ਪੇਸ਼ਾਵਰ- ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਅੱਤਵਾਦੀਆਂ ਨੇ ਇਕ ਸਥਾਨਕ 'ਪੀਸ ਕਮੇਟੀ' ਦੇ ਦਫ਼ਤਰ 'ਤੇ ਹਮਲਾ ਕਰ ਕੇ 7 ਮੈਂਬਰਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਵੀਰਵਾਰ ਦੇਰ ਰਾਤ ਬਨੂੰ ਜ਼ਿਲ੍ਹੇ ਦੇ ਦਾਰਾ ਦਰਿਜ ਇਲਾਕੇ 'ਚ ਕਮੇਟੀ ਦੇ ਦਫ਼ਤਰ 'ਤੇ ਹਮਲਾ ਕੀਤਾ ਅਤੇ ਪੀਸ ਕਮੇਟੀ ਦੇ ਮੁਖੀ ਕਾਰੀ ਜਲੀਲ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ।
ਅਧਿਕਾਰੀਆਂ ਨੇ ਦੱਸਿਆ ਕਿ ਹਮਲੇ 'ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਪੁਲਸ ਨੇ ਕਿਹਾ ਕਿ ਹਮਲਾਵਰਾਂ ਨੇ ਦੇਰ ਰਾਤ ਹੋਏ ਹਮਲੇ ਦੌਰਾਨ ਆਧੁਨਿਕ ਹਥਿਆਰਾਂ ਦਾ ਇਸਤੇਮਾਲ ਕੀਤਾ। ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਅਜੇ ਤੱਕ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ : ਵਾਰ–ਵਾਰ ਹੱਥ ਧੋਣਾ ਸਿਰਫ਼ ਆਦਤ ਨਹੀਂ, ਹੋ ਸਕਦੈ ਇਸ ਬੀਮਾਰੀ ਦਾ ਸੰਕੇਤ!
ਲਹਿੰਦੇ ਪੰਜਾਬ 'ਚ ਛਾਈ ਜ਼ਹਿਰੀਲੇ ਧੂੰਏਂ ਦੀ ਸੰਘਣੀ ਪਰਤ, ਬਹਾਵਲਪੁਰ 'ਚ AQI 469 ਤੋਂ ਪਾਰ
NEXT STORY