ਼ ਦਰਜ ਮਾਮਲਿਆਂ ਦੇ ਸਬੰਧ 'ਚ ਲਾਹੌਰ ਹਾਈ ਕੋਰਟ 'ਚ ਪੇਸ਼ ਹੋਣ ਦੀ ਸੰਭਾਵਨਾ ਹੈ।
ਇਸਲਾਮਾਬਾਦ ਹਾਈ ਕੋਰਟ (ਆਈਐਚਸੀ) ਨੇ 70 ਸਾਲਾ ਖਾਨ ਨੂੰ ਜ਼ਮਾਨਤ ਦੇ ਦਿੱਤੀ ਅਤੇ ਅਧਿਕਾਰੀਆਂ ਨੂੰ 9 ਮਈ ਤੋਂ ਬਾਅਦ ਦਰਜ ਕੀਤੇ ਗਏ ਸਾਰੇ ਮਾਮਲਿਆਂ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਰੋਕ ਦਿੱਤਾ ਅਤੇ ਉਸ ਨੂੰ ਹੋਰ ਰਾਹਤ ਲਈ 15 ਮਈ ਨੂੰ ਲਾਹੌਰ ਹਾਈ ਕੋਰਟ ਵਿੱਚ ਪਹੁੰਚ ਕਰਨ ਲਈ ਕਿਹਾ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਨੇ ਸੋਮਵਾਰ ਤੜਕੇ ਟਵੀਟਾਂ ਦੀ ਲੜੀ ਵਿੱਚ ਕਿਹਾ,“ਤਾਂ ਹੁਣ ਲੰਡਨ ਦੀ ਪੂਰੀ ਯੋਜਨਾ ਸਾਹਮਣੇ ਆ ਗਈ ਹੈ। ਜਦੋਂ ਮੈਂ ਜੇਲ੍ਹ ਵਿੱਚ ਸੀ, ਉਦੋਂ ਹੋਈ ਹਿੰਸਾ ਦੇ ਬਹਾਨੇ ਉਨ੍ਹਾਂ ਨੇ ਜੱਜ, ਜਿਊਰੀ ਅਤੇ ਫਾਂਸੀ ਦੀ ਭੂਮਿਕਾ ਨਿਭਾਈ। ਹੁਣ ਬੁਸ਼ਰਾ ਬੇਗਮ (ਖਾਨ ਦੀ ਪਤਨੀ) ਨੂੰ ਜੇਲ੍ਹ ਵਿੱਚ ਬੰਦ ਕਰਕੇ ਮੈਨੂੰ ਜ਼ਲੀਲ ਕਰਨ ਅਤੇ ਦੇਸ਼-ਧ੍ਰੋਹ ਦੇ ਕਾਨੂੰਨ ਦੀ ਵਰਤੋਂ ਅਗਲੇ 10 ਸਾਲਾਂ ਲਈ ਮੈਨੂੰ ਜੇਲ੍ਹ ਵਿੱਚ ਰੱਖਣ ਦੀ ਯੋਜਨਾ ਹੈ। ਇਹ ਟਵੀਟ ਖਾਨ ਦੀ ਲਾਹੌਰ ਸਥਿਤ ਰਿਹਾਇਸ਼ 'ਤੇ ਪੀਟੀਆਈ ਨੇਤਾਵਾਂ ਦੀ ਬੈਠਕ ਦੇ ਬਾਅਦ ਆਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੇ 78 ਸਾਲਾ ਅਮਰੀਕੀ ਵਿਅਕਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
ਖਾਨ 100 ਤੋਂ ਵੱਧ ਮਾਮਲਿਆਂ 'ਚ ਜ਼ਮਾਨਤ 'ਤੇ ਬਾਹਰ ਹਨ। ਖਾਨ ਨੇ ਕਿਹਾ ਕਿ ''ਉਨ੍ਹਾਂ ਨੇ ਜਾਣਬੁੱਝ ਕੇ ਲੋਕਾਂ ਦੇ ਮਨਾਂ 'ਚ ਡਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਕੱਲ੍ਹ ਜਦੋਂ ਉਹ ਮੈਨੂੰ ਗ੍ਰਿਫਤਾਰ ਕਰਨ ਲਈ ਆਉਣ ਤਾਂ ਲੋਕ ਬਾਹਰ ਨਾ ਆਉਣ। ਕੱਲ੍ਹ ਉਹ ਫਿਰ ਤੋਂ ਇੰਟਰਨੈੱਟ ਸੇਵਾ ਮੁਅੱਤਲ ਕਰ ਦੇਣਗੇ ਅਤੇ ਸੋਸ਼ਲ ਮੀਡੀਆ (ਜੋ ਕਿ ਅੰਸ਼ਕ ਤੌਰ 'ਤੇ ਖੁੱਲ੍ਹਾ ਹੈ) 'ਤੇ ਪਾਬੰਦੀ ਲਗਾਉਣਗੇ। ਪੰਜਾਬ ਪੁਲਸ ਦੇ ਇੰਸਪੈਕਟਰ ਜਨਰਲ ਡਾਕਟਰ ਉਸਮਾਨ ਅਨਵਰ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਭੜਕੀ ਹਿੰਸਾ ਵਿੱਚ ਸ਼ਾਮਲ ਹੋਣ ਲਈ ਪੰਜਾਬ ਸੂਬੇ ਵਿੱਚ 3,500 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਅੱਤਵਾਦ ਵਿਰੋਧੀ ਅਦਾਲਤਾਂ ਦਾ ਸਾਹਮਣਾ ਕਰਨਾ ਪਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਨੇ 78 ਸਾਲਾ ਅਮਰੀਕੀ ਵਿਅਕਤੀ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
NEXT STORY