ਇਸਲਾਮਾਬਾਦ-ਮੀਡੀਆ ਸੁਤੰਤਰਾ ਦੇ ਲਿਹਾਜ਼ ਨਾਲ ਪਾਕਿਸਤਾਨ ਦੁਨੀਆ ਦੇ ਬਦਤਰ ਦੇਸ਼ਾਂ 'ਚੋਂ ਇਕ ਹੈ। ਇਹ ਦਾਅਵਾ ਕੀਤਾ ਹੈ ਇੰਟਰਨੈੱਟ ਦੀ ਸਸੰਥਾ ਦੀ ਰਿਪੋਰਟ 'ਚ ਅਤੇ ਸੀਨੀਅਰ ਪੱਤਰਕਾਰ ਮਜ਼ਹਰ ਅੱਬਾਸ ਨੇ। ਅੱਬਾਸ ਦਾ ਕਹਿਣਾ ਹੈ ਕਿ ਸੁਤੰਤਰਾ ਪੱਤਰਕਾਰਤਾ ਲਈ ਪਾਕਿਸਾਤਨ ਇਕ ਮੁਸ਼ਕਲ ਦੇਸ਼ ਹੈ ਕਿਉਂਕਿ ਹੁਣ ਤੱਕ ਲਗਭਗ 125 ਮੀਡੀਆ ਮੁਲਾਜ਼ਮ ਡਿਊਟੀ ਦੌਰਾਨ ਆਪਣੀ ਜਾਨ ਗੁਆ ਚੁੱਕੇ ਹਨ। ਅੱਬਾਸ ਪਾਕਿਸਤਾਨ ਦੇ ਕਲਾ ਪ੍ਰੀਸ਼ਦ 'ਚ ਮੌਜੂਦਾ ਸਮੇਂ 'ਚ ਚੱਲ ਰਹੇ ਅੰਤਰਰਾਸ਼ਟਰੀ ਉਰਦੂ ਸੰਮੇਲਨ ਦੀ ਤੀਸਰੇ ਦਿਨ ਆਪਣੀ ਕਿਤਾਬ ''ਓਰ ਫਿਰ ਯੂ ਹੁਆ'' ਦੇ ਲਾਂਚ 'ਤੇ ਬੋਲ ਰਹੇ ਸਨ। ਸੈਸ਼ਨ ਦਾ ਸੰਚਾਲਨ ਅੰਜੁਮ ਰਿਜ਼ਵੀ ਨੇ ਕੀਤਾ ਜਿਸ 'ਚ ਸੀਨੀਅਰ ਪੱਤਰਕਾਰ ਸੁਹੈਲ ਵਾਰਾਇਚ ਅਤੇ ਲੇਖਕ ਮਜ਼ਹਰ ਅੱਬਾਸ ਨੇ ਕਿਤਾਬ ਦੇ ਬਾਰੇ 'ਚ ਗੱਲ ਕੀਤੀ।
ਇਹ ਵੀ ਪੜ੍ਹੋ -ਫਰਾਂਸ 'ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 5 ਦੀ ਮੌਤ ਤੇ 1 ਜ਼ਖਮੀ
ਅੱਬਾਸ ਨੇ ਕਿਹਾ ਕਿ ਅਸੀਂ ਪੱਤਰਕਾਰਾਂ ਦੇ ਗਾਇਬ ਹੋਣ ਤੋਂ ਪਹਿਲਾਂ ਅਤੇ ਉਨ੍ਹਾਂ ਦੇ ਪਰਤਣ ਤੋਂ ਬਾਅਦ ਉਨ੍ਹਾਂ ਦੇ ਕੰਮ 'ਚ ਬਹੁਤ ਫਰਕ ਦੇਖ ਚੁੱਕੇ ਹਾਂ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਖੇਤਰ ਦੀ ਰਿਪੋਰਟਿੰਗ ਦੇ ਆਧਾਰ 'ਤੇ ਵਿਸ਼ਲੇਸ਼ਣ ਲੇਖ ਲਿਖੇ ਸਨ। ਕਰਾਚੀ 'ਚ ਜਾਤੀ ਅਤੇ ਫਿਰਕੂ ਦੰਗਿਆਂ ਨੂੰ ਕਵਰ ਕੀਤਾ ਜਿਥੇ ਇਕ ਹੀ ਦਿਨ 'ਚ ਸੈਕੜਾਂ ਲੋਕ ਮਾਰੇ ਗਏ ਸਨ।
ਇਹ ਵੀ ਪੜ੍ਹੋ -ਇਸ ਅਮਰੀਕੀ ਕੰਪਨੀ ਨੇ ਬਣਾਈ ਸੋਲਰ ਐਨਰਜੀ ਵਾਲੀ ਕਾਰ, ਇਕ ਵਾਰ 'ਚ ਤੈਅ ਕਰੇਗੀ 1600 KM ਦਾ ਸਫਰ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਨਵਾਜ਼ ਸ਼ਰੀਫ ਦੀ ਦੇਸ਼ ਦੀ ਵਿਹਾਰਕ ਰਾਜਨੀਤੀ 'ਚ ਵਾਪਸੀ ਨਹੀਂ ਦੇਖੀ ਪਰ ਇਸ ਦਾ ਕ੍ਰੈਡਿਟ PML-N ਨੂੰ ਵੀ ਜਾਂਦਾ ਹੈ ਕਿ ਪਾਰਟੀ ਦਾ ਵੋਟ ਬੈਂਕ ਅਜੇ ਵੀ ਬਰਕਰਾਰ ਹੈ। ਅੱਬਾਸ ਨੇ ਕਿਹਾ ਕਿ ਤਹਿਰੀਕ-ਏ-ਲੇਬੈਕ ਪਾਕਿਤਸਾਨ (ਟੀ.ਐੱਲ.ਪੀ.) ਨੇ ਕਰਾਚੀ 'ਚ ਐੱਮ.ਕਿਉ.ਐੱਮ. ਅਤੇ ਪੰਜਾਬ 'ਚ ਪੀ.ਐੱਮ.ਐੱਲ.-ਐੱਨ. ਦੀਆਂ ਵੋਟਾਂ ਨੂੰ ਵਿਗਾੜ ਦਿੱਤਾ ਸੀ ਅਤੇ ਟੀ.ਐੱਲ.ਪੀ. ਦੇ ਕਾਰਣਾਂ ਦਾ ਧਿਆਨ ਨਾਲ ਵਿਸ਼ਲੇਸ਼ਣ ਕਰਨ ਦੀ ਲੋੜ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਮਿਸ਼ੀਗਨ ਦੇ ਉੱਪਰੀ ਪ੍ਰਾਇਦੀਪ ਖੇਤਰ 'ਚ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ
NEXT STORY