ਪੇਸ਼ਾਵਰ (ਭਾਸ਼ਾ)- ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਕੁਰੱਮ ਜ਼ਿਲ੍ਹੇ ਵਿਚ ਹਿੰਸਕ ਝੜਪਾਂ ਵਿਚ ਸ਼ਾਮਲ ਕਬੀਲਿਆਂ ਨੇ ਇਕ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ, ਜਿਸ ਤੋਂ ਬਾਅਦ ਹਿੰਸਾ ਰੁਕ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਤਕਰੀਬਨ ਇੱਕ ਹਫ਼ਤੇ ਤੋਂ ਜਾਰੀ ਹਿੰਸਕ ਝੜਪਾਂ ਵਿੱਚ 50 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 225 ਤੋਂ ਵੱਧ ਜ਼ਖ਼ਮੀ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਜਿਰਗਾ (ਸਥਾਨਕ ਪੰਚਾਇਤ) ਦੇ ਨੇਤਾਵਾਂ ਦੇ ਦਖਲ ਤੋਂ ਬਾਅਦ ਵੀਰਵਾਰ ਨੂੰ ਸ਼ਾਂਤੀ ਸਮਝੌਤਾ ਹੋਇਆ।
ਪੜ੍ਹੋ ਇਹ ਅਹਿਮ ਖ਼ਬਰ-ਪੰਨੂ ਹੱਤਿਆ ਸਾਜਿਸ਼ ਮਾਮਲਾ : ਅਮਰੀਕਾ ਨੂੰ ਭਾਰਤ ਤੋਂ ਜਲਦ ਜਵਾਬਦੇਹੀ ਦੀ ਉਮੀਦ
ਡਿਪਟੀ ਕਮਿਸ਼ਨਰ ਜਾਵੇਦ ਉੱਲਾ ਮਹਿਸੂਦ ਨੇ ਦੱਸਿਆ ਕਿ ਸ਼ਾਂਤੀ ਸਮਝੌਤੇ ਤੋਂ ਬਾਅਦ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਖੈਬਰ ਪਖਤੂਨਖਵਾ ਸੂਬੇ ਦੇ ਕੁਰੱਮ ਜ਼ਿਲੇ 'ਚ ਝੜਪਾਂ ਰੁਕ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੁਰੱਮ ਜ਼ਿਲੇ ਵਿਚ ਲੜ ਰਹੇ ਸ਼ੀਆ ਅਤੇ ਸੁੰਨੀ ਧੜਿਆਂ ਵਿਚਾਲੇ ਦੋ ਵੱਖ-ਵੱਖ ਜਿਰਗਾ ਮੀਟਿੰਗਾਂ ਵਿਚ ਸ਼ਾਂਤੀ ਸਮਝੌਤਾ ਹੋਇਆ। ਦੋਵਾਂ ਪਾਸਿਆਂ ਦੇ ਪ੍ਰਮੁੱਖ ਲੋਕਾਂ ਨੇ ਸਮਝੌਤੇ 'ਤੇ ਦਸਤਖ਼ਤ ਕੀਤੇ। ਸਮਝੌਤੇ ਤਹਿਤ ਦੋਵੇਂ ਕਬੀਲੇ ਜਨਤਕ ਵਿਵਸਥਾ ਬਣਾਈ ਰੱਖਣ ਵਿੱਚ ਸਰਕਾਰ ਨਾਲ ਸਹਿਯੋਗ ਕਰਨ ਲਈ ਸਹਿਮਤ ਹੋਏ। ਸਮਝੌਤੇ ਮੁਤਾਬਕ ਸ਼ਾਂਤੀ ਸਮਝੌਤੇ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਧਿਰ ਨੂੰ 12 ਕਰੋੜ ਰੁਪਏ ਤੱਕ ਦਾ ਜੁਰਮਾਨਾ ਭਰਨਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਾਸਾ ਕੋਲ ਬਚੇ ਸਿਰਫ 19 ਦਿਨ! ਸੁਨੀਤਾ ਵਿਲੀਅਮਸ ਦੀ ਵਾਪਸੀ 'ਚ ਨਵੀਂ ਮੁਸ਼ਕਲ
NEXT STORY