ਪੇਸ਼ਾਵਰ— ਪੱਛਮੀ-ਉਤਰੀ ਪਾਕਿਸਤਾਨ ਵਿਚ ਨੀਮ ਫੌਜੀ ਬਲ ਦੇ ਜਵਾਨਾਂ ਨੂੰ ਲਿਜਾ ਰਹੇ ਇਕ ਵਾਹਨ 'ਤੇ ਸੋਮਵਾਰ ਨੂੰ ਆਤਮਘਾਤੀ ਹਮਲਾਵਰਾਂ ਨੇ ਹਮਲਾ ਕੀਤਾ, ਜਿਸ ਵਿਚ ਇਕ ਮੇਜਰ ਸਮੇਤ 2 ਜਵਾਨਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਤਹਿਰੀਕ-ਏ-ਤਾਲੀਬਾਨ ਨੇ ਇਸ ਹਮਲੇ ਦੀ ਜ਼ਿੰਮੇਦਾਰੀ ਲਈ ਹੈ।
ਪੁਲਸ ਨੇ ਦੱਸਿਆ ਕਿ ਵਿਸਫੋਟਕਾਂ ਨਾਲ ਲੱਦੀ ਮੋਟਰਸਾਇਕਲ 'ਤੇ ਸਵਾਰ ਹਮਲਾਵਰ ਨੇ ਫਰੰਟੀਅਰ ਕਾਂਸਟੇਬੁਲੇਰੀ (ਐਫ. ਸੀ) ਦੇ ਕਾਫਿਲੇ 'ਤੇ ਪੇਸ਼ਾਵਰ ਦੇ ਹਿਆਤਾਬਾਦ ਖੇਤਰ ਵਿਚ ਟ੍ਰੈਫਿਕ ਸਿਗਨਲ ਦੌਰਾਨ ਹਮਲਾ ਕੀਤਾ। ਇਸ ਹਮਲੇ ਵਿਚ ਇਕ ਮੇਜਰ ਸਮੇਤ 2 ਜਵਾਨਾਂ ਦੀ ਮੌਤ ਹੋ ਗਈ। ਹਿਆਤਾਬਾਦ ਦੇ ਬਾਗ-ਏ-ਨਾਰਨ ਵਿਚ ਹੋਏ ਇਸ ਅਤਮਘਾਤੀ ਵਿਸਫੋਟ ਵਿਚ ਨੇੜਿਓ ਲੰਘ ਰਹੇ ਰਾਹਗੀਰਾਂ ਸਮੇਤ 10 ਲੋਕ ਜ਼ਖਮੀ ਹੋ ਗਏ। ਵਿਸਫੋਟ ਦੇ ਬਾਅਦ ਸੁਰੱਖਿਆ ਬਲਾਂ ਨੇ ਇਸ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਹੈ। ਜ਼ਖਮੀ ਹੋਏ ਲੋਕਾਂ ਨੂੰ ਹਿਆਤਾਬਾਦ ਮੈਡੀਕਲ ਕੰਪਲੈਕਸ ਵਿਚ ਭਰਤੀ ਕਰਵਾਇਆ ਗਿਆ ਹੈ। ਤਹਿਰੀਕ-ਏ-ਤਾਲੀਬਾਨ ਨੇ ਇਸ ਹਮਲੇ ਦੀ ਜਿੰਮੇਦਾਰੀ ਲਈ ਹੈ। ਪਾਕਿਸਤਾਨੀ ਸੈਨਾ ਵਲੋਂ ਕਬਾਇਲੀ ਇਲਾਕੇ ਖੈਬਰ ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਦੇ ਖਾਤਮੇ ਲਈ ਮੁਹਿੰਮ ਸ਼ੁਰੂ ਕਰਨ ਦੇ ਐਲਾਨ ਤੋਂ ਇਕ ਦਿਨ ਬਾਅਦ ਇਹ ਹਮਲਾ ਹੋਇਆ ਹੈ।
ਯਾਦਗਾਰ ਹੋ ਨਿਬੜਿਆ 'ਕੈਲਗਰੀ ਸਟੈਮਪੀਡ 2017' ਮੇਲਾ, ਟਰੂਡੋ ਸਮੇਤ ਇੰਨੇ ਲੋਕ ਬਣੇ ਮੇਲੇ ਦਾ ਸ਼ਿੰਗਾਰ
NEXT STORY