ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਸਰਕਾਰ ਨੂੰ ਕਿਹਾ ਹੈ ਕਿ ਜੇਲ ਵਿਚ ਬੰਦ ਨਵਾਜ਼ ਸ਼ਰੀਫ ਦੀ ਕੋਠਰੀ ਵਿਚੋਂ ਏ.ਸੀ. ਨਾ ਹਟਵਾਇਆ ਜਾਵੇ ਕਿਉਂਕਿ ਇਹ ਡਾਕਟਰਾਂ ਦੀ ਸਿਫਾਰਿਸ਼ ਦੀ ਉਲੰਘਣਾ ਹੋਵੇਗੀ ਅਤੇ ਪਹਿਲਾਂ ਤੋਂ ਹੀ ਕਮਜ਼ੋਰ ਪ੍ਰਧਾਨ ਮੰਤਰੀ ਦੀ ਸਿਹਤ 'ਤੇ ਹੋਰ ਬੁਰਾ ਪ੍ਰਭਾਵ ਪਵੇਗਾ। 69 ਸਾਲਾ ਸ਼ਰੀਫ ਦਸੰਬਰ 2018 ਤੋਂ ਲਾਹੌਰ ਦੀ ਕੋਟ ਲਖਪਤ ਜੇਲ ਵਿਚ 7 ਸਾਲ ਦੀ ਸਜ਼ਾ ਕੱਟ ਰਹੇ ਹਨ।
ਅਮਰੀਕਾ ਵਿਚ ਪਿਛਲੇ ਹਫਤੇ ਪਾਕਿਸਤਾਨੀ ਭਾਈਚਾਰੇ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ,''ਮੈਂ ਵਾਪਸ ਜਾਵਾਂਗਾ ਅਤੇ ਇਹ ਯਕੀਨੀ ਕਰਾਂਗਾ ਕਿ ਸ਼ਰੀਫ ਨੂੰ ਕੋਈ ਏ.ਸੀ. ਜਾਂ ਟੀ.ਵੀ. ਨਾ ਮਿਲੇ। ਮੈਨੂੰ ਪਤਾ ਹੈ ਕਿ ਮਰਿਅਮ ਬੀਬੀ (ਸ਼ਰੀਫ ਦੀ ਬੇਟੀ) ਕੁਝ ਸ਼ੋਰ ਮਚਾਏਗੀ ਪਰ ਮੈਂ ਉਨ੍ਹਾਂ ਨੂੰ ਕਹਾਂਗਾ ਕਿ ਰੁਪਏ ਵਾਪਸ ਕਰ ਦਿਓ। ਇਹ ਬਹੁਤ ਆਸਾਨ ਹੈ।''
ਇਕ ਅੰਗਰੇਜ਼ੀ ਅਖਬਾਰ ਮੁਤਾਬਕ ਮੁੱਖ ਸਕੱਤਰ ਨੂੰ ਸ਼ਨੀਵਾਰ ਨੂੰ ਲਿਖੀ ਚਿਠੀ ਵਿਚ ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਨੇ ਕਿਹਾ ਕਿ 3 ਵਾਰ ਪ੍ਰਧਾਨ ਮੰਤਰੀ ਰਹੇ ਸ਼ਰੀਫ ਦੀ ਜਾਨ ਖਤਰੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਪੰਜਾਬ ਸਰਕਾਰ ਦੇ ਇੰਸਪੈਕਟਰ ਜਨਰਲ ਨੂੰ ਸ਼ਰੀਫ ਦੀ ਕੋਠਰੀ ਵਿਚੋਂ ਏ.ਸੀ. ਹਟਾਉਣ ਲਈ ਕਿਹਾ ਗਿਆ ਹੈ।
ਪਾਕਿ : ਨਵਾਜ਼ ਸ਼ਰੀਫ ਦੇ ਸਲਾਹਕਾਰ ਇਰਫਾਨ ਨੂੰ ਮਿਲੀ ਜ਼ਮਾਨਤ
NEXT STORY