ਇਸਲਾਮਾਬਾਦ - ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ. ਐੱਮ. ਐੱਫ.) ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਲਈ 1.2 ਅਰਬ ਅਮਰੀਕੀ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਾਕਿਸਤਾਨ ਨੂੰ ਹੁਣ ਤੱਕ ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ 8.4 ਅਰਬ ਅਮਰੀਕੀ ਡਾਲਰ ਦੇ 2 ਕਰਜ਼ਾ ਪੈਕੇਜਾਂ ਤੋਂ ਇਲਾਵਾ 4.5 ਅਰਬ ਅਮਰੀਕੀ ਡਾਲਰ ਦਾ ਕਰਜ਼ਾ ਮਿਲ ਚੁੱਕਾ ਹੈ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਨੇ ਦੱਸਿਆ ਕਿ ਇਹ ਰਾਸ਼ੀ ਅਗਲੇ ਹਫ਼ਤੇ ਦੀ ਸ਼ੁਰੂਆਤ ਵਿਚ ਦਿੱਤੀ ਜਾਵੇਗੀ, ਜਿਸ ਨਾਲ ਕੇਂਦਰੀ ਬੈਂਕ ਦਾ ਭੰਡਾਰ 17 ਅਰਬ ਅਮਰੀਕੀ ਡਾਲਰ ਤੋਂ ਵੱਧ ਹੋ ਜਾਵੇਗਾ।
ਸਰਕਾਰ ਵੱਲੋਂ ਵਿੱਤੀ ਅਤੇ ਮੁਦਰਾ ਟੀਚਿਆਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤੇ ਜਾਣ ਤੋਂ ਬਾਅਦ ਆਈ. ਐੱਮ. ਐੱਫ. ਨੇ ਕਰਜ਼ੇ ਲਈ ਮਨਜ਼ੂਰੀ ਦਿੱਤੀ ਹੈ। ਆਈ. ਐੱਮ. ਐੱਫ. ਮਿਸ਼ਨ ਨੇ ਜੁਲਾਈ-ਦਸੰਬਰ 2025 ਦੀ ਮਿਆਦ ਲਈ ਪਾਕਿਸਤਾਨ ਦੀ ਆਰਥਿਕਤਾ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਸੀ।
ਵੈਨਕੂਵਰ 'ਚ ਦਿਖੇਗਾ ਵਿਸ਼ਾਲ 'ਫੁੱਟਬਾਲ', ਫੀਫਾ 2026 ਦੀ ਮੇਜ਼ਬਾਨੀ ਲਈ ‘ਸਾਇੰਸ ਵਰਲਡ’ ਦਾ ਹੋਵੇਗਾ ਕਾਇਆਕਲਪ
NEXT STORY